ਪੰਜਾਬ ਚ ਸ਼ਰਾਬ ਪੀਣ ਵਾਲਿਆਂ ਨੂੰ ਵੱਡਾ ਝਟਕਾ, ਇਸ ਦਿਨ ਸ਼ਰਾਬ ਪੀਣ ਨੂੰ ਨਹੀਂ ਮਿਲੇਗੀ। ਦੱਸਣਯੋਗ ਹੈ ਕਿ ਮਾਲੇਰਕੋਟਲਾ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ 15 ਅਗਸਤ (ਸ਼ੁੱਕਰਵਾਰ) ਨੂੰ ਆਜ਼ਾਦੀ ਦਿਵਸ ਦੇ ਮੌਕੇ 'ਤੇ ਮਾਲੇਰਕੋਟਲਾ ਜ਼ਿਲ੍ਹੇ 'ਚ ਡਰਾਈ ਡੇਅ ਘੋਸ਼ਿਤ ਕੀਤਾ ਹੈ।
ਨਹੀਂ ਵਿੱਕੇਗੀ ਸ਼ਰਾਬ
ਡਰਾਈ ਡੇ ਦੌਰਾਨ ਕਿਸੇ ਵੀ ਹੋਟਲ, ਕੰਪਲੈਕਸ, ਸ਼ਰਾਬ ਦੀ ਦੁਕਾਨ (ਦੇਸੀ ਜਾਂ ਅੰਗਰੇਜ਼ੀ ਦੋਹਾਂ), ਹੋਰ ਕਿਸੇ ਵੀ ਦੁਕਾਨ ਜਾਂ ਸਰਵਜਨਕ ਜਾਂ ਨਿੱਜੀ ਥਾਂ ਤੇ ਕੋਈ ਵੀ ਮਾਨਸਿਕ ਤੌਰ 'ਤੇ ਪ੍ਰਭਾਵਿਤ ਕਰਨ ਵਾਲੀ ਸ਼ਰਾਬ ਜਾਂ ਇਸ ਤਰ੍ਹਾਂ ਦਾ ਹੋਰ ਕੋਈ ਪਦਾਰਥ ਨਾ ਵੇਚਿਆ ਜਾਵੇਗਾ, ਨਾ ਦਿੱਤਾ ਜਾਵੇਗਾ ਅਤੇ ਨਾ ਹੀ ਵੰਡਿਆ ਜਾਵੇਗਾ।
ਇਹ ਹੁਕਮਾਂ ਦੇ ਤਹਿਤ, ਸ਼ਰਾਬ ਵੇਚਣ ਜਾਂ ਪੇਸ਼ ਕਰਨ ਵਾਲੀਆਂ ਕਿਸੇ ਵੀ ਸ਼ਰਾਬ ਦੀ ਦੁਕਾਨ, ਹੋਟਲ, ਰੈਸਟੋਰੈਂਟ, ਕਲੱਬ ਜਾਂ ਹੋਰ ਸੰਸਥਾਵਾਂ ਨੂੰ ਕਿਸੇ ਵੀ ਵਿਅਕਤੀ ਨੂੰ ਸ਼ਰਾਬ ਵੇਚਣ ਜਾਂ ਪੇਸ਼ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਜ਼ਾਦੀ ਦਿਵਸ ਸਮੂਹ ਭਾਰਤ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ, ਇਸੇ ਲਈ ਇਸ ਦਿਨ ਨੂੰ ਡਰਾਈ ਡੇ ਘੋਸ਼ਿਤ ਕਰਕੇ ਨਿਯਮਾਂ ਦੀ ਪਾਲਣਾ ਕਰਵਾਈ ਜਾਵੇਗੀ।
ਇਸ ਵਜ੍ਹਾ ਕਰਕੇ ਸ਼ਰਾਬ ਵੇਚਣ ਜਾਂ ਵਰਤਾਉਣ 'ਤੇ ਪੂਰਾ ਪਾਬੰਦੀ ਹੋਏਗੀ
ਇਸ ਦਿਨ ਲੋਕਾਂ ਵੱਲੋਂ ਸ਼ਰਾਬ ਪੀਣ ਅਤੇ ਝਗੜੇ ਕਰਨ ਕਾਰਨ ਕਾਨੂੰਨ-ਵਿਵਸਥਾ ਭੰਗ ਹੋਣ ਦਾ ਡਰ ਬਣਿਆ ਰਹਿੰਦਾ ਹੈ। ਇਸੇ ਕਰਕੇ ਡਰਾਈ-ਡੇ ਦੌਰਾਨ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਕਲੱਬਾਂ, ਸਟਾਰ ਹੋਟਲਾਂ, ਰੈਸਟੋਰੈਂਟਾਂ ਆਦਿ ਅਤੇ ਕਿਸੇ ਵੀ ਵਿਅਕਤੀ ਵੱਲੋਂ ਚਲਾਏ ਜਾਂਦੇ ਹੋਟਲਾਂ, ਭਾਵੇਂ ਉਨ੍ਹਾਂ ਕੋਲ ਸ਼ਰਾਬ ਦੇ ਸਟੋਰੇਜ ਜਾਂ ਸਪਲਾਈ ਲਈ ਵੱਖ-ਵੱਖ ਸ਼੍ਰੇਣੀਆਂ ਦੇ ਲਾਇਸੈਂਸ ਹੋਣ, ਉਨ੍ਹਾਂ ਨੂੰ ਵੀ ਇਸ ਦਿਨ ਸ਼ਰਾਬ ਵੇਚਣ ਜਾਂ ਵਰਤਾਉਣ 'ਤੇ ਪੂਰਾ ਪਾਬੰਦੀ ਹੋਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।