ਕਿਸਾਨ ਅੰਦੋਲਨ ਤੋਂ ਬੁਰੀ ਖਬਰ! ਇੱਕ ਹੋਰ ਕਿਸਾਨ ਦੀ ਮੌਤ
ਏਬੀਪੀ ਸਾਂਝਾ | 21 Dec 2020 03:20 PM (IST)
ਕਿਸਾਨ ਕੜਾਕੇ ਦੀ ਠੰਢ ਵਿੱਚ ਦਿੱਲੀ ਦੀਆਂ ਹੱਦਾਂ 'ਤੇ ਡਟੇ ਹੋਏ ਹਨ। ਇਸੇ ਦੌਰਾਨ ਠੰਢ ਲੱਗਣ ਨਾਲ ਤੇ ਹਾਦਸਿਆਂ ਵਿੱਚ ਨਿੱਤ ਕਿਸਾਨ ਜਾਨਾਂ ਦੇ ਰਹੇ ਹਨ। ਅੱਜ ਸੰਘਰਸ਼ 'ਚ ਸ਼ਾਮਲ ਹੋ ਕੇ ਵਾਪਸ ਆਏ ਕਿਸਾਨ ਦੀ ਠੰਢ ਲੱਗਣ ਕਾਰਨ ਮੌਤ ਹੋ ਗਈ।
ਸੰਗਰੂਰ: ਕਿਸਾਨ ਕੜਾਕੇ ਦੀ ਠੰਢ ਵਿੱਚ ਦਿੱਲੀ ਦੀਆਂ ਹੱਦਾਂ 'ਤੇ ਡਟੇ ਹੋਏ ਹਨ। ਇਸੇ ਦੌਰਾਨ ਠੰਢ ਲੱਗਣ ਨਾਲ ਤੇ ਹਾਦਸਿਆਂ ਵਿੱਚ ਨਿੱਤ ਕਿਸਾਨ ਜਾਨਾਂ ਦੇ ਰਹੇ ਹਨ। ਅੱਜ ਸੰਘਰਸ਼ 'ਚ ਸ਼ਾਮਲ ਹੋ ਕੇ ਵਾਪਸ ਆਏ ਕਿਸਾਨ ਦੀ ਠੰਢ ਲੱਗਣ ਕਾਰਨ ਮੌਤ ਹੋ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਲੀਡਰ ਸੁਖਦੇਵ ਸਿੰਘ ਬਾਲਦ ਕਲਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਹਾਕਮ ਸਿੰਘ ਦੀ ਮੌਤ ਹੋ ਗਈ ਹੈ। ਉਹ ਜ਼ਮੀਨ ਨਾ ਹੋਣ ਦੇ ਬਾਵਜੂਦ ਪਹਿਲਾਂ ਸੰਗਰੂਰ ਰੇਲਵੇ ਸਟੇਸ਼ਨ 'ਤੇ ਦਿੱਤੇ ਜਾ ਰਹੇ ਧਰਨੇ 'ਚ ਲਗਾਤਾਰ ਜਾਂਦਾ ਰਿਹਾ ਤੇ ਹੁਣ ਉਹ 26 ਨਵੰਬਰ ਤੋਂ ਦਿੱਲੀ ਦੇ ਟਿਕਰੀ ਬਾਰਡਰ 'ਤੇ ਚੱਲ ਰਹੇ ਧਰਨੇ 'ਚ ਸ਼ਾਮਲ ਸੀ। ਉਨ੍ਹਾਂ ਦੱਸਿਆ ਕਿ ਹਾਕਸ ਸਿੰਘ ਨੂੰ ਠੰਢ ਲੱਗਣ ਕਾਰਨ ਬੁਖ਼ਾਰ ਹੋਣ 'ਤੇ ਕਿਸਾਨ ਆਗੂਆਂ ਨੇ ਦੋ ਦਿਨ ਪਹਿਲਾਂ ਪਿੰਡ ਭੇਜ ਦਿੱਤਾ ਤੇ ਉਸ ਦੀ ਹਾਲਤ ਗੰਭੀਰ ਹੋ ਜਾਣ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਉਸ ਦੀ ਪਤਨੀ ਦੀ ਪਹਿਲਾਂ ਹੀ ਮੌਤ ਹੋ ਗਈ ਸੀ, ਜਿਸ ਕਰਕੇ ਹਾਕਮ ਸਿੰਘ ਘਰ ਵਿੱਚ ਰੋਟੀ ਪਕਾਉਣ ਤੇ ਘਰ ਦਾ ਸਾਰਾ ਕੰਮ ਆਪ ਹੀ ਕਰਦਾ ਸੀ। ਮ੍ਰਿਤਕ ਹਾਕਮ ਸਿੰਘ ਦੇ ਦੋ ਪੁੱਤਰ ਹਨ ਪਰ ਉਨ੍ਹਾਂ ਦਾ ਵਿਆਹ ਨਹੀਂ ਹੋ ਸਕਿਆ। ਕਿਸਾਨ ਆਗੂਆਂ ਨੇ ਹਾਕਮ ਸਿੰਘ ਨੂੰ ਸ਼ਹੀਦ ਕਰਾਰ ਦਿੰਦਿਆਂ ਪੰਜਾਬ ਸਰਕਾਰ ਤੋਂ ਆਰਥਿਕ ਮਦਦ ਦੀ ਅਪੀਲ ਕੀਤੀ ਹੈ।