ਜਲੰਧਰ: ਨਕੋਦਰ ਮਲਸੀਆਂ ਹਾਈਵੇ 'ਤੇ ਬਾਦਲਾਂ ਦੀ ਆਰਬਿਟ  ਅਤੇ ਜੀ ਐੱਸ ਕੇ ਦੀ ਬੱਸ 'ਚ ਭਿਆਨਕ ਟੱਕਰ ਹੋਈ ਹੈ। ਇਸ ਹਾਦਸੇ 'ਚ 3 ਲੋਕਾਂ ਦੀ  ਮੌਤ ਹੋ ਗਈ ਤੇ ਬਾਕੀ ਬਹੁਤ ਸਾਰੀਆਂ ਸਵਾਰੀਆਂ ਜ਼ਖ਼ਮੀ ਹੋ ਗਈਆਂ ਹਨ। ਜ਼ਖ਼ਮੀਆਂ ਨੂੰ ਸਥਾਨਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

 

 

 

ਚਸ਼ਮਦੀਦਾਂ ਮੁਤਾਬਕ ਦੋਵਾਂ ਹੀ ਬੱਸਾਂ ਦੀ ਸਪੀਡ ਕਾਫੀ ਤੇਜ਼ ਸੀ ਤੇ ਇਸੇ ਕਾਰਨ ਹੀ ਹਾਦਸਾ ਹੋਇਆ ਹੈ। ਪੁਲਿਸ ਨੇ ਇਸ ਮਾਮਲੇ 'ਚ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।