ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੁੜ ਆਪਣੇ ਪੁੱਤ ਸੁਖਬੀਰ ਬਾਦਲ ਤੇ ਨੂੰਹ ਹਰਸਿਮਰਤ ਬਾਦਲ ਦਾ ਬਾਚਾਅ ਕੀਤਾ ਹੈ। ਉਨ੍ਹਾਂ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਅਸਤੀਫ਼ਾ ਦੇਣ ਦੇ ਫ਼ੈਸਲੇ ਨੂੰ ਸਹੀ ਠਹਿਰਾਇਆ ਹੈ। ਉਨ੍ਹਾਂ ਨੇ ਖੇਤੀਬਾੜੀ ਬਿੱਲਾਂ ਦੇ ਵਿਰੋਧ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਵੀ ਸ਼ਲਾਘਾ ਕੀਤੀ ਹੈ।
ਹੈਰਾਨੀ ਦੀ ਗੱਲ ਹੈ ਕਿ ਕੁਝ ਦਿਨ ਪਹਿਲਾਂ ਵੀ ਬਾਦਲ ਆਪਣੇ ਨੂੰਹ-ਪੁੱਤ ਦਾ ਬਚਾਅ ਕਰਨ ਲਈ ਅੱਗੇ ਆਏ ਸੀ ਪਰ ਉਦੋਂ ਖੇਤੀ ਬਿੱਲਾਂ ਨੂੰ ਸਹੀ ਦੱਸਿਆ ਸੀ। ਕੁਝ ਹੀ ਦਿਨਾਂ ਮਗਰੋਂ ਬਾਦਲ ਨੇ ਦੁਬਾਰਾ ਬਿਆਨ ਜਾਰੀ ਕਰਦਿਆਂ ਖੇਤੀਬਾੜੀ ਬਿੱਲਾਂ ਦਾ ਵਿਰੋਧ ਕੀਤਾ ਹੈ। ਇਹ ਵੀ ਅਹਿਮ ਹੈ ਕਿ ਅਕਾਲੀ ਦਲ ਤੇ ਬੀਜੇਪੀ ਗੱਠਜੋੜ ਨੂੰ ਹੁਣ ਤੱਕ ਬਰਕਰਾਰ ਰੱਖਣ ਪਿੱਛੇ ਵੀ ਸਭ ਤੋਂ ਅਹਿਮ ਰੋਲ ਬਾਦਲ ਦਾ ਹੀ ਹੈ।
ਬਾਦਲ ਨੇ ਆਪਣੇ ਨੂੰਹ-ਪੁੱਤ ਦੀ ਤਾਰੀਫ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਲੋਕਾਂ ਦੇ ਹੰਢੇ ਹੋਏ ਨੁਮਾਇੰਦੇ ਵਜੋਂ ਕਿਸਾਨਾਂ ਦੀਆਂ ਭਾਵਨਾਵਾਂ ਕੇਂਦਰ ਸਰਕਾਰ ਤੱਕ ਪਹੁੰਚਾਉਣ ਦਾ ਯਤਨ ਕੀਤਾ। ਸਰਕਾਰ ਨੂੰ ਮਨਾਉਣ ਤੇ ਇਹ ਬਿੱਲ ਕਿਸਾਨਾਂ ਨਾਲ ਸਲਾਹ ਮਸ਼ਵਰੇ ਵਾਸਤੇ ਸੰਸਦੀ ਸਿਲੈਕਟ ਕਮੇਟੀ ਨੂੰ ਭੇਜਣ ਲਈ ਪੂਰਾ ਜ਼ੋਰ ਲਾਇਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਅਜਿਹੇ ਫ਼ੈਸਲੇ ਦਾ ਹਿੱਸਾ ਨਹੀਂ ਹੋ ਸਕਦਾ ਜੋ ਕਿਸਾਨਾਂ ਦੇ ਹਿੱਤਾਂ ਦੇ ਖਿਲਾਫ਼ ਹੋਵੇ।
ਬਾਦਲ ਨੇ ਨੂੰਹ-ਪੁੱਤ ਦਾ ਕੀਤਾ ਇੰਝ ਬਚਾਅ, ਹਫਤੇ 'ਚ ਬਦਲਿਆ ਬਿਆਨ
ਏਬੀਪੀ ਸਾਂਝਾ
Updated at:
20 Sep 2020 02:29 PM (IST)
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੁੜ ਆਪਣੇ ਪੁੱਤ ਸੁਖਬੀਰ ਬਾਦਲ ਤੇ ਨੂੰਹ ਹਰਸਿਮਰਤ ਬਾਦਲ ਦਾ ਬਾਚਾਅ ਕੀਤਾ ਹੈ। ਉਨ੍ਹਾਂ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਅਸਤੀਫ਼ਾ ਦੇਣ ਦੇ ਫ਼ੈਸਲੇ ਨੂੰ ਸਹੀ ਠਹਿਰਾਇਆ ਹੈ। ਉਨ੍ਹਾਂ ਨੇ ਖੇਤੀਬਾੜੀ ਬਿੱਲਾਂ ਦੇ ਵਿਰੋਧ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਵੀ ਸ਼ਲਾਘਾ ਕੀਤੀ ਹੈ।
- - - - - - - - - Advertisement - - - - - - - - -