ਗੁਰਦਾਸਪੁਰ: ਮਾਝਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਚੰਡੀਗੜ੍ਹ-ਗੁਰਦਾਸਪੁਰ ਰੋਡ ਦੇ ਕਸਬਾ ਹਰਚੋਵਾਲ ਚੌਕ 'ਚ ਚੱਕਾ ਜਾਮ ਕਰਕੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕ ਕੇ ਖੇਤੀ ਬਿੱਲਾਂ ਦਾ ਵਿਰੋਧ ਕੀਤਾ ਗਿਆ। ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਵੱਡੀ ਗਿਣਤੀ 'ਚ ਇਕੱਠੇ ਹੋ ਕੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਕਿਹਾ ਕਿ ਮੋਦੀ ਸਰਕਾਰ ਮੁੜ ਪੰਜਾਬ 'ਚ ਅੱਤਵਾਦੀ ਲਹਿਰ ਲਿਆਉਣਾ ਚਾਹੁੰਦੀ ਹੈ।
ਮੋਦੀ ਦੀ ਪੁਤਲਾ ਫੂਕ ਆਪਣੀ ਭੜਾਸ ਕੱਢ ਰਹੇ ਕਿਸਾਨਾਂ ਨੇ ਕਿਹਾ ਕਿ ਉਹ ਇਸ ਬਿੱਲ ਖਿਲਾਫ ਉਦੋਂ ਤੱਕ ਰੋਸ ਪ੍ਰਦਰਸ਼ਨ ਕਰਦੇ ਰਹਿਣਗੇ ਜਦੋਂ ਤੱਕ ਇਹ ਬਿੱਲ ਵਾਪਸ ਨਹੀਂ ਲਿਆ ਜਾਂਦਾ। ਕਿਸਾਨਾਂ ਦਾ ਕਹਿਣਾ ਹੈ ਕਿ ਜਿੱਥੇ-ਜਿੱਥੇ ਪਹਿਲਾਂ ਐਸੇ ਕਾਨੂੰਨ ਲਾਗੂ ਕੀਤੇ ਗਏ ਉਥੇ ਹੀ ਬਾਅਦ ਵਿੱਚ ਕਿਸਾਨਾਂ ਦੀ ਬੁਰੀ ਹਾਲਾਤ ਨੂੰ ਵੇਖਦੇ ਹੋਏ ਇਹ ਕਾਨੂੰਨ ਬਾਅਦ 'ਚ ਰੱਦ ਕਰਨੇ ਪਏ।
ਗੁਰਦਾਸਪੁਰ 'ਚ ਖੇਤੀ ਬਿੱਲਾਂ ਦੇ ਵਿਰੋਧ 'ਚ ਚੱਕਾ ਜਾਮ
ਏਬੀਪੀ ਸਾਂਝਾ
Updated at:
20 Sep 2020 12:02 PM (IST)
ਮਾਝਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਚੰਡੀਗੜ੍ਹ-ਗੁਰਦਾਸਪੁਰ ਰੋਡ ਦੇ ਕਸਬਾ ਹਰਚੋਵਾਲ ਚੌਕ 'ਚ ਚੱਕਾ ਜਾਮ ਕਰਕੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕ ਕੇ ਖੇਤੀ ਬਿੱਲਾਂ ਦਾ ਵਿਰੋਧ ਕੀਤਾ ਗਿਆ।
- - - - - - - - - Advertisement - - - - - - - - -