ਮੁਕਤਸਰ: ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਵਿੱਚ ਹੀ ਕਿਸਾਨ ਰੁਲ ਰਹੇ ਹਨ। ਮੰਡੀਆਂ ਵਿੱਚ ਬੈਠੇ ਕਿਸਾਨ ਪਿਛਲੇ 25 ਦਿਨਾਂ ਤੋਂ ਝੋਨੇ ਦੀ ਚੁਕਾਈ ਦੀ ਉਡੀਕ ਕਰ ਰਹੇ ਹਨ।
ਅੱਜ ਗਿੱਦੜਬਾਹ ਵਿੱਚ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਝੋਨੇ ਦੀ ਭਰੀ ਟਰਾਲੀ ਐਸ.ਡੀ.ਐਮ. ਦੇ ਦਫਤਰ ਅੱਗੇ ਉਤਾਰ ਦਿੱਤੀ। ਉਹ ਕਿਸਾਨਾਂ ਨੂੰ ਲੈ ਕੇ ਉੱਥੇ ਹੀ ਧਰਨੇ 'ਤੇ ਬੈਠ ਗਏ। ਉਨ੍ਹਾਂ ਕਿਹਾ ਕਿ ਕਿਸਾਨ ਪਿਛਲੇ 25 ਦਿਨਾਂ ਤੋਂ ਮੰਡੀਆਂ ਵਿੱਚ ਰੁਲ ਰਹੇ ਹਨ ਪਰ ਸਰਕਾਰ ਨੂੰ ਕੋਈ ਪਰਵਾਹ ਨਹੀਂ।
ਦੂਜੇ ਪਾਸੇ ਐਸ.ਡੀ.ਐਮ. ਅਨੰਦ ਸਾਗਰ ਨੇ ਦਾਅਵਾ ਕੀਤਾ ਹੈ ਕਿ ਪੂਰੇ ਇਲਾਕੇ ਵਿੱਚ ਮੰਡੀਆਂ ਦਾ ਕੰਮ ਠੀਕ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ-ਦੋ ਮੰਡੀਆਂ ਵਿੱਚ ਜੇਕਰ ਕੋਈ ਮੁਸ਼ਕਲ ਹੈ ਤਾਂ ਉਹ ਜਲਦ ਠੀਕ ਹੋ ਜਾਏਗੀ।