ਚੰਡੀਗੜ੍ਹ: ਪੰਜਾਬ 'ਚ ਬਾਦਲ ਪਰਿਵਾਰ ਦੀ ਔਰਬਿੱਟ ਟਰਾਂਸਪੋਰਟ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਲੁਧਿਆਣਾ ਦੇ ਬੱਦੋਵਾਲ ਦੀ ਘਟਨਾ ਤੋਂ ਬਾਅਦ ਨਕੋਦਰ ਮਲਸੀਆਂ ਰੋਡ ਦੀ ਘਟਨਾ 'ਚ ਚਾਰ ਲੋਕਾਂ ਦੀ ਮੌਤ ਹੋਈ। ਪਹਿਲਾਂ ਪਿਓ-ਪੁੱਤ ਨੂੰ ਬਾਦਲਾਂ ਦੀ ਬੱਸ ਦੀ ਭੇਟ ਚੜ੍ਹਨਾ ਪਿਆ ਤੇ ਕੱਲ੍ਹ ਚਾਰ ਲੋਕਾਂ ਦੀ ਹੋਰ ਮੌਤ ਹੋਈ। ਇਸ ਤੋਂ ਪਹਿਲਾਂ ਵੀ ਵੱਡੇ ਪੱਧਰ 'ਤੇ ਔਰਬਿਟ ਟਰਾਂਸਪੋਰਟ ਦੇ ਤੇਜ਼ ਰਫ਼ਤਾਰ ਨੇ ਕਈਆਂ ਦੀ ਜਾਨ ਲਈ ਹੈ।

 

 

ਵਾਲ ਇਹ ਹੈ ਕਿ ਕੀ ਕਾਰਨ ਹੈ ਕਿ ਬਾਦਲਾਂ ਦੀ ਬੱਸਾਂ ਦੇ ਹਾਦਸੇ ਰੁਕਣ ਦਾ ਨਾਂ ਨਹੀਂ ਲੈ ਰਹੇ। ਦਰਅਸਲ ਪੰਜਾਬ ਦੇ ਉੁੱਪ ਮੁੱਖ ਮੰਤਰੀ ਤੇ ਔਰਬਿਟ ਟਰਾਂਸਪੋਰਟ ਦੇ ਮਾਲਕ ਸੁਖਬੀਰ ਸਿੰਘ ਬਾਦਲ ਨੇ ਮੋਗਾ ਬੱਸ ਕਾਂਡ ਤੋਂ ਬਾਅਦ ਕਿਹਾ ਸੀ ਕਿ ਹੁਣ ਕਡੰਕਟਰਾਂ ਤੇ ਡਰਾਈਵਰਾਂ ਨੂੰ ਸਿਖਾਲਾਈ ਦਿੱਤੀ ਜਾਵੇਗੀ। ਸਿਖਲਾਈ ਦਿੱਤੀ ਵੀ ਗਈ ਪਰ ਡਰਾਈਵਰ-ਕਡੰਕਟਰ ਨਹੀਂ ਸੁਧਰੇ।

 

 

ਟਰਾਂਸਪੋਰਟ ਬਿਜ਼ਨਸ ਦੇ ਮਾਹਰ ਮੰਨਦੇ ਨੇ ਕਿ ਬਾਦਲ ਬਿਆਨਾਂ 'ਚ ਕੁਝ ਹੋਰ ਤੇ ਅਮਲ 'ਚ ਕੁਝ ਕਰਦੇ ਹਨ। ਟਰਾਂਸਪੋਰਟ ਦੇ ਬਿਜ਼ਨਸ 'ਚ ਬਾਦਲਾਂ ਨੂੰ ਬਹੁਤ ਵੱਡੀ ਕਮਾਈ ਹੈ। ਇਹ ਕਮਾਈ ਤੇਜ਼ ਰਫਤਾਰ ਤੇ ਗੁੰਡਾਗਰਦੀ ਨਾਲ ਜੁੜੀ ਹੋਈ ਹੈ ਕਿਉਂਕਿ ਕਿਸੇ ਦਾ ਟਾਈਮ ਖਾਣਾ, ਕਿਸੇ ਦਾ ਰੋਕਣਾ ਇਹ ਸਭ ਗੁੰਡੇ ਹੀ ਕਰ ਸਕਦੇ ਹਨ। ਇਹੀ ਕਾਰਨ ਹੈ ਕਿ ਇਨ੍ਹਾਂ ਬੱਸਾਂ ਨਾਲ ਡਰਾਈਵਰ ਤੇ ਕਡੰਕਟਰ ਤੋਂ ਬਿਨਾਂ ਹੋਰ ਕਰਿੰਦੇ ਵੀ ਰਹਿੰਦੇ ਹਨ।

 

 

ਜ਼ਿਆਦਾ ਪੈਸੇ ਕਮਾਉਣ ਦੀ ਚਾਹਤ 'ਚ ਬੱਸਾਂ ਬੇਹੱਦ ਤੇਜ਼ ਰਫਤਾਰ 'ਤੇ ਭਜਾਈਆਂ ਜਾਂਦੀਆਂ ਹਨ। ਇਸੇ ਦਾ ਹੀ ਅਸਰ ਹੈ ਕਿ ਬਾਦਲਾਂ ਦੀਆਂ ਬੱਸਾਂ ਨਿੱਤ ਦਿਨ ਨਵੇਂ ਹਾਦਸਿਆਂ ਨੂੰ ਜਨਮ ਦਿੰਦੀਆਂ ਹਨ। ਲੋਕ ਇਹ ਵੀ ਕਹਿੰਦੇ ਹਨ ਕਿ ਇਨ੍ਹਾਂ ਦੀਆਂ ਬੱਸਾਂ ਦੇ ਮੁਲਜ਼ਮਾਂ ਨੂੰ ਵੀ ਸੱਤਾ ਦਾ ਨਸ਼ਾ ਹੈ ਤੇ ਇਸੇ ਕਰਕੇ ਹੀ ਉਹ ਕਿਸੇ ਤੋਂ ਡਰਦੇ ਨਹੀਂ।