ਟੱਲੀ ਕਾਕਿਆਂ ਦਾ ਚੰਡੀਗੜ੍ਹ 'ਚ ਹੰਗਾਮਾ
ਏਬੀਪੀ ਸਾਂਝਾ Updated at: 21 Aug 2016 08:04 AM (IST)
NEXT PREV
ਚੰਡੀਗੜ੍ਹ : ਸ਼ਹਿਰ ਦੇ ਸੈਕਟਰ 46 'ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਤਿੰਨ ਥਾਰ ਜੀਪਾਂ 'ਚ ਆਏ ਨੌਜਵਾਨਾਂ ਨੇ ਹੰਗਾਮਾ ਮਚਾਇਆ।ਸ਼ਰਾਬ ਦੇ ਨਸ਼ੇ 'ਚ ਧੁੱਤ ਤਿੰਨ ਨੌਜਵਾਨਾਂ ਨੇ ਦੋ ਗੱਡੀਆਂ ਸਣੇ ਦੋ ਟੂ-ਵੀਲਰਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ। ਜੀਪ ਦੀਰਫ਼ਤਾਰ ਇੰਨੀ ਤੇਜ਼ ਸੀ ਕਿ ਇੱਕ ਘਰ ਦੀ ਦੀਵਾਰ ਵੀ ਤੋੜ ਦਿੱਤੀ। ਮੁਹੱਲੇ ਦੇ ਲੋਕਾਂ ਨੇ ਤਿੰਨਾਂ ਨੌਜਵਾਨਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।
ਲੋਕਾਂ ਮੁਤਾਬਕ ਜੀਪ ਚਲਾ ਰਿਹਾ ਨੌਜਵਾਨ 12ਵੀਂ ਜਮਾਤ ਦਾ ਵਿਦਿਆਰਥੀ ਹੈ ਤੇ ਉਸ ਨੇ ਅਜੇ ਤੱਕ ਲਾਇਸੈਂਸ ਵੀ ਨਹੀਂਬਣਿਆ। ਜਦੋਂਕਿ ਦੂਜਾ ਇੱਕ ਬੈਂਕ ਦੇ ਸੀਨੀਅਰ ਅਧਿਕਾਰੀ ਦਾ ਬੇਟਾ ਹੈ। ਇਹ ਸਾਰੇ ਨਸ਼ੇ ਨੇ ਟੁੰਨ ਸਨ ਤੇ ਲੋਕਾਂ ਨੇ ਇਨ੍ਹਾਂ ਦੀਚੰਗੀ ਛਿੱਤਰ ਪਰੇਡ ਵੀ ਕੀਤੀ।
ਇਸ ਦੌਰਾਨ ਚਸ਼ਮਦੀਦਾਂ ਨੇ ਦੱਸਿਆ ਕਿ ਉਹ ਘਰ ਦੇ ਬਾਹਰ ਖੜ੍ਹਾ ਸੀ ਤੇ ਜਦੋਂ ਇਹ ਹਾਦਸਾ ਹੋਇਆ ਤਾਂ ਉਸ ਨੇ ਤਿੰਨ 'ਚੋਂ ਦੋ ਨੌਜਵਾਨਾਂ ਨੂੰ ਕਾਬੂ ਕਰ ਲਿਆ। ਉਨ੍ਹਾਂ ਦਾ ਕਹਿਣਾ ਹੈ ਕਿ ਨੌਜਵਾਨਾਂ ਬੇਹੱਦ ਨਸ਼ੇ 'ਚ ਸਨ ਤੇ ਲੋਕਾਂ ਨੂੰ ਊਟ ਪਟਾਂਗ ਵੀਬੋਲ ਰਹੇ ਸਨ ਜਿਸ ਕਰਕੇ ਹੀ ਇਨ੍ਹਾਂ ਦੀ ਕੁੱਟਮਾਰ ਵੀ ਹੋਈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨੌਜਵਾਨਾਂ ਦਾ ਮੈਡੀਲਲ ਕਰਵਾ ਲਿਆ ਗਿਆ ਹੈ ਤੇ ਘਟਨਾ ਦੀ ਜਾਂਚ ਜਾਰੀ ਹੈ। ਪੁਲਿਸ ਨੇ ਇਨ੍ਹਾਂ ਖ਼ਿਲਾਫ ਕੇਸ ਦਰਜ ਕਰਕੇ ਇਨ੍ਹਾਂ ਦੀ ਥਾਰ ਕਬਜ਼ੇ 'ਚ ਲੈ ਲਈ ਹੈ।