ਫ਼ਤਹਿਗੜ੍ਹ ਸਾਹਿਬ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਸੰਘਰਸ਼ ਤਹਿਤ ਭਾਰਤ ਬੰਦ ਦੇ ਸੱਦੇ 'ਤੇ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਤਰਖਾਣ ਮਾਜਰਾ ਕੋਲ ਕਿਸਾਨਾਂ ਵੱਲੋਂ ਨੈਸ਼ਨਲ  ਹਾਈਵੇ ਬੰਦ ਕਰ  ਕੇਂਦਰ ਸਰਕਾਰ ਵਿਰੁੱਧ ਰੋਸ ਜ਼ਾਹਰ ਕੀਤਾ ਜਾਵੇਗਾ। 


ਇਸ ਦੇ ਮੱਦੇਨਜ਼ਰ ਹਾਈਵੇ 'ਤੇ ਵੱਡਾ ਜਾਮ ਲੱਗਾ। ਓਥੇ ਹੀ ਸਰਹਿੰਦ ਵਿਖੇ ਤਿੰਨ ਰੇਲ ਗੱਡੀਆਂ ਨੂੰ ਰੋਕਿਆ ਗਿਆ ਹੈ। ਜੰਮੂ ਤੋਂ ਦਿੱਲੀ ਜਾ ਰਹੀ ਸ਼ਿਵ ਸ਼ਕਤੀ ਐਕਸਪ੍ਰੈਸ, ਗੁਹਾਟੀ ਤੋਂ ਜੰਮੂ ਜਾ ਰਹੀ ਐਕਸਪ੍ਰੈਸ ਅਤੇ ਅੰਬਾਲਾ ਤੋਂ ਲੁਧਿਆਣਾ ਜਾ ਰਹੀ ਯਾਤਰੀ ਗੱਡੀ ਇਥੇ ਰੋਕੀ ਗਈ ਹੈ।


ਸਰਹਿੰਦ ਵਿਖੇ ਕਿਸਾਨਾਂ ਵੱਲੋਂ ਜੀਟੀ ਰੋਡ ਜਾਮ ਕਰਨ ਨਾਲ ਦਿੱਲੀ ਤੋਂ ਅੰਮ੍ਰਿਤਸਰ ਆਉਣ ਜਾਣ ਵਾਲੀ ਟ੍ਰੈਫਿਕ ਨੂੰ ਰੋਕ ਦਿੱਤਾ ਗਿਆ ਹੈ। ਟੂਰਿਸਟ ਬੱਸਾਂ 'ਚ ਸਵਾਰ ਹੋ ਕੇ ਯੂਪੀ ਜਾਣ ਵਾਲੇ ਯਾਤਰੀ ਵੀ ਧਰਨੇ 'ਚ ਸ਼ਾਮਲ ਹੋਏ ਅਤੇ ਕਿਹਾ ਕਿ ਉਹ ਸ਼ਾਮ ਤੱਕ ਕਿਸਾਨਾਂ ਦੇ ਨਾਲ ਬੈਠੇ ਰਹਿਣਗੇ। ਕਿਸਾਨਾਂ ਨੇ ਜਾਮ 'ਚ ਫਸੇ ਲੋਕਾਂ ਦੇ ਲਈ ਲੰਗਰ ਦਾ ਵੀ ਪ੍ਰਬੰਧ ਸ਼ੁਰੂ ਕਰ ਦਿੱਤਾ ਹੈ।


ਇਸ ਸਮੇਂ ਕਿਸਾਨ ਲੀਡਰ ਨਿਰਮਲ ਸਿੰਘ ਨੇ ਬੋਲਦੇ ਕਿਹਾ ਕਿ ਅਸੀਂ ਕਿਸਾਨ ਮੋਰਚੇ ਵੱਲੋ ਭਾਰਤ ਬੰਦ ਦੇ ਸੱਦੇ 'ਤੇ ਸਵੇਰੇ 6 ਵਜੇ ਹੀ ਹਾਈਵੇ 'ਤੇ ਆ ਹਾਈਵੇ ਬੰਦ ਕੀਤਾ ਹੈ ਜਿਸ ਵਿਚ ਡਰਾਈਵਰ ਭਾਈਚਾਰੇ ਨੇ ਆਪ ਹੀ ਆਪਣੀਆਂ ਗੱਡੀਆਂ ਹਾਈਵੇ ਤੇ ਖੜਾ ਕੇ ਸਾਡਾ ਸਾਥ ਦਿੱਤਾ ਹੈ ਤੇ ਸਾਡੇ ਧਰਨੇ 'ਚ ਬੈਠੇ ਹਨ।


ਉਨ੍ਹਾਂ ਕਿਹਾ ਕਿ ਅਸੀਂ ਸਾਰੇ ਬਜ਼ਾਰ ਬੰਦ ਕਰਵਾਵਾਂਗੇ। ਰੇਲਾਂ ਵੀ ਨਹੀਂ ਚੱਲਣ ਦਿੱਤੀਆਂ ਜਾਣਗੀਆਂ। 6 ਵਜੇ ਤੱਕ ਸਭ ਕੁਝ ਬਿਲਕੁੱਲ ਬੰਦ ਕਰਵਾਇਆ ਜਾਵੇਗਾ। ਉਨ੍ਹਾਂ ਮੋਦੀ ਸਰਕਾਰ ਖਿਲਾਫ ਆਪਣੀ ਭੜਾਸ ਕੱਢਦਿਆਂ ਕਿਹਾ ਕਿ ਮੋਦੀ ਸਰਕਾਰ  ਕਿਸਾਨਾਂ ਨੂੰ ਖਤਮ ਕਰਨਾ ਚਹੁੰਦੀ ਹੈ।


ਇਹ ਵੀ ਪੜ੍ਹੋਕੀ ਕਹਿ ਗਏ ਲੀਡਰ! ਵਿਦੇਸ਼ੀ ਗਊਆਂ ਦੇ ਦੁੱਧ ਪੀ-ਪੀ ਮੋਟੀਆਂ ਹੋ ਰਹੀਆਂ ਭਾਰਤੀ ਜਨਾਨੀਆਂ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904