ਚੰਡੀਗੜ੍ਹ: ਅੱਜ ਪੰਜਾਬ ਸਰਕਾਰ ਵਲੋਂ ਬੁਲਾਈ ਗਈ ਆਲ ਪਾਰਟੀ ਮੀਟਿੰਗ ਵਿੱਚ ਲੋਕ ਇਨਸਾਫ ਪਾਰਟੀ ਨੂੰ ਸੱਦਾ ਨਾ ਮਿਲਣ ਤੇ ਪਾਰਟੀ ਦੇ ਨੁਮਾਇੰਦੀਆਂ ਨੇ ਮੀਟਿੰਗ ਹਾਲ ਦੇ ਬਾਹਰ ਹੰਗਾਮਾ ਕੀਤਾ। ਲੋਕਾਂ ਇਨਸਾਫ ਪਾਰਟੀ ਦੇ ਨੁਮਾਇੰਦੇ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਬੈਂਸ ਨੇ ਇਹ ਹੰਗਾਮਾ ਕੀਤਾ।
ਦਰਆਸਲ, ਇਹ ਮੀਟਿੰਗ ਪੰਜਾਬ ਦੇ ਪਾਣੀਆਂ ਦੇ ਮੁੱਦੇ 'ਤੇ ਆਯੋਜਤ ਕੀਤਾ ਗਿਆ ਸੀ ਪਰ ਇਸ ਵਿੱਚ ਲੋਕ ਇਨਸਾਫ ਪਾਰਟੀ ਨੂੰ ਨਹੀਂ ਬੁਲਾਇਆ ਗਿਆ।
ਇਸ ਮੀਟਿੰਗ ਵਿੱਚ ਸੱਦਾ ਨਾ ਮਿਲਣ ਤੇ ਬੈਂਸ ਭਰਾਵਾਂ ਨੇ ਮੀਟਿੰਗ ਵਿੱਚ ਜਬਰਨ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਜਿਸ ਤੇ ਪੁਲਿਸ ਨੇ ਉਹਨਾਂ ਨੂੰ ਰੋਕਿਆ ਜਿਸ ਤੋਂ ਹੰਗਾਮਾ ਸ਼ੁਰੂ ਹੋ ਗਿਆ। ਇਹ ਮੀਟਿੰਗ ਪੰਜਾਬ ਭਵਨ ਵਿੱਚ ਚੱਲ ਰਹੀ ਹੈ। ਇਸ ਤੋਂ ਬਾਅਦ ਲੋਕ ਇਨਸਾਫ ਪਾਰਟੀ ਦੇ ਨੁਮਾਇੰਦੀਆਂ ਨੇ ਪੰਜਾਬ ਭਵਨ ਦੇ ਬਾਹਰ ਧਰਨਾ ਪ੍ਰਦਰਸ਼ਨ ਵੀ ਕੀਤਾ।
ਸਿਮਰਜੀਤ ਸਿੰਘ ਬੈਂਸ ਨੇ ਸਿੱਧੇ ਤੌਰ ‘ਤੇ ਕੈਪਟਨ ਅਮਰਿੰਦਰ ਸਿੰਘ‘ ਤੇ ਹਮਲਾ ਬੋਲਦਿਆਂ ਕਿਹਾ ਕਿ ਸਿਟੀ ਸੈਂਟਰ ਘੁਟਾਲੇ ‘ਚ ਕੈਪਟਨ ਖਿਲਾਫ ਆਵਾਜ਼ ਉਠਾਉਣ ਕਾਰਨ ਲੋਕ ਇਨਸਾਫ ਪਾਰਟੀ ਨੂੰ ਪਾਣੀ ਦੇ ਮੁੱਦੇ‘ ਤੇ ਅੱਜ ਮੀਟਿੰਗ ਵਿੱਚ ਨਹੀਂ ਬੁਲਾਇਆ ਗਿਆ।
ਆਲ ਪਾਰਟੀ ਮੀਟਿੰਗ 'ਚ ਸੱਦਾ ਨਾ ਮਿਲਣ ਤੇ ਬੈਂਸ ਭਰਾਵਾਂ ਕੀਤਾ ਹੰਗਾਮਾ, ਪੰਜਾਬ ਭਵਨ ਦੇ ਬਾਹਰ ਦਿੱਤਾ ਧਰਨਾ
ਏਬੀਪੀ ਸਾਂਝਾ
Updated at:
23 Jan 2020 02:20 PM (IST)
ਅੱਜ ਪੰਜਾਬ ਸਰਕਾਰ ਵਲੋਂ ਬੁਲਾਈ ਗਈ ਆਲ ਪਾਰਟੀ ਮੀਟਿੰਗ ਵਿੱਚ ਲੋਕ ਇਨਸਾਫ ਪਾਰਟੀ ਨੂੰ ਸੱਦਾ ਨਾ ਮਿਲਣ ਤੇ ਪਾਰਟੀ ਦੇ ਨੁਮਾਇੰਦੀਆਂ ਨੇ ਮੀਟਿੰਗ ਹਾਲ ਦੇ ਬਾਹਰ ਹੰਗਾਮਾ ਕੀਤਾ। ਲੋਕਾਂ ਇਨਸਾਫ ਪਾਰਟੀ ਦੇ ਨੁਮਾਇੰਦੇ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਬੈਂਸ ਨੇ ਇਹ ਹੰਗਾਮਾ ਕੀਤਾ।
- - - - - - - - - Advertisement - - - - - - - - -