ਡਿਸਕੋ 'ਚ ਵੜਦਿਆਂ ਹੀ ਡੀਐਸਪੀ ਸੋਨੀ ਨੇ ਚੁੰਮਿਆ ਕੁੜੀ ਦਾ ਮੱਥਾ, ਪਤਨੀ ਦਾ ਗੁੱਸਾ 7ਵੇਂ ਅਸਮਾਨ, ਬੱਸ ਵਿਗੜ ਗਈ ਖੇਡ
ਏਬੀਪੀ ਸਾਂਝਾ | 23 Jan 2020 11:56 AM (IST)
ਡੀਐਸਪੀ ਅਤੁੱਲ ਸੋਨੀ ਤੇ ਉਨ੍ਹਾਂ ਦੀ ਪਤਨੀ ਸੁਨੀਤਾ ਸੋਨੀ ਦਾ ਝਗੜਾ ਪਿਛਲੇ ਕੁਝ ਦਿਨਾਂ ਤੋਂ ਚਰਚਾ 'ਚ ਹੈ। ਚੰਡੀਗੜ੍ਹ ਦੇ ਸੈਕਟਰ-26 ਦੇ ਜਿਸ ਡਿਸਕੋ 'ਚ ਦੋਵਾਂ ਦਰਮਿਆਨ ਝਗੜੇ ਦੀ ਸ਼ੁਰੂਆਤ ਹੋਈ ਸੀ। ਉਸ ਦੀ ਇੱਕ ਵੀਡਿਓ ਵੀ ਸਾਹਮਣੇ ਆਈ ਹੈ। ਵੀਡਿਓ 'ਚ ਡਿਸਕੋ 'ਚ ਐਂਟਰੀ ਕਰਦੇ ਡੀਐਸਪੀ ਅਤੁੱਲ ਸੋਨੀ ਨੇ ਉੱਥੇ ਖੜ੍ਹੀ ਮਹਿਲਾ ਕਰਮਚਾਰੀ ਦਾ ਮੱਥਾ ਚੁੰਮਿਆ।
ਮੁਹਾਲੀ: ਡੀਐਸਪੀ ਅਤੁੱਲ ਸੋਨੀ ਤੇ ਉਨ੍ਹਾਂ ਦੀ ਪਤਨੀ ਸੁਨੀਤਾ ਸੋਨੀ ਦਾ ਝਗੜਾ ਪਿਛਲੇ ਕੁਝ ਦਿਨਾਂ ਤੋਂ ਚਰਚਾ 'ਚ ਹੈ। ਚੰਡੀਗੜ੍ਹ ਦੇ ਸੈਕਟਰ-26 ਦੇ ਜਿਸ ਡਿਸਕੋ 'ਚ ਦੋਵਾਂ ਦਰਮਿਆਨ ਝਗੜੇ ਦੀ ਸ਼ੁਰੂਆਤ ਹੋਈ ਸੀ। ਉਸ ਦੀ ਇੱਕ ਵੀਡਿਓ ਵੀ ਸਾਹਮਣੇ ਆਈ ਹੈ। ਵੀਡਿਓ 'ਚ ਡਿਸਕੋ 'ਚ ਐਂਟਰੀ ਕਰਦੇ ਡੀਐਸਪੀ ਅਤੁੱਲ ਸੋਨੀ ਨੇ ਉੱਥੇ ਖੜ੍ਹੀ ਮਹਿਲਾ ਕਰਮਚਾਰੀ ਦਾ ਮੱਥਾ ਚੁੰਮਿਆ। ਇਸ ਤੋਂ ਬਾਅਦ ਡੀਐਸਪੀ ਦੀ ਪਤਨੀ ਭੜਕ ਗਈ। ਡੀਐਸਪੀ ਨੇ ਹੱਥ ਜੋੜ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ। ਹਾਸਲ ਜਾਣਕਾਰੀ ਮੁਤਾਬਕ ਇਹ ਝਗੜਾ ਇੰਨਾ ਵੱਧ ਗਿਆ ਕਿ ਡੀਐਸਪੀ ਨੇ ਪਤਨੀ ਨੂੰ ਡਰਾਉਣ ਲਈ ਘਰ ਜਾ ਕੇ ਗੋਲੀ ਤੱਕ ਚਲਾ ਦਿੱਤੀ। ਇਸ ਸਭ ਤੋਂ ਬਾਅਦ ਡੀਐਸਪੀ ਦੀ ਪਤਨੀ ਸੁਨੀਤਾ ਸੋਨੀ ਵੀ ਯੂ ਟਰਨ ਲੈਂਦੀ ਦਿਖਾਈ ਦੇ ਰਹੀ ਹੈ। ਸੁਨੀਤਾ ਦਾ ਕਹਿਣਾ ਹੈ ਕਿ ਐਫਆਈਆਰ 'ਚ ਜੋ ਗੋਲੀ ਚਲਾਉਣ ਦੀ ਗੱਲ ਲਿਖੀ ਗਈ ਹੈ, ਉਹ ਗਲਤ ਹੈ। ਉਨ੍ਹਾਂ ਅਜਿਹੀ ਕੋਈ ਸ਼ਿਕਾਇਤ ਨਹੀਂ ਕਰਵਾਈ। ਉੱਧਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੁਨੀਤਾ ਦੀ ਸ਼ਿਕਾਇਤ ਲਿਖਤੀ ਹੈ, ਜਿਸ 'ਤੇ ਉਨ੍ਹਾਂ ਦੇ ਦਸਤਖ਼ਤ ਵੀ ਹਨ। ਪੁਲਿਸ ਨੇ ਵੀਡੀਓਗ੍ਰਾਫੀ ਵੀ ਕੀਤੀ ਹੈ। ਇੱਥੋਂ ਤੱਕ ਕਿ ਸੁਨੀਤਾ ਨੇ ਖੁਦ ਪੁਲਿਸ ਨੂੰ ਸਬੂਤ ਦੇ ਤੌਰ 'ਤੇ ਮੌਕਾ-ਏ-ਵਾਰਦਾਤ 'ਤੇ ਚੱਲਿਆ ਰਿਵਾਲਵਰ ਤੇ ਖੋਲ੍ਹ ਦਿੱਤੇ ਸੀ। ਫਿਲਹਾਲ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।