ਚੰਡੀਗੜ੍ਹ: ਹਿਮਾਂਸ਼ੀ ਖੁਰਾਨਾ ਤੇ ਸ਼ਹਿਨਾਜ਼ ਗਿੱਲ ਦੀ ਦੁਸ਼ਮਣੀ ਤੋਂ ਹਰ ਕੋਈ ਵਾਕਿਫ਼ ਹੈ। ਦੋਹਾਂ ਦੀ ਇਹ ਦੁਸ਼ਮਣੀ ਬਿੱਗ ਬਾਸ ਦੇ ਘਰ 'ਚ ਵੀ ਬਰਕਰਾਰ ਰਹੀ। ਇੱਥੋਂ ਤੱਕ ਕਿ ਕੁੱਝ ਦਿਨ ਪਹਿਲਾਂ ਸ਼ਹਿਨਾਜ਼ ਦੇ ਪਿਤਾ ਨੇ ਤਾਂ ਹਿਮਾਂਸ਼ੀ 'ਤੇ ਇਹ ਇਲਜ਼ਾਮ ਵੀ ਲਗਾਇਆ ਕਿ ਹਿਮਾਂਸ਼ੀ ਕਰਕੇ ਸ਼ਹਿਨਾਜ਼ ਨੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਹਿਮਾਂਸ਼ੀ ਨੇ ਵੀ ਇਸਦਾ ਕਰਾਰਾ ਜਵਾਬ ਦਿੱਤਾ ਸੀ।

ਇਸ ਸਭ ਤੋਂ ਬਾਅਦ ਹੁਣ ਹਿਮਾਂਸ਼ੀ ਸ਼ਿਹਨਾਜ਼ ਗਿੱਲ ਦੇ ਹੱਕ 'ਚ ਆ ਖੜੋਤੀ ਹੈ। ਬਿੱਗ ਬਾਸ ਦੇ ਇੱਕ ਐਪੀਸੋਡ 'ਚ ਸ਼ਹਿਨਾਜ਼ ਨੂੰ ਰੌਦਾ ਦੇਖ ਹਿਮਾਂਸ਼ੀ ਨੇ ਟਵੀਟ ਕੀਤਾ ਹੈ, ਜਿਸ 'ਚ ਉਹ ਸ਼ਹਿਨਾਜ਼ ਦਾ ਸਪੋਰਟ ਕਰਦੀ ਦਿਖਾਈ ਦੇ ਰਹੀ ਹੈ। ਸ਼ਹਿਨਾਜ਼ ਨੇ ਆਪਣੇ ਟਵੀਟ 'ਚ ਲਿਿਖਆ, "ਅੱਜ ਸ਼ਹਿਨਾਜ਼ ਦਿਲ ਤੋਂ ਰੋਈ ਹੈ। ਕਦੇ ਮੌਕਾ ਮਿਿਲਆ ਤਾਂ ਮੈਂ ਉਸ ਨਾਲ ਗੱਲ ਜ਼ਰੂਰ ਕਰਾਂਗੀ। ਜਿਸ ਤਰ੍ਹਾਂ ਉਸਦੇ ਪਿਤਾ ਉਸਦਾ ਸਪੋਰਟ ਕਰ ਰਹੇ ਹਨ, ਉਹ ਸ਼ਾਨਦਾਰ ਹੈ। ਆਖ਼ਿਰ ਪਰਿਵਾਰ, ਪਰਿਵਾਰ ਹੀ ਹੁੰਦਾ ਹੈ। ਸ਼ਹਿਨਾਜ਼ ਨੂੰ ਕਿਸੇ 'ਤੇ ਵੀ ਭਰੋਸਾ ਨਹੀਂ ਕਰਨਾ ਚਾਹੀਦਾ, ਗੇਮ ਦੇ ਇਸ ਪੜਾਅ 'ਚ ਆ ਕੇ ਅਜਿਹਾ ਕਰਨਾ ਠੀਕ ਨਹੀਂ ਹੋਵੇਗਾ।"


ਇਸ ਸਭ ਦਰਮਿਆਨ ਹਿਮਾਂਸ਼ੀ ਅਸੀਮ ਰਿਆਜ ਦਾ ਜ਼ਿਕਰ ਕਰਨਾ ਵੀ ਨਹੀਂ ਭੁੱਲੀ। ਹਿਮਾਂਸ਼ੀ ਨੇ ਲਿੱਖਿਆ, "ਮੈਨੂੰ ਇਸ ਗੱਲ ਦੀ ਖੂਸ਼ੀ ਹੈ ਕਿ, ਅਸੀਮ ਸ਼ਹਿਨਾਜ਼ ਦੇ ਨਾਲ ਖੜਾ ਹੈ, ਲੇਕਿਨ ਅਸੀਮ ਨਾਲ ਘਰ 'ਚ ਜੋ ਹੋ ਰਿਹਾ ਹੈ ਉਸਨੂੰ ਦੇਖ ਕੇ ਕਾਫੀ ਬੂਰਾ ਲੱਗ ਰਿਹਾ ਹੈ। ਮੈਂ ਅਸੀਮ ਦੀ ਸਪੋਰਟ ਕਰ ਰਹੀ ਹਾਂ।"