ਨਵੀਂ ਦਿੱਲੀ: ਤਿਹਾੜ ਜੇਲ 'ਚ ਬੰਦ ਨਿਰਭਯਾ ਦੇ ਚਾਰਾਂ ਦੋਸ਼ੀਆਂ ਨੂੰ ਜੇਲ ਪ੍ਰਸ਼ਾਸਨ ਨੇ ਨੋਟਿਸ ਭੇਜ ਕੇ ਆਖ਼ਿਰੀ ਇੱਛਾ ਪੁੱਛੀ ਹੈ। ਇਨ੍ਹਾਂ ਚਾਰਾਂ ਤੋਂ ਪੁੱਛਿਆ ਗਿਆ ਹੈ ਕਿ 1 ਫਰਵਰੀ ਨੂੰ ਤੈਅ ਉਨ੍ਹਾਂ ਦੀ ਫਾਂਸੀ ਦੇ ਦਿਨ ਤੋਂ ਪਹਿਲਾਂ ਉਹ ਆਪਣੀ ਅੰਤਿਮ ਮੁਲਾਕਾਤ ਕਿਸ ਨਾਲ ਕਰਨਾ ਚਾਹੁੰਦੇ ਹਨ? ਉਨ੍ਹਾਂ ਦੇ ਨਾਂ 'ਤੇ ਜੇਕਰ ਕੋਈ ਪ੍ਰਾਪਰਟੀ ਹੈ ਤਾਂ ਕੀ ਉਹ ਕਿਸੇ ਦੇ ਨਾਂ ਟ੍ਰਾਂਸਫਰ ਕਰਨਾ ਚਾਹੁੰਦੇ ਹਨ, ਕੋਈ ਧਾਰਮਿਕ ਕਿਤਾਬ ਪੜ੍ਹਨਾ ਚਾਹੁੰਦੇ ਹਨ ਜਾਂ ਕਿਸੇ ਧਾਰਮਿਕ ਗੁਰੂ ਨੂੰ ਬੁਲਾਉਣਾ ਚਾਹੁੰਦੇ ਹਨ? ਜੇਕਰ ਉਹ ਚਾਹੁੰਦੇ ਹਨ ਤਾਂ ਇਨ੍ਹਾਂ ਸਾਰੀਆਂ ਇੱਛਾਵਾਂ ਨੂੰ 1 ਫਰਵਰੀ ਨੂੰ ਫਾਂਸੀ ਦੇਣ ਤੋਂ ਪਹਿਲਾਂ ਪੂਰਾ ਕਰ ਸਕਦੇ ਹਨ।
ਫਾਂਸੀ ਤੋਂ ਪਹਿਲਾਂ ਇਨ੍ਹਾਂ ਚਾਰਾਂ ਦੋੋਸ਼ੀਆਂ ਨੂੰ ਪੂਰੀ ਸੁਰੱਖਿਆ 'ਚ ਰੱਖਿਆ ਗਿਆ ਹੈ। ਹਰ ਇੱਕ ਕੈਦੀ ਦੇ ਲਈ 24 ਘੰਟੇ ਦੇ ਲਈ ਅੱਠ-ਅੱਠ ਸਿਕਓਰਿਟੀ ਗਾਰਡ ਲਾਏ ਗਏ ਹਨ। ਯਾਨੀ ਚਾਰ ਕੈਦੀਆਂ ਲਈ ਕੁੱਲ 32 ਸਿਕਓਰਿਟੀ ਗਾਰਡ। ਇਨ੍ਹਾਂ ਦੋਸ਼ੀਆਂ 'ਚੋਂ ਮੁਕੇਸ਼ ਦੇ ਕੋਲ ਫਾਂਸੀ ਨੂੰ ਟਾਲਣ ਦੇ ਲਈ ਆਪਣੇ ਬਚਾਅ 'ਚ ਜਿੰਨੇ ਵੀ ਕਨੂੰਨੀ ਰਾਹ ਸੀ, ਉਨ੍ਹਾਂ ਸਾਰਿਆਂ ਨੂੰ ਅਜ਼ਮਾ ਚੁੱਕਿਆ ਹੈ।
ਮੁਕੇਸ਼ ਦੀ ਰਹਿਮਤ ਪਟੀਸ਼ਨ ਵੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ ਡਿਸਮਿਸ ਕਰ ਦਿੱਤੀ ਗਈ ਹੈ। ਹੁਣ ਇੰਨ੍ਹਾਂ ਤਿੰਨਾਂ ਕੋਲ ਰਹਿਮ ਪਟੀਸ਼ਨ ਦਾਇਰ ਕਰਨ ਲਈ ਅਤੇ ਦੋ ਕੋਲ ਸੁਪਰੀਮ ਕੋਰਟ 'ਚ ਕਿਊਰੇਟਿਵ ਪਟੀਸ਼ਨ ਦਾਖ਼ਿਲ ਕਰਨ ਦਾ ਕਨੂੰਨੀ ਰਾਹ ਬਚਿਆ ਹੈ। ਜੇਕਰ ਅਜਿਹੇ 'ਚ ਮੁਕੇਸ਼ ਤੋਂ ਇਲਾਵਾ ਇਨ੍ਹਾਂ ਤਿੰਨਾਂ 'ਚੋਂ ਕਿਸੇ ਨੇ ਵੀ ਰਹਿਮ ਯਾਚਿਕਾ ਦਾਇਰ ਕਰ ਦਿੱਤੀ ਤਾਂ ਇਹ ਮਾਮਲਾ ਫਿਰ ਕੁੱਝ ਦਿਨਾਂ ਦੇ ਲਈ ਅੱਗੇ ਵੱਧ ਜਾਵੇਗਾ।
ਨਿਰਭਯਾ ਦੇ ਦੋਸ਼ੀਆਂ ਨੂੰ ਤਿਹਾੜ 'ਚ ਪੁੱਛੀ ਆਖ਼ਿਰੀ ਇੱਛਾ
ਏਬੀਪੀ ਸਾਂਝਾ
Updated at:
23 Jan 2020 09:22 AM (IST)
ਤਿਹਾੜ ਜੇਲ 'ਚ ਬੰਦ ਨਿਰਭਯਾ ਦੇ ਚਾਰਾਂ ਦੋਸ਼ੀਆਂ ਨੂੰ ਜੇਲ ਪ੍ਰਸ਼ਾਸਨ ਨੇ ਨੋਟਿਸ ਭੇਜ ਕੇ ਆਖ਼ਿਰੀ ਇੱਛਾ ਪੁੱਛੀ ਹੈ। ਇਨ੍ਹਾਂ ਚਾਰਾਂ ਤੋਂ ਪੁੱਛਿਆ ਗਿਆ ਹੈ ਕਿ 1 ਫਰਵਰੀ ਨੂੰ ਤੈਅ ਉਨ੍ਹਾਂ ਦੀ ਫਾਂਸੀ ਦੇ ਦਿਨ ਤੋਂ ਪਹਿਲਾਂ ਉਹ ਆਪਣੀ ਅੰਤਿਮ ਮੁਲਾਕਾਤ ਕਿਸ ਨਾਲ ਕਰਨਾ ਚਾਹੁੰਦੇ ਹਨ?
- - - - - - - - - Advertisement - - - - - - - - -