ਚੰਡੀਗੜ੍ਹ: ਪੰਜਾਬੀ ਗਾਇਕ ਰਮੀ ਰੰਧਾਵਾ ਨੂੰ ਅਦਾਲਤ ਨੇ ਇੱਕ ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿਤਾ ਹੈ। ਬੀਤੇ ਦਿਨ ਪੰਜਾਬੀ ਗਾਇਕ ਰਮੀ ਰੰਧਾਵਾ ਤੇ ਉਸਦੇ ਭਰਾ ਨੂੰ ਪੁਲਿਸ ਨੇ 88 ਸੈਕਟਰ ਦੇ ਫਲੈਟਾਂ ਤੋਂ ਹਿਰਾਸਤ 'ਚ ਲਿਆ ਸੀ ਅਤੇ ਐਸਡੀਐਮ ਮੋਹਾਲੀ ਦੀ ਅਦਾਲਤ 'ਚ ਪੇਸ਼ ਕੀਤਾ ਸੀ।


ਦਰਅਸਲ ਕਲ ਰਾਤ ਰਮੀ ਦੇ ਅਪੂਰਵ ਅਪਾਰਟਮੇਂਟਸ ਵਾਲੇ ਫਲੈਟ ਤੋਂ ਕਾਫੀ ਸ਼ੋਰ-ਸ਼ਰਾਬਾ ਹੋ ਰਿਹਾ ਸੀ ਜਿਸ ਤੇ ਸੋਸਾਇਟੀ ਦੀ ਇੱਕ ਮਹਿਲਾ ਨੇ ਉਹਨਾਂ ਦੀ ਸ਼ਿਕਾਇਤ ਸਕਿਉਰਿਟੀ ਗਾਰਡਜ਼ ਨੂੰ ਕੀਤੀ। ਪਰ ਰਮੀ ਅਤੇ ਉਸਦੇ ਸਾਥੀਆਂ ਨੇ ਗਾਰਡਜ਼ ਨਾਲ ਵੀ ਬਦਸਲੂਕੀ ਸ਼ੁਰੂ ਕਰ ਦੀਤੀ। ਜਿਸ ਤੋਂ ਬਾਅਦ ਪੰਜਾਬ ਪੁਲਿਸ ਨੂੰ ਬੁਲਾਇਆ ਗਿਆ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਪ੍ਰਿਵੈਂਟੀਵ ਐਕਸ਼ਨ ਲਿਆ ਅਤੇ ਸੀਆਰਪੀਸੀ ਦੀ ਧਾਰਾ 7/51 ਦੇ ਤਹਿਤ ਰਮੀ ਰੰਧਾਵਾ, ਪ੍ਰਿੰਸ ਰੰਧਾਵਾ ਤੇ ਉਸਦੇ ਸਾਥੀ ਨੂੰ ਹਿਰਾਸਤ 'ਚ ਲੈ ਲਿਆ।

ਰਮੀ ਰੰਧਾਵਾ ਤੇ ਪਹਿਲਾਂ ਵੀ ਸਾਲ 2019 ਵਿੱਚ ਹੋਈ ਕੰਟਰੋਵਰਸੀ ਦੇ ਕਾਰਨ ਧਾਰਾ 298 ਦੇ ਤਹਿਤ ਮਾਮਲਾ ਦਰਜ ਸੀ। ਇਸ ਮਾਮਲੇ 'ਚ ਰਮੀ ਫਰਾਰ ਚੱਲ ਰਿਹਾ ਸੀ।