ਚੰਡੀਗੜ੍ਹ: ਹੁਣ 'ਏਬੀਪੀ ਸਾਂਝਾ' ਨਵੇਂ ਅੰਦਾਜ਼ 'ਚ। ਪੰਜਾਬੀਆਂ ਤੋਂ ਮਿਲੇ ਪਿਆਰ ਨੂੰ ਵੇਖਦਿਆਂ 'ਏਬੀਪੀ ਸਾਂਝਾ' ਨੇ ਕੌਮਾਂਤਰੀ ਮਿਆਰ ਦੀ ਵੈੱਬਸਾਈਟ ਡਿਜ਼ਾਇਨ ਕੀਤੀ ਹੈ। ਇਸ ਨਾਲ ਪਾਠਕਾਂ ਨੂੰ ਜਿੱਥੇ ਖ਼ਬਰ ਪੜ੍ਹਨ ਵਿੱਚ ਆਸਾਨੀ ਹੋਏਗੀ, ਉੱਥੇ ਹੀ ਮਨਭਾਉਂਦੀ ਸਮੱਗਰੀ ਆਸਾਨੀ ਨਾਲ ਲੱਭੇਗੀ।

ਨਵੇਂ ਡਿਜ਼ਾਇਨ ਨਾਲ ਵੈੱਬਸਾਈਟ ਹੋਰ ਫਾਸਟ ਹੋਏਗੀ ਤੇ ਖਬਰਾਂ ਦੇ ਨਾਲ-ਨਾਲ ਵੀਡੀਓ ਵੀ ਵੇਖਣ ਲਈ ਮਿਲਣਗੇ। ਇਸ ਤੋਂ ਇਲਾਵਾ ਟ੍ਰੈਂਡਿੰਗ ਖਬਰਾਂ, ਤਸਵੀਰਾਂ ਤੇ ਵੀਡੀਓ ਹੋਮ ਪੇਜ਼ ਉਪਰ ਹੀ ਮਿਲਣਗੇ।


 

'ਏਬੀਪੀ ਸਾਂਝਾ' ਪ੍ਰਗਟਾਏ ਭਰੋਸੇ ਲਈ ਪਾਠਕਾਂ ਦਾ ਧੰਨਵਾਦ ਕਰਦਾ ਹੈ। ਇਸ ਦੇ ਨਾਲ ਹੀ ਅੱਗੇ ਉਮੀਦ ਕਰਦਾ ਹੈ ਕਿ ਇਸੇ ਤਰ੍ਹਾਂ ਹੁੰਗਾਰਾ ਦਿੰਦੇ ਰਹੋ।