ਬੇਅਦਬੀ ਕਾਂਡ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਜਿੰਮੀ ਅਰੋੜਾ 'ਦੇ ਪਿਤਾ ਦਾ ਕਤਲ ਮਾਮਲੇ ਡੇਰਾ ਪ੍ਰੇਮੀਆਂ ਵੱਲੋਂ ਬਾਜ਼ਾਖਾਨਾ-ਬਰਨਾਲਾ ਰੋਡ ਜਾਮ
ਏਬੀਪੀ ਸਾਂਝਾ | 21 Nov 2020 05:10 PM (IST)
ਬੀਤੀ ਰਾਤ ਦੋ ਨੌਜਵਾਨ ਮ੍ਰਿਤਕ ਮਨੋਹਰ ਲਾਲ ਦੀ ਦੁਕਾਨ ਅੰਦਰ ਆਏ ਅਤੇ ਉਨ੍ਹਾਂ ਨੇ ਆਪਣੇ ਚੋਂ ਪਿਸਤੋਲ ਕੱਢ ਕੇ ਮਨੋਹਰ ਲਾਲ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ। ਜਿਸ 'ਚ ਇਸ ਦੀ ਮੌਤ ਹੋ ਗਈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ।
ਬਠਿੰਡਾ: ਭਗਤਾ ਭਾਈ ਕਾ ਸਥਾਨਿਕ ਸ਼ਹਿਰ ਵਿਖੇ ਉਸ ਸਮੇਂ ਸਨਸਨੀ ਫੈਲ ਗਈ,ਜਦੋਂ ਬੀਤੀ ਸ਼ਾਮ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਬੱਸ ਸਟੈਂਡ ਨਜਦੀਕ ਵੈਸਟਰਨ ਯੂਨੀਅਨ ਦਾ ਕੰਮ ਕਰਦੇ ਜਤਿੰਦਰਵੀਰ ਉਰਫ ਜਿੰਮੀ ਅਰੋੜਾ ਦੇ ਪਿਤਾ ਮਨੋਹਰ ਲਾਲ ਤੇ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਕਾਤਲ ਕਰ ਦਿੱਤਾ ਗਿਆ। ਉਧਰ ਦੂਜੇ ਪਾਸੇ ਐਸਐਸਪੀ ਵੱਲੋਂ ਘਟਨਾ ਸਬੰਧੀ ਜਾਂਚ ਕੀਤੇ ਜਾਣ ਦੀ ਗੱਲ ਕਹੀ ਗਈ ਹੈ। ਪਰ ਇਸ ਘਟਨਾ ਨੂੰ ਲੈ ਕੇ ਸ਼ਹਿਰ 'ਚ ਸਹਿਮ ਦਾ ਮਾਹੌਲ ਹੈ। ਨਾਲ ਹੀ ਡੇਰਾ ਪ੍ਰੇਮੀਆਂ ਵੱਲੋਂ ਮਨੋਹਰ ਲਾਲ ਦੀ ਲਾਸ਼ ਨੂੰ ਡੇਰਾ ਸਲਾਬਤਪੁਰਾ ਵਿਖੇ ਸੜਕ ਵਿਚਕਾਰ ਰੱਖ ਕੇ ਬਾਜ਼ਾਖਾਨਾ-ਬਰਨਾਲਾ ਰੋਡ ਜਾਮ ਕਰ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਪ੍ਰਸ਼ਾਸਨ ਨੂੰ ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਸਸਕਾਰ ਨਾ ਕਰਨ ਦੀ ਚੇਤਾਵਨੀ ਦਿੱਤੀ ਹੈ। ਵੱਡੀ ਖਬਰ : 30 ਕਿਸਾਨ ਜਥੇਬੰਦੀਆਂ 15 ਦਿਨ ਰੇਲ ਟ੍ਰੈਕ ਖਾਲੀ ਕਰਨ ਲਈ ਰਾਜ਼ੀ ਇਸ ਤੋਂ ਬਾਅਦ ਸ਼ਨਾਵੀਰ ਸਵੇਰੇ ਇਸ ਕਲਤ ਦੀ ਜ਼ਿੰਮੇਵਾਰੀ ਸੁੱਖਾ ਗਿੱਲ ਲੰਬੇ ਗਰੁੱਪ ਨੇ ਲਈ। ਫੇਸਬੁੱਕ ਪੋਸਟ ਰਾਹੀਂ ਜ਼ਿੰਮੇਵਾਰੀ ਲੈਂਦਿਆਂ ਲਿਖਿਆ ਕਿ ਇਨ੍ਹਾਂ ਲੋਕਾਂ ਨੇ ਸ੍ਰੀ ਗੁਰੂ ਗ੍ਰੰਥਾ ਸਾਹਿਬ ਜੀ ਦੀ ਬੇਅਦਬੀ ਕੀਤੀ ਸੀ। ਸਾਡੇ ਪਿਤਾ ਦੀ ਬੇਅਦਬੀ ਕੀਤੀ ਸੀ। ਇਹ ਕਤਲ ਹਰਜਿੰਦਰ ਤੇ ਅਮਨੇ ਨੇ ਕੀਤਾ ਹੈ। ਦੱਸ ਦਈਏ ਕਿ ਮਨੋਹਰ ਲਾਲ ਦੇ ਸਿਰ ਵਿੱਚ ਗੋਲੀਆਂ ਲੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਮਨੋਹਰ ਲਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਾਂਡ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹੇ ਜਤਿੰਦਰਵੀਰ ਉਰਫ ਜਿੰਮੀ ਅਰੋੜਾ ਦਾ ਪਿਤਾ ਹੈ। 23 ਨਵੰਬਰ ਨੂੰ ਰੁਜ਼ਗਾਰ ਮੇਲਾ, ITI ਤੋਂ ਪਾਸ ਵਿਦਿਆਰਥੀਆਂ ਲਈ ਨੌਕਰੀ ਦੇ ਮੌਕੇ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904