ਬਾਜਵਾ ਦਾ ਮੁੱਖ ਮੰਤਰੀ ਤੇ ਸਿੱਧਾ ਹਮਲਾ, ਕੈਪਟਨ ਨੂੰ ਕਿਹਾ ਕੁੰਭਕਰਨ ਤੇ ਸੁਨੀਲ ਜਾਖੜ ਨੂੰ ਸ਼ਕੂਨੀ ਮਾਮਾ

ਏਬੀਪੀ ਸਾਂਝਾ Updated at: 07 Aug 2020 10:19 PM (IST)

ਕਾਂਗਰਸ ਦੇ ਰਾਜ ਸਭਾ ਸਾਂਸਦ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪਾਰਟੀ ਪ੍ਰਧਾਨ ਸੁਨੀਲ ਜਾਖੜ ਖਿਲਾਫ ਸਿੱਧਾ ਹਮਲਾ ਬੋਲ ਦਿੱਤਾ ਹੈ।

NEXT PREV

ਚੰਡੀਗੜ੍ਹ: ਕਾਂਗਰਸ ਦੇ ਰਾਜ ਸਭਾ ਸਾਂਸਦ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪਾਰਟੀ ਪ੍ਰਧਾਨ ਸੁਨੀਲ ਜਾਖੜ ਖਿਲਾਫ ਸਿੱਧਾ ਹਮਲਾ ਬੋਲ ਦਿੱਤਾ ਹੈ।



ਬਾਜਵਾ ਨੇ ਕੈਪਟਨ ਤੇ ਸ਼ਬਦੀ ਵਾਰ ਕਰਦੇ ਹੋਏ ਉਨ੍ਹਾਂ ਨੂੰ ਕੁੰਭਕਰਨ ਅਤੇ ਸੁਨੀਲ ਜਾਖੜ ਨੂੰ ਸ਼ਕੂਨੀ ਮਾਮਾ ਕਿਹਾ।ਮੀਡੀਆ ਨਾਲ ਗੱਲਬਾਤ ਕਰਦੇ ਬਾਜਵਾ ਨੇ ਕਿਹਾ ਕਿ


  ਸਾਡੇ ਰੋਲ ਪਾਉਣ ਤੋਂ ਬਾਅਦ ਹੀ ਕੁੰਭਕਰਨ ਪੰਜ ਮਹਿਨੇ ਬਾਅਦ ਉਠ ਕੇ ਤਰਨਤਾਰਨ ਗਿਆ। ਮਾਰਚ ਮਹੀਨੇ ਤੋਂ ਘਰ 'ਚ ਵੜਿਆ ਹੋਇਆ ਸੀ ਅਤੇ ਸੁਨੀਲ ਜਾਖੜ ਨਾਲ ਗਿਆ ਸੀ।-



ਬਾਜਵਾ ਨੇ ਕਿਹਾ ਕਿ 


ਸੁਨੀਲ ਜਾਖੜ ਚੱਲੇ ਮੇਰੇ ਨਾਲ ਸੋਨੀਆਂ ਗਾਂਧੀ ਕੋਲ ਫੇਰ ਦੇਖਦੇ ਹਾਂ ਕਿ ਉਹ ਕਿਸਨੂੰ ਘਰੋਂ ਕੱਢਦੇ ਹਨ।ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਹਾਰਨ 'ਤੇ ਵਿਅੰਗ ਕਰਦੇ ਹੋਏ ਪ੍ਰਤਾਪ ਬਾਜਵਾ ਨੇ ਕਿਹਾ ਕਿ ਮੈਂ ਕਾਂਗਰਸ ਦੀ ਲਹਿਰ 'ਚ ਕੋਈ ਸ਼ਹਿਰੀ ਸੀਟ ਨਹੀਂ ਗੁਆਏ।ਸੁਨੀਲ ਜਾਖੜ ਤਾਂ ਇਕ ਕੌਂਸਲਰ ਤੋਂ ਵਿਧਾਨ ਸਭਾ ਚੋਣਾਂ ਹਾਰ ਗਏ।ਫਿਰ ਲੋਕ ਸਭਾ ਚੋਣਾਂ 'ਚ ਸੰਨੀ ਦਿਓਲ ਨੇ ਉਨ੍ਹਾਂ ਨੂੰ 1 ਲੱਖ ਵੋਟ ਨਾਲ ਹਰਾਇਆ ਅਤੇ ਉਹ ਆਪਣੇ ਦੋ ਸੀਨੀਅਰ ਦੋ ਪਾਰਟੀ ਪ੍ਰਧਾਨਾਂ ਬਾਰੇ ਗਲਤ ਬਿਆਨਬਾਜ਼ੀ ਕਰ ਰਹੇ ਹਨ।-



ਅੱਜ ਬਾਜਵਾ ਆਰ ਪਾਰ ਦੀ ਲੜ੍ਹਾਈ ਦੇ ਮੂਡ 'ਚ ਨਜ਼ਰ ਆ ਰਹੇ ਸੀ।ਹੁਣ ਇੰਤਜ਼ਾਰ ਕੈਪਟਨ ਸਾਬ ਦੇ ਧੜੇ ਵਲੋਂ ਪਲਟ ਵਾਰ ਦਾ ਹੈ ਕਿ ਉਹ ਇਸ ਤੇ ਕੀ ਜਵਾਬ ਦਿੰਦੇ ਹਨ।

- - - - - - - - - Advertisement - - - - - - - - -

© Copyright@2024.ABP Network Private Limited. All rights reserved.