Bakrid 2022 in India: ਅੱਜ ਦੇਸ਼ ਭਰ 'ਚ ਬਕਰੀਦ (Bakrid) ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਮੁਸਲਿਮ ਧਰਮ (Muslim Religion) ਵਿੱਚ ਬਕਰੀਦ ਦੇ ਤਿਉਹਾਰ ਦਾ ਬਹੁਤ ਮਹੱਤਵ ਹੈ। ਇਸ ਤਿਉਹਾਰ ਨੂੰ ਈਦ-ਉਲ-ਅਜ਼ਹਾ ਜਾਂ ਕੁਰਬਾਨੀ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ। ਬਕਰੀਦ ਦਾ ਤਿਉਹਾਰ ਰਮਜ਼ਾਨ (Ramajan) ਦੇ ਪਵਿੱਤਰ ਮਹੀਨੇ ਤੋਂ ਠੀਕ 70 ਦਿਨਾਂ ਬਾਅਦ ਮਨਾਇਆ ਜਾਂਦਾ ਹੈ। ਭਾਵੇਂ ਬਕਰੀਦ ਦੀ ਤਰੀਕ ਚੰਦਰਮਾ ਦਿਖਣ ਤੋਂ ਤੈਅ ਹੁੰਦੀ ਹੈ, ਪੂਰੇ ਭਾਰਤ ਵਿੱਚ ਅੱਜ ਬਕਰੀਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ।
ਈਦ ਉਲ ਅਜ਼ਹਾ ਜਾਂ ਬਕਰੀਦ ਇਸਲਾਮ ਦਾ ਦੂਜਾ ਸਭ ਤੋਂ ਵੱਡਾ ਤਿਉਹਾਰ ਹੈ, ਜਿਸ ਨੂੰ ਮੁਸਲਿਮ ਭਾਈਚਾਰੇ ਦੇ ਲੋਕ ਪੂਰੇ ਉਤਸ਼ਾਹ ਨਾਲ ਮਨਾਉਂਦੇ ਹਨ। ਬਕਰੀਦ ਦਾ ਤਿਉਹਾਰ ਇਸਲਾਮੀ ਕੈਲੰਡਰ ਦੇ ਅਨੁਸਾਰ 12ਵੇਂ ਮਹੀਨੇ ਵਿੱਚ ਮਨਾਇਆ ਜਾਂਦਾ ਹੈ। ਇਹ ਰਮਜ਼ਾਨ ਦੇ ਮਹੀਨੇ ਦੇ ਅੰਤ ਤੋਂ 70 ਦਿਨਾਂ ਬਾਅਦ ਮਨਾਇਆ ਜਾਂਦਾ ਹੈ। ਇਸ ਦਿਨ ਨਮਾਜ਼ ਅਦਾ ਕਰਨ ਤੋਂ ਬਾਅਦ ਕੁਰਬਾਨੀਆਂ ਕੀਤੀਆਂ ਜਾਂਦੀਆਂ ਹਨ। ਬਕਰੀਦ ਦੇ ਤਿਉਹਾਰ ਨੂੰ ਬਕਰੀਦ, ਈਦ ਕੁਰਬਾਨ, ਈਦ-ਉਲ-ਅਧਾ ਜਾਂ ਕੁਰਬਾਨ ਬੈਰਾਮੀ ਵੀ ਕਿਹਾ ਜਾਂਦਾ ਹੈ। ਇਸ ਮੌਕੇ ਦਿੱਲੀ ਦੀ ਜਾਮਾ ਮਸਜਿਦ ਵਿੱਚ ਨਮਾਜ਼ ਅਦਾ ਕੀਤੀ ਗਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਨਮਾਜ਼ੀ ਪਹੁੰਚੇ।
ਇਸ ਮੌਕੇ ਇਹਨ੍ਹਾਂ ਲੀਡਰਾਂ ਨੇ ਦਿੱਤੀ ਵਧਾਈ
ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ,"ਮੁਸਲਿਮ ਭਾਈਚਾਰੇ ਦੇ ਤਿਉਹਾਰ ਗੂੜੀ ਸਾਂਝ, ਪਿਆਰ ਅਤੇ ਸਮਰਪਣ ਦਾ ਪ੍ਰਤੀਕ ਈਦ-ਉਲ-ਅਜ਼ਹਾ ਦੇ ਸ਼ੁੱਭ ਮੌਕੇ ਸਾਰਿਆਂ ਨੂੰ ਮੁਬਾਰਕਬਾਦ.. ਮੈਂ ਦਿਲੋਂ ਕਾਮਨਾ ਕਰਦਾ ਹਾਂ..ਤਿਉਹਾਰ ਸਭਨਾਂ ਦੇ ਵੇਹੜੇ ਖ਼ੁਸ਼ੀਆਂ-ਖੇੜੇ ਲੈ ਕੇ ਆਵੇ..!"
ਸੁਖਬੀਰ ਬਾਦਲ ਨੇ ਟਵੀਟ ਕੀਤਾ, "ਸਾਰਿਆਂ ਨੂੰ ਈਦ ਮੁਬਾਰਕ! #EidAlAdha ਦਾ ਸ਼ੁਭ ਅਵਸਰ ਸਾਰਿਆਂ ਲਈ ਏਕਤਾ, ਸਦਭਾਵਨਾ, ਸ਼ਾਂਤੀ ਅਤੇ ਖੁਸ਼ਹਾਲੀ ਦੀ ਭਾਵਨਾ ਫੈਲਾਵੇ।"
ਬੀਜੇਪੀ ਦੇ ਬਲਵਿੰਦਰ ਲਾਡੀ ਨੇ ਟਵੀਟ ਕਰ ਕਿਹਾ, "ਈਦ-ਉਲ-ਅਜ਼ਹਾ ਦੇ ਮੌਕੇ 'ਤੇ ਵਧਾਈਆਂ। ਈਦਮੁਬਾਰਕ ਦਾ ਤਿਉਹਾਰ ਸਾਨੂੰ ਭਾਈਚਾਰਕ ਸਾਂਝ ਨਾਲ ਜਿਊਣ, ਇੱਕ ਦੂਜੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ, ਆਪਸ ਵਿੱਚ ਹਮਦਰਦੀ ਰੱਖਣ ਅਤੇ ਸੱਚ ਦੇ ਮਾਰਗ 'ਤੇ ਚੱਲਦਿਆਂ ਆਪਣੇ ਦੇਸ਼ ਲਈ ਹਰ ਕੁਰਬਾਨੀ ਦੇਣ ਦੀ ਸਿੱਖਿਆ ਦਿੰਦਾ ਹੈ।"
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਨੇ ਟਵੀਟ ਕਰ ਕਿਹਾ, "ਈਦ ਦੇ ਇਸ ਮੁਬਾਰਕ ਮੌਕੇ ਸਮੂਹ ਦੇਸ਼ਵਾਸੀਆਂ ਨੂੰ ਈਦ-ਉਲ-ਜੁਹਾ (ਬਕਰੀਦ) ਦੀਆਂ ਬਹੁਤ-ਬਹੁਤ ਮੁਬਾਰਕਾਂ। ਬਕਰੀਦ ਕੁਰਬਾਨੀ, ਏਕਤਾ ਤੇ ਮਦਦ ਦਾ ਤਿਓਹਾਰ ਹੈ ਜੋ ਸਾਨੂੰ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਖਤਮ ਕਰਨ ਤੇ ਦੂਜਿਆਂ ਦੀ ਮਦਦ ਲਈ ਹੱਥ ਵਧਾਉਣ ਦੀ ਪ੍ਰੇਰਨਾ ਦਿੰਦਾ ਹੈ l"
ਪੰਜਾਬ ਸਰਕਾਰ ਨੇ ਟਵੀਟ ਕਰ ਕਿਹਾ, "ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਈਦ-ਉਲ-ਜੁਹਾ ਦੇ ਪਾਵਨ ਦਿਹਾੜੇ ਦੀ ਆਪ ਸਭ ਨੂੰ ਮੁਬਾਰਕਬਾਦ ਦਿੰਦੀ ਹੈ।"ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਤਾਪ ਬਾਜਵਾ ਨੇ ਕਿਹਾ, "ਸਭ ਨੂੰ ਈਦ ਦੀਆਂ ਮੁਬਾਰਕਾਂ"
ਪੰਜਾਬ ਕਾਂਗਰਸ ਨੇ ਟਵੀਟ ਕਰ ਕਿਹਾ, "ਸਮੂਹ ਦੇਸ਼ਵਾਸੀਆਂ ਨੂੰ ਈਦ-ੳਲ-ਜੁਹਾ (ਬਕਰੀਦ) ਦੀਆਂ ਬਹੁਤ ਬਹੁਤ ਵਧਾਈਆਂ। ਇਹ ਪਵਿੱਤਰ ਤਿਓਹਾਰ ਏਕਤਾ ਦਾ ਪ੍ਰਤੀਕ ਹੈ ਜੋ ਸਾਨੂੰ ਸਾਰਿਆਂ ਨੂੰ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਪ੍ਰਰੇਨਾ ਦਿੰਦਾ ਹੈ।"
ਰਾਹੁਲ ਗਾਂਧੀ ਨੇ ਟਵੀਟ ਕਰ ਕਿਹਾ, "ਈਦ ਮੁਬਾਰਕ! ਈਦ ਦਾ ਸ਼ੁਭ ਅਵਸਰ ਏਕਤਾ ਦੀ ਭਾਵਨਾ ਨਾਲ ਲੈ ਕੇ ਆਵੇ ਅਤੇ ਸਾਰਿਆਂ ਲਈ ਸ਼ਾਂਤੀ, ਖੁਸ਼ਹਾਲੀ ਲਿਆਵੇ।"