ਜਲੰਧਰ : ਸ਼ਨਿੱਚਰਵਾਰ ਨੂੰ ਸਿੱਖ ਜੱਥੇਬੰਦੀਆਂ ਦੇ ਮੈਂਬਰ ਸਰਕਾਰ ਤੋਂ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਫੋਟੋ ਸਰਕਾਰੀ ਬੱਸਾਂ ਵਿੱਚ ਜੁਲਾਈ ਤੱਕ ਲਗਾਉਣ ਦੀ ਮੰਗ ਕਰਦੇ ਹੋਏ ਜਲੰਧਰ ਦੇ ਸ਼ਹੀਦ ਭਗਤ ਸਿੰਘ ਅੰਤਰਰਾਜੀ ਬੱਸ ਅੱਡੇ ਵਿੱਚ ਖੁਦ ਪੋਸਟਰ ਲਗਾਉਣ ਪੁੱਜੇ।



ਦਲ ਖਾਲਸਾ ਸਿੱਖ ਯੂਥ ਆਫ ਪੰਜਾਬ ਦੇ ਮੈਂਬਰ ਇਸ ਤੋਂ ਪਹਿਲਾਂ ਗੁਰੂ ਨਾਨਕ ਮਿਸ਼ਨ ਚੌਕ ਵਿਖੇ ਇਕੱਠੇ ਹੋਏ ਅਤੇ ਉਥੋਂ ਬੱਸ ਸਟੈਂਡ ਤੱਕ ਪੈਦਲ ਮਾਰਚ ਕੱਢਿਆ ਗਿਆ। ਜਿਸ ਦੌਰਾਨ ਵੱਖਵਾਦੀ ਨਾਅਰੇਬਾਜ਼ੀ ਕੀਤੀ ਗਈ। ਜਿਉਂ ਹੀ ਗਰਮ ਖਿਆਲੀ ਬੱਸ ਸਟੈਂਡ ਨੇੜੇ ਪੁੱਜੀ ਤਾਂ ਏਡੀਸੀਪੀ ਇਨਵੈਸਟੀਗੇਸ਼ਨ ਗੁਰਬਾਜ਼ ਨੇ ਲਾਠੀਆਂ ਨਾਲ ਪੁਲੀਸ ਬੈਰੀਕੇਡ ਲਗਾ ਕੇ ਸਾਰਿਆਂ ਨੂੰ ਰੋਕ ਲਿਆ।



ਇਸ ਤੋਂ ਬਾਅਦ ਪੁਲਿਸ ਅਤੇ ਗਰਮਖਿਆਲੀਆਂ 'ਚ ਬਹਿਸ ਹੋਈ। ਮਾਮਲਾ ਵਧ ਗਿਆ ਅਤੇ ਹੱਥੋਪਾਈ ਹੋ ਗਈ, ਜਿਸ ਦੌਰਾਨ ਝੜਪ ਵਿੱਚ ਪੁਲਿਸ ਕਰਮੀਆਂ ਦੇ ਬੈਚ ਟੁੱਟ ਗਏ ਅਤੇ ਵਰਦੀ ਪਾੜ ਗਈ।


ਇਸ ਦੌਰਾਨ ਇੱਕ ਵਿਅਕਤੀ ਨੇ ਪੁਲਿਸ ਦੇ ਸਾਹਮਣੇ ਸਰਕਾਰੀ ਬੱਸ ਵਿੱਚ ਭਿੰਡਰਾਂਵਾਲੇ ਦਾ ਪੋਸਟਰ ਲਗਾ ਦਿੱਤਾ, ਜਿਸ ਨੂੰ ਪੁਲਿਸ ਮੁਲਾਜ਼ਮਾਂ ਨੇ ਫੜ ਕੇ ਪੋਸਟਰ ਉਤਾਰ ਦਿੱਤਾ। ਕਾਫੀ ਦੇਰ ਹੰਗਾਮੇ ਤੋਂ ਬਾਅਦ ਗਰਮਖਿਆਲੀ ਉਥੋਂ ਚਲੇ ਗਏ। ਪੁਲਿਸ ਨੇ ਜਨਤਕ ਤੌਰ 'ਤੇ ਵੱਖਵਾਦੀ ਨਾਅਰੇ ਲਗਾਉਣ ਵਾਲੇ ਗਰਮ ਲੋਕਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ।


 


 



ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ


ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ