ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਇਸ ਨੂੰ ਲੈ ਕੇ ਹਰ ਪਾਰਟੀ ਪੂਰੀ ਵਾਹ ਲਾ ਰਹੀ ਹੈ, ਉੱਥੇ ਹੀ ਨਵੀਂ ਪਾਰਟੀ ਨਾਲ ਉੱਭਰੇ ਕਿਸਾਨ ਆਗੂ ਵੀ ਤਤਪਰ ਹਨ। ਅੱਜ ਚੰਡੀਗੜ੍ਹ 'ਚ ਸੰਯੁਕਤ ਸਮਾਜ ਮੋਰਚਾ ਦੇ ਵਫਦ ਵੱਲੋਂ ਚੋਣ ਕਮਿਸ਼ਨਰ ਐੱਸ ਕਰੁਣਾ ਰਾਜੂ ਨਾਲ ਮੁਲਾਕਾਤ ਕੀਤੀ ਗਈ, ਜਿਸ ਵਿੱਚ ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀ ਪਾਰਟੀ ਨੂੰ ਸਾਂਝਾ ਚੋਣ ਨਿਸ਼ਾਨ ਦਿੱਤਾ ਜਾਵੇ, ਤਾਂ ਕਿ ਜੇਕਰ ਉਨ੍ਹਾਂ ਦੀ ਪਾਰਟੀ ਚੋਣਾਂ ਤੱਕ ਰਜਿਸਟਰਡ ਨਹੀਂ ਹੁੰਦੀ ਤਾਂ ਉਨ੍ਹਾਂ ਦੇ ਸਾਰੇ ਉਮੀਦਵਾਰ ਇੱਕੋ ਚੋਣ ਨਿਸ਼ਾਨ 'ਤੇ ਚੋਣ ਲੜ ਸਕਣ।



ਬਲਬੀਰ ਸਿੰਘ ਰਾਜੇਵਾਲ, ਪ੍ਰੇਮ ਸਿੰਘ ਭੰਗੂ ਤੇ ਪ੍ਰੋਫੈਸਰ ਮਨਜੀਤ ਸਿੰਘ ਇਸ ਵਫਦ 'ਚ ਸ਼ਾਮਲ ਸਨ ਜਿਨ੍ਹਾਂ ਵੱਲੋਂ ਚੋਣ ਕਮਿਸ਼ਨਰ ਤੋਂ ਮੰਗ ਕੀਤੀ ਗਈ ਕਿ ਟਰੈਕਟਰ ਟਰਾਲੀ, ਟਰੈਕਟਰ ਦਾ ਇਕੱਲੀ ਟਰਾਲੀ ਇਨ੍ਹਾਂ ਤਿੰਨਾਂ ਵਿੱਚੋਂ ਕੋਈ ਵੀ ਚੋਣ ਨਿਸ਼ਾਨ ਪਾਰਟੀ ਸਾਂਝੇ ਚੋਣ ਨਿਸ਼ਾਨ ਦੇ ਤੌਰ 'ਤੇ ਦਿੱਤਾ ਜਾਵੇ। ਇਸ ਦੌਰਾਨ ਗੱਲਬਾਤ ਕਰਦੇ ਹੋਏ ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਚੋਣ ਕਮਿਸ਼ਨਰ ਵੱਲੋਂ ਉਨ੍ਹਾਂ ਦੀ ਮੰਗ 'ਤੇ ਵਿਚਾਰ ਕਰਨ ਦਾ ਭਰੋਸਾ ਦਿਵਾਇਆ ਗਿਆ ਹੈ।

ਉਧਰ, ਆਮ ਆਦਮੀ ਪਾਰਟੀ ਦੇ ਇਲਜ਼ਾਮਾਂ ਨੂੰ ਨਕਾਰਦਿਆਂ ਰਾਜੇਵਾਲ ਨੇ ਕਿਹਾ ਕਿ ਮੈਂ ਹੁਣ ਸੋਚਦਾ ਹਾਂ ਕਿ ਪੜ੍ਹੇ-ਲਿਖੇ ਲੋਕ ਇਸ ਤਰ੍ਹਾਂ ਦੀ ਗੱਲ ਕਰਦੇ ਹਨ ਉਹਨਾਂ ਕਿਹਾ ਕਿ ਭਾਜਪਾ ਨਾਲ ਸਾਡਾ ਸੰਘਰਸ਼ 1 ਸਾਲ ਚੱਲਦਾ ਰਿਹਾ, ਅਸੀਂ ਭਾਜਪਾ ਨੂੰ ਕਿਵੇਂ ਸਮਰਥਨ ਦੇ ਸਕਦੇ ਹਾਂ?


ਇਹ ਵੀ ਪੜ੍ਹੋ: Punjab Election 2022: ਸਾਂਝਾ ਸਮਾਜ ਮੋਰਚਾ ਨੇ ਜਾਰੀ ਕੀਤੀ 8 ਉਮੀਦਵਾਰਾਂ ਦੀ ਨਵੀਂ ਸੂਚੀ, ਵਿਵਾਦ ਤੋਂ ਬਾਅਦ ਦੋ ਉਮੀਦਵਾਰ ਹਟਾਏ

ਲੱਖਾ ਸਿਧਾਣਾ ਨੂੰ ਇਸ ਕਾਰਨ ਦਿੱਤਾ ਟਿਕਟ-
ਟਿਕਟਾਂ ਦੀ ਵੰਡ ਨੂੰ ਲੈ ਕੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਕਿਸਾਨ ਪਾਰਟੀ ਵੱਲੋਂ ਉਨ੍ਹਾਂ ਸਾਰਿਆਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ ਹਨ ਵੱਖ-ਵੱਖ ਸਮਾਜਾਂ ਤੋਂ ਆਉਂਦੇ ਹਨ, ਅਸੀਂ ਕਿਸੇ ਬਾਹਰੀ ਪਾਰਟੀ ਦੇ ਉਮੀਦਵਾਰ ਨੂੰ ਸੀਟ ਨਹੀਂ ਦੇ ਰਹੇ ਹਾਂ, ਰਾਜੇਵਾਲ ਨੇ ਕਿਹਾ ਕਿ ਲੱਖਾ ਸਿਧਾਣਾ ਦੇ ਪਿੱਛੇ ਬਹੁਤ ਲੋਕ ਸਨ, ਜਿਸ ਕਰਕੇ ਉਸ ਨੂੰ ਮੌੜ ਮੰਡੀ ਤੋਂ ਟਿਕਟ ਦਿੱਤੀ ਗਈ ਤੇ ਉਹ ਜਿੱਤ ਕੇ ਜ਼ਰੂਰ ਆਉਣਗੇ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904