ਚੰਡੀਗੜ੍ਹ: ਵਿਸ਼ਵ ਪ੍ਰਸਿੱਧ ਸੰਗੀਤਕਾਰ ਬਲਦੇਵ ਸ਼ਰਨ ਨਾਰੰਗ ਦਾ ਮੰਗਲਵਾਰ ਨੂੰ ਦਿਲ ਦੇ ਦੌਰੇ ਮਗਰੋਂ ਦੇਹਾਂਤ ਹੋ ਗਿਆ।ਉਨ੍ਹਾਂ ਦੀ ਮੌਤ ਮਗਰੋਂ ਪੂਰੇ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਹੈ।ਸ਼ਾਮ ਚੌਰਾਸੀ ਘਰਾਨੇ ਨਾਲ ਜੁੜੇ 76 ਸਾਲਾ ਨਾਰੰਗ ਹੰਸਰਾਜ ਹੰਸ, ਜਸਬੀਰ ਜੱਸੀ ਅਤੇ ਸਰਬਜੀਤ ਚੀਮਾ ਵਰਗੇ ਪ੍ਰਸਿੱਧ ਪੰਜਾਬੀ ਗਾਇਕਾਂ ਦੇ ਉਸਤਾਦ ਸਨ।


ਉਨ੍ਹਾਂ ਦਾ ਅੰਤਿਮ ਸੰਸਕਾਰ ਬੁੱਧਵਾਰ ਨੂੰ ਹਰਨਾਮਦਾਸ ਪੁਰਾ ਦੇ ਸ਼ਮਸ਼ਾਨਘਾਟ ਵਿੱਚ ਹੋਵੇਗਾ। ਨਾਰੰਗ ਡੀਏਵੀ ਕਾਲਜ ਵਿੱਚ ਇੱਕ ਸੰਗੀਤ ਦੇ ਪ੍ਰੋਫੈਸਰ ਵਜੋਂ ਵੀ ਸੇਵਾ ਨਿਭਾ ਚੁੱਕੇ ਸੀ, ਉਨ੍ਹਾਂ ਇੱਕ ਸੰਗੀਤ ਅਧਿਆਪਕ ਵਜੋਂ ਹਜ਼ਾਰਾਂ ਬੱਚਿਆਂ ਨੂੰ ਸੰਗੀਤ ਨਾਲ ਜੋੜਿਆ ਸੀ।ਜਲੰਧਰ ਦੇ ਦੁਆਬਾ ਕਾਲਜ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ 1973 ਵਿੱਚ ਉਨ੍ਹਾਂ ਡੀਏਵੀ ਕਾਲਜ ਵਿੱਚ ਇੱਕ ਸੰਗੀਤ ਪ੍ਰੋਫੈਸਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ।