Chandigarh News : ਪੰਜਾਬੀ ਗਲਪ ਦੇ ਵੱਡੇ ਪੁਰਸਕਾਰ ਢਾਹਾਂ ਦੇ ਤਿੰਨ ਫਾਇਨਲਿਸਟ ਦਾ ਐਲਾਨ ਹੋ ਚੁੱਕਿਆ ਹੈ। ਪੰਜਾਬੀ ਕਹਾਣੀਕਾਰ ਬਲੀਜੀਤ ਤੇ ਦੀਪਤੀ ਬਬੂਟਾ ਨੂੰ ਇਹ ਇਨਾਮ ਮਿਲਿਆ ਹੈ।
ਤੀਜਾ ਇਨਾਮ ਪਾਕਿਸਤਾਨੀ ਕਹਾਣਕਾਰੀ ਜਮੀਲ ਅਹਿਮਦ ਨੂੰ ਮਿਲਿਆ ਹੈ। ਇਹ ਇਨਾਮ ਤਿੰਨਾਂ ਕਹਾਣੀਕਾਰਾਂ ਨੂੰ ਕੈਨੇਡਾ ਬੁਲਾ ਕੇ 16 ਨਵੰਬਰ 2023 ਨੂੰ ਦਿੱਤੇ ਜਾਣਗੇ। ਢਾਹਾਂ ਦਾ ਪਹਿਲਾਂ ਇਨਾਮ 25 ਹਜ਼ਾਰ ਕੈਨੇਡੀਅਨ ਡਾਲਰ ਹੈ ਜਦਕਿ ਬਾਕੀ ਦੋ ਇਨਾਮਾਂ ਦੀ ਰਾਸ਼ੀ 10-10 ਹਜ਼ਾਰ ਕੈਨੇਡੀਅਨ ਡਾਲਰ ਹੁੰਦੀ ਹੈ। 



ਬਲੀਜੀਤ ਦੀ ਕਿਤਾਬ ਉੱਚੀਆਂ ਆਵਾਜ਼ਾਂ ਤੇ ਦੀਪਤੀ ਬਬੂਟਾ ਦੀ ਕਿਤਾਬ 'ਭੁੱਖ ਇਉਂ ਵੀ ਸਾਹ ਲੈਂਦੀ ਹੈ' ਨੂੰ ਇਹ ਅਵਾਰਡ ਦਿੱਤਾ ਗਿਆ ਹੈ। ਬਲੀਜੀਤ ਤੇ ਦੀਪਤੀ ਬਬੂਟਾ ਦੋਵੇ ਮੁਹਾਲੀ ਰਹਿੰਦੇ ਹਨ। ਇਹ ਦੋਵੇ ਕਾਫ਼ੀ ਲੰਮੇ ਸਮੇਂ ਤੋਂ ਕਹਾਣੀਆਂ ਲਿਖ ਰਹੇ ਹਨ। ਦੋਵੇ ਪੰਜਾਬੀ ਗਲਪ ਵਿੱਚ ਜਾਣਿਆ-ਪਹਿਚਾਣਿਆਂ ਨਾਮ ਹੈ।



ਇਸ ਅਵਾਰਡ ਤੋਂ ਪਹਿਲਾਂ ਬਲੀਜੀਤ ਨੂੰ ਲੋਕ ਕਵੀ ਗੁਰਦਾਸ ਰਾਮ ਆਲਮ ਤੇ ਉਰਮਿਲਾ ਅਨੰਦ ਸਿਮਰਤੀ ਪੁਰਸਕਾਰ ਮਿਲ ਚੁੱਕਿਆ ਹੈ। ਦੀਪਤੀ ਬਬੂਟਾ ਨੂੰ ਦਲਬੀਰ ਚੇਤਨ ਦੇ ਨਾਲ ਹੋਰ ਕਈ ਪੁਰਸਕਾਰ ਮਿਲ ਚੁੱਕੇ ਹਨ। 



ਢਾਹਾਂ ਪ੍ਰਾਈਜ਼ ਦੇ ਸੰਸਥਾਪਕ ਬਰਜਿੰਦਰ ਢਾਹਾਂ ਨੇ ਕਿਹਾ, 2023 ਦੇ ਢਾਹਾਂ ਪ੍ਰਾਈਜ਼ ਜੇਤੂ ਪੰਜਾਬੀ ਸਾਹਿਤ ਸੰਸਾਰ ਦੀਆਂ ਸ਼ਾਨਦਾਰ ਅਤੇ ਪ੍ਰਭਾਵਸ਼ਾਲੀ ਸਖਸ਼ੀਅਤਾਂ ਹਨ। ਉਨ੍ਹਾਂ ਦੀਆਂ ਕਹਾਣੀਆਂ ਅਤੇ ਕਿਰਦਾਰ ਗਹਿਰੇ ਅਤੇ ਖਿੱਚ ਪਾਉਣ ਵਾਲੇ ਹਨ। ਹਰ ਕਿਤਾਬ ਹੀ ਪੰਜਾਬੀ ਸਾਹਿਤ, ਭਾਸ਼ਾ ਅਤੇ ਕਲਚਰ ਨੂੰ ਇਕ ਖੂਬਸੂਰਤ ਦੇਣ ਹੈ।


ਪੰਜਾਬੀ ਜ਼ੁਬਾਨ ਦੀ ਅਮੀਰ ਵਿਰਾਸਤ ਨੂੰ ਉਭਾਰਨ ਵਾਲਾ ਢਾਹਾਂ ਪ੍ਰਾਈਜ਼ ਸਭ ਤੋਂ ਵੱਡਾ ਸਾਹਿਤ ਪੁਰਸਕਾਰ ਹੈ। ਇਸ ਪੁਰਸਕਾਰ ਦਾ ਮਕਸਦ ਸਰਹੱਦਾਂ ਤੋਂ ਉੱਪਰ ਉੱਠਕੇ ਪੰਜਾਬੀ ਸਾਹਿਤ ਰਚਨਾ ਨੂੰ ਉਤਸ਼ਾਹਿਤ ਕਰਨਾ, ਦੁਨੀਆ ਭਰ ਦੀਆਂ ਪੰਜਾਬੀ ਕਮਿਊਨਿਟੀਜ਼ ਨੂੰ ਜੋੜਨਾ ਅਤੇ ਗਲੋਬਲ ਪੱਧਰ ਤੇ ਪੰਜਾਬੀ ਸਾਹਿਤ ਨੂੰ ਪ੍ਰਮੋਟ ਕਰਨਾ ਹੈ। ਪ੍ਰਤਿਭਾਵਾਨ ਲੇਖਕਾਂ ਨੂੰ ਇਹ ਅਵਾਰਡ ਅਲੋਚਨਾਤਮਕ ਪਛਾਣ ਅਤੇ ਪ੍ਰਸਿੱਧੀ ਦਿੰਦੇ ਹਨ, ਜਿਸ ਨਾਲ ਜੇਤੂਆਂ ਲਈ ਕਈ ਇੰਟਰਨੈਸ਼ਨਲ ਪ੍ਰਾਜੈਕਟ ਲੈਣ ਵਾਸਤੇ ਰਾਹ ਖੁੱਲ੍ਹ ਜਾਂਦਾ ਹੈ ਅਤੇ ਉਨ੍ਹਾਂ ਨੂੰ ਬਹੁ-ਭਾਸ਼ੀ ਪਾਠਕਾਂ ਤੱਕ ਪਹੁੰਚਣ ਦਾ ਮੌਕਾ ਵੀ ਮਿਲਦਾ ਹੈ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ


ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ