Cyclist Baljeet Kaur: ਕਿਸਾਨਾਂ ਦਾ ਹੌਸਲਾ ਵਧਾਉਣ ਸਾਈਕਲ 'ਤੇ 300 ਕਿਮੀ ਦਾ ਸਫ਼ਰ ਤੈਅ ਕਰ ਪਹੁੰਤੀ ਪੰਜਾਬ ਦੀ ਬਲਜੀਤ ਕੌਰ
ਏਬੀਪੀ ਸਾਂਝਾ | 26 Dec 2020 01:16 PM (IST)
ਉਹ ਆਪਣੇ ਸਾਈਕਲ 'ਤੇ 300 ਕਿਲੋਮੀਟਰ ਤੋਂ ਵੱਧ ਦੀ ਯਾਤਰਾ ਕਰ ਦਿੱਲੀ ਕਿਸਾਨਾਂ ਦਾ ਹੌਂਸਲਾ ਵਧਾਉਣ ਪਹੁੰਚੀ। ਹਰਿਆਣਾ ਦੇ ਜੀਂਦ ਪਹੁੰਚਦਿਆਂ ਹੀ ਬਲਜੀਤ ਕੌਰ ਦਾ ਫੁੱਲ ਨਾਲ ਸਵਾਗਤ ਕੀਤਾ ਗਿਆ।
ਸੰਗਰੂਰ: 18 ਸਾਲਾਂ ਦੀ ਗੋਲਡ ਮੈਡਲ ਦੀ ਸਾਈਕਲ ਸਵਾਰ ਬਲਜੀਤ ਕੌਰ ਪੰਜਾਬ ਤੋਂ ਦਿੱਲੀ ਵਿਖੇ ਕਿਸਾਨਾਂ ਦੇ ਸਮਰਥਨ ਲਈ ਆਈ। ਖਟਕੜ ਟੋਲਾ ਪਲਾਜ਼ਾ ਤੋਂ ਹੋ ਕੇ ਜੀਂਦ ਰਾਹੀਂ ਬਲਜੀਤ ਕੌਰ ਨੇ ਆਪਣਾ ਸਫ਼ਰ ਤੈਅ ਕੀਤਾ। ਬਲਜੀਤ ਕੌਰ ਅੰਡਰ -17 ਅਤੇ 19 ਵਿਚ ਪੰਜਾਬ ਲਈ ਸਾਈਕਲਿੰਗ ਵਿਚ ਸੋਨੇ ਦੇ ਤਗਮੇ ਜਿੱਤ ਚੁੱਕੀ ਹੈ। ਉਹ ਪੰਜਾਬ ਦੇ ਸੰਗਰੂਰ ਤੋਂ ਜੀਂਦ ਦੇ ਰਸਤੇ ਦਿੱਲੀ ਦੀ ਸਰਹੱਦ 'ਤੇ ਪਹੁੰਚੀ। ਜਿੱਥੇ ਪਹੁੰਚਣ ਲਈ ਉਸ ਨੇ ਆਪਣੇ ਸਾਈਕਲ 'ਤੇ 300 ਕਿਲੋਮੀਟਰ ਤੋਂ ਵੱਧ ਦੀ ਯਾਤਰਾ ਕੀਤੀ। ਹਰਿਆਣਾ ਦੇ ਜੀਂਦ ਪਹੁੰਚਦਿਆਂ ਹੀ ਬਲਜੀਤ ਕੌਰ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ। ਸਾਈਕਲ ਸਵਾਰ ਬਲਜੀਤ ਕੌਰ ਕਿਸਾਨ ਅੰਦੋਲਨ ਦੇ ਸਮਰਥਨ ਵਿਚ 300 ਕਿਮੀ ਸਾਈਕਲ ਚਲਾ ਪਹੁੰਚੀ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਜਾ ਰਹੀ ਬਲਜੀਤ ਕੌਰ ਨੇ ਕਿਹਾ ਕਿ ਲੋਕਾਂ ਨੂੰ ਦਿਖਾਉਣਾ ਪਏਗਾ ਕਿ ਅਸੀਂ ਸਾਈਕਲ ਚਲਾ ਕੇ ਵੀ ਕਿਸਾਨੀ ਅੰਦੋਲਨ ਵਿਚ ਹਿੱਸਾ ਲੈ ਸਕਦੇ ਹਾਂ। ਉਹ ਲਗਪਗ ਇੱਕ ਹਫ਼ਤੇ ਸਰਹੱਦ 'ਤੇ ਕਿਸਾਨਾਂ ਨਾਲ ਡੱਟੇਗੀ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904