Sidhu Moose Wala: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਹਵੇਲੀ ਪੁੱਜੇ ਸਿੱਧੂ ਦੇ ਸਮਰਥਾ ਨੂੰ ਸੰਬੋਧਨ ਕੀਤਾ ਤੇ ਕਿਹਾ ਕਿ ਅਦਾਲਤ ਵਿੱਚ ਸਹੀ ਕਾਰਵਾਈ ਚੱਲ ਰਹੀ ਹੈ ਪਰ ਪੰਜਾਬ ਸਰਕਾਰ ਅਜੇ ਵੀ ਕਾਤਲਾਂ ਦਾ ਪੱਖ ਪੂਰ ਰਹੀ ਹੈ।


ਬਲਕੌਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਅਜੇ ਵੀ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਢਿੱਲ ਵਰਤ ਰਹੀ ਹੈ। ਜਿਨ੍ਹਾਂ ਨੇ ਕਾਤਲਾਂ ਨੂੰ ਹਥਿਆਰ ਦਿੱਤੇ ਤੇ ਠਹਿਰ ਮੁਹੱਈਆ ਕਰਵਾਈ ਹੈ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਜਾ ਰਿਹਾ ਹੈ। ਇਸ ਬਾਰੇ ਅਦਾਲਤ ਨੇ ਪੰਜ ਵਾਰ ਉਨ੍ਹਾਂ ਨੂੰ ਸੱਦਿਆ ਹੈ ਪਰ ਪੰਜਾਬ ਸਰਕਾਰ ਦੋਸ਼ੀਆਂ ਨੂੰ ਪੇਸ਼ ਨਹੀਂ ਕਰ ਸਕੀ ਹੈ।


ਬਲਕੌਰ ਸਿੰਘ ਨੇ ਕਿਹਾ ਕਿ ਅੱਜ ਕੱਲ੍ਹ ਦੇ ਨੌਜਵਾਨ ਕਤਲ ਕਰਕੇ ਗੈਂਗਸਟਰ ਵਾਲੀ ਫੀਲਿੰਗ ਚੱਕੀ ਫਿਰਦੇ ਹਨ ਜਿਸ ਨੂੰ ਪਹਿਲਾਂ ਲੋਕ ਬਹੁਤ ਵੱਡੀ ਸ਼ਰਮਿੰਦਗੀ ਸਮਝਦੇ ਸਨ। ਉਨ੍ਹਾਂ ਕਿਹਾ ਕਿ ਗੈਂਗਸਟਰ ਸ਼ਰ੍ਹੇਆਮ ਜੇਲ੍ਹਾਂ ਵਿੱਚੋਂ ਵੀਡੀਓ ਵਾਇਰਲ ਕਰ ਰਹੇ ਹਨ ਤੇ ਉੱਤੇ ਲਿਖ ਰਹੇ ਹਨ ਕਿ ਅਸੀਂ ਸਰਕਾਰ ਦੇ ਜਵਾਈ ਹਾਂ।ਇਸ ਮੌਕੇ ਉਨ੍ਹਾਂ ਫ਼ਰੀਦਕੋਟ ਜੇਲ੍ਹ ਤੋਂ ਵਾਇਰਲ ਹੋਈ ਵੀਡੀਓ ਬਾਬਤ ਕਿਹਾ ਕਿ ਡੀਐਸਪੀ ਵਰਿਆਮ ਸਿੰਘ ਵੱਲੋਂ ਪੁਸ਼ਟੀ ਵੀ ਕਰ ਦਿੱਤੀ ਹੈ ਕਿ ਇਹ ਵੀਡੀਓ ਜੇਲ੍ਹ ਦੀ ਹੀ ਹੈ ਫਿਰ ਵੀ ਪੰਜਾਬ ਸਰਕਾਰ ਇਨ੍ਹਾਂ ਗੈਂਗਸਟਰਾਂ ਨੂੰ ਰੋਕਣ ਲਈ ਕੋਈ ਵੀ ਕਾਰਵਾਈ ਕਰਦੀ ਦਿਖਾਈ ਨਹੀਂ ਦੇ ਰਹੀ ਹੈ।


ਬਲਕੌਰ ਸਿੰਘ ਨੇ ਕਿਹਾ ਕਿ ਜਿਹੜੀ ਗੱਲ ਗੈਂਗਸਟਰਾਂ ਕਹਿ ਰਹੇ ਹਨ ਕਿ ਉਹ ਸਰਕਾਰ ਦੇ ਜਵਾਈ ਹਨ ਉਹ ਗੱਲ ਬਿਲਕੁਲ ਠੀਕ ਲੱਗ ਰਹੀ ਹੈ। ਸਰਕਾਰਾਂ ਨੇ ਜੇਲ੍ਹਾਂ ਨੂੰ ਅਰਾਮਦਾਇਕ ਬਣਾ ਰਹੀ ਹੈ ਤੇ ਸਾਡੀ ਜ਼ਿੰਦਗੀ ਵਿੱਚ ਹਨ੍ਹੇਰਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਵਿੱਚ ਕਿਸੇ ਦਾ ਵੀ ਭਵਿੱਖ ਸੁਰੱਖਿਅਤ ਦਿਖਾਈ ਨਹੀਂ ਦੇ ਰਿਹਾ ਹੈ। ਬਲਕੌਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਪੰਜ ਸਾਲਾਂ ਲਈ ਕੰਢੇ ਬੀਜ ਲਈ ਹਨ ਪਰ ਹੁਣ ਲੋਕ ਆਉਣ ਵਾਲੀਆਂ ਵੋਟਾਂ ਵਿੱਚ ਚੰਗੇ ਲੀਡਰ ਦੀ ਚੋਣ ਕਰਨ।


ਇਹ ਵੀ ਪੜ੍ਹੋ: Punjab News: ਸਕੂਲੀ ਬੱਚੀਆਂ ਦੀ ਰੋਟੀ ’ਚ ਕੀੜੇ, ਸਟੀਲ ਦੀਆਂ ਤਾਰਾਂ ਤੇ ਪੋਲੀਥੀਨ ਦੇ ਲਿਫਾਫੇ...ਮਜੀਠੀਆ ਬੋਲੇ...ਇਹੋ ਦਿੱਲੀ ਮਾਡਲ ਲਾਗੂ ਕਰਨ ਸੀ?