ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਨਵੇਂ ਪ੍ਰਧਾਨ ਦੀ ਚੋਣ ਕਰ ਲਈ ਗਈ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਚੌਥੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ ਹਨ।  ਕੁੱਲ 141 ਵੋਟਾਂ ਵਿੱਚੋਂ ਬਾਗੀ ਧੜੇ ਤੋਂ ਬੀਬੀ ਜਗੀਰ ਕੌਰ ਨੂੰ ਸਿਰਫ਼ 33 ਵੋਟਾਂ ਮਿਲੀਆਂ। ਪਈਆਂ। ਜਦੋਂਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ 107 ਵੋਟਾਂ ਲੈ ਕੇ ਇਕਤਰਫਾ ਜਿੱਤ ਗਏ ਹਨ। ਇਸ ਹਾਰ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਮੈਂਬਰਾਂ ਨੂੰ ਲਾਸ਼ਾਂ ਤੇ ਮਰੀਆਂ ਜ਼ਮੀਰਾਂ ਵਾਲੇ ਕਿਹਾ ਜਿਸ ਦਾ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਵੱਲੋਂ ਮੋੜਵਾਂ ਜਵਾਬ ਦਿੱਤਾ ਹੈ।



ਬਲਵਿੰਦਰ ਸਿੰਘ ਭੂੰਦੜ ਨੇ ਮੀਡੀਆ ਦੇ ਨਾਲ ਰਾਬਤਾ ਕਰਦਿਆਂ ਕਿਹਾ ਕਿ, ਮੈਂ ਉਨ੍ਹਾਂ ਦਾ ਸਤਿਕਾਰ ਹੀ ਕਰਦਾ ਹਾਂ, ਪਰ ਇਹੋ ਜਿਹੇ ਸ਼ਬਦ ਨਹੀਂ ਕਹਿਣੇ ਚਾਹੀਦੇ, ਜੇ ਅੰਦਰਲਿਆਂ ਦੀ ਜ਼ਮੀਰ ਕਾਇਮ ਹੈ ਤਾਂ ਹੀ ਇਹ ਗੁਰੂ ਦੀ ਕਿਰਪਾ ਹੋਈ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਸਰਕਾਰਾਂ, ਆਪ, ਕਾਂਗਰਸ , ਭਾਜਪਾ ਨੇ ਜੋਰ ਲਾਇਆ ਤੇ ਮੈਂਬਰਾਂ ਨੂੰ ਡਰਾਇਆ ਤੇ ਲਾਲਚ ਦਿੱਤੇ ਪਰ ਸਾਡੇ ਮੈਂਬਰਾਂ ਨੇ ਦਲੇਰੀ ਨਾਲ ਪੰਥ ਨੂੰ ਵੋਟ ਪਾਈ ਹੈ, ਇਹ ਜਿੱਤ ਸਿੱਖ ਕੌਮ ਦੀ ਜਿੱਤ ਹੈ।


ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਕਿਸੇ ਨੂੰ ਵਿਰੋਧੀ ਧਿਰ ਨਹੀਂ ਕਹਿੰਦੇ, ਪਰ ਪਿਆਰ ਨਾਲ ਇਹ ਕਹਿਣਗੇ ਕਿ ਗੁਰੂ ਉਨ੍ਹਾਂ ਨੂੰ ਸਮੱਤ ਬਖਸ਼ੇ, ਪੰਥ ਦਾ ਨੁਕਸਾਨ ਨਾ ਕਰੋ, ਪ੍ਰਮਾਤਮਾ ਦੀ ਕਚਿਹਰੀ ਵਿੱਚ ਕਿਉਂ ਗੁਣਾਹਗਾਰ ਬਣਦੇ ਹੋ।



ਬੀਬੀ ਜਗੀਰ ਕੌਰ ਨੇ ਕੀ ਕਿਹਾ ?


ਬੀਬੀ ਜਗੀਰ ਕੌਰ ਨੇ ਮੀਡੀਆ ਨਾਲ ਰਾਬਤਾ ਕਰਦਿਆਂ ਕਿਹਾ, ਮੇਰਾ ਤਾਂ ਭਰੋਸਾ ਇਨ੍ਹਾਂ ਮੈਂਬਰਾਂ ਤੋਂ ਖ਼ਤਮ ਹੋ ਗਿਆ ਹੈ, ਮੈਂ ਚਾਹੁੰਦੀ ਹਾਂ ਕਿ ਦੁਬਾਰਾ ਚੋਣਾਂ ਹੋਣ ਤੇ ਕੌਮ ਦੇ ਸੂਝਵਾਨ ਵਿਅਕਤੀ ਮੈਂਬਰ ਹੋਣ। ਉਨ੍ਹਾਂ ਕਿਹਾ ਕਿ ਸਾਰੇ ਮੈਂਬਰ ਹੀ ਉਨ੍ਗਾਂ ਦੇ ਸਪੰਰਕ ਵਿੱਚ ਸਨ ਪਰ ਇਹ ਸਾਰੀਆਂ ਲਾਸ਼ਾਂ ਨੇ, ਇਨ੍ਹਾਂ ਦੇ ਅੰਦਰ ਜਮੀਰਾਂ ਨਹੀਂ ਹਨ, ਬੀਬੀ ਜਗੀਰ ਕੌਰ ਨੇ ਕਿਹਾ ਕਿ ਇਹ ਇਲਜਾਮ ਲਾਉਂਦੇ ਸੀ ਬੀਬੀ ਮੈਂਬਰਾਂ ਨੂੰ ਖ਼ਰੀਦ ਰਹੀ ਹੈ ਤੇ ਏਜੰਸੀਆਂ ਨਾਲ ਮਿਲ ਕੇ ਕੰਮ ਰਹੀ ਹੈ ਜਦੋਂ ਕਿ ਇਹ ਏਜੰਸੀਆਂ ਨਾਲ ਮਿਲੇ ਹੋਏ ਹਨ ਤੇ ਇਨ੍ਹਾਂ ਨੇ ਮੈਂਬਰ ਖਰੀਦੇ ਹਨ। ਉਨ੍ਹਾਂ ਮੁੜ ਦਹੁਰਾਇਆ ਕਿ ਮੈਂਬਰਾਂ ਦੀਆਂ ਜਮੀਰਾਂ ਮਰੀਆਂ ਹੋਈਆਂ ਹਨ, ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਫਸੋਸ ਹੈ ਕਿ ਸ਼੍ਰੋਮਣੀ ਕਮੇਟੀ ਦੀ ਮੈਂਬਰ ਵੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾ ਰਹੇ ਹਨ।