ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਨਵੇਂ ਪ੍ਰਧਾਨ ਦੀ ਚੋਣ ਕਰ ਲਈ ਗਈ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਚੌਥੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ ਹਨ। ਇਸ ਦੇ ਲਈ ਹਰਿਮੰਦਰ ਸਾਹਿਬ ਸਥਿਤ ਤੇਜ ਸਿੰਘ ਸਮੁੰਦਰੀ ਹਾਲ ਵਿੱਚ ਵੀ ਵੋਟਿੰਗ ਹੋਈ।


ਕੁੱਲ 141 ਵੋਟਾਂ ਵਿੱਚੋਂ ਬਾਗੀ ਧੜੇ ਤੋਂ ਬੀਬੀ ਜਗੀਰ ਕੌਰ ਨੂੰ ਸਿਰਫ਼ 33 ਵੋਟਾਂ ਮਿਲੀਆਂ। ਪਈਆਂ। ਜਦੋਂਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ 107 ਵੋਟਾਂ ਲੈ ਕੇ ਇਕਤਰਫਾ ਜਿੱਤ ਗਏ ਹਨ।






ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਦਿਆਂ ਹੀ ਧਾਮੀ ਨੇ ਆਰ.ਐਸ.ਐਸ., ਭਾਜਪਾ ਤੇ ਕਾਂਗਰਸ 'ਤੇ ਸਿੱਖ ਮਾਮਲਿਆਂ 'ਚ ਦਖਲ ਦੇਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ- ਆਮ ਆਦਮੀ ਪਾਰਟੀ ਵੀ ਇਸ ਵਿੱਚ ਪਿੱਛੇ ਨਹੀਂ ਹੈ। ਇਨ੍ਹਾਂ ਵੱਲੋਂ ਸਿੱਖਾਂ ਦੇ ਮਸਲਿਆਂ ਨੂੰ ਉਲਝਾਇਆ ਜਾ ਰਿਹਾ ਹੈ।


ਬੀਬੀ ਜਗੀਰ ਕੌਰ ਨੇ ਕੀ ਕਿਹਾ ?


ਬੀਬੀ ਜਗੀਰ ਕੌਰ ਨੇ ਮੀਡੀਆ ਨਾਲ ਰਾਬਤਾ ਕਰਦਿਆਂ ਕਿਹਾ, ਮੇਰਾ ਤਾਂ ਭਰੋਸਾ ਇਨ੍ਹਾਂ ਮੈਂਬਰਾਂ ਤੋਂ ਖ਼ਤਮ ਹੋ ਗਿਆ ਹੈ, ਮੈਂ ਚਾਹੁੰਦੀ ਹਾਂ ਕਿ ਦੁਬਾਰਾ ਚੋਣਾਂ ਹੋਣ ਤੇ ਕੌਮ ਦੇ ਸੂਝਵਾਨ ਵਿਅਕਤੀ ਮੈਂਬਰ ਹੋਣ। ਉਨ੍ਹਾਂ ਕਿਹਾ ਕਿ ਸਾਰੇ ਮੈਂਬਰ ਹੀ ਉਨ੍ਗਾਂ ਦੇ ਸਪੰਰਕ ਵਿੱਚ ਸਨ ਪਰ ਇਹ ਸਾਰੀਆਂ ਲਾਸ਼ਾਂ ਨੇ, ਇਨ੍ਹਾਂ ਦੇ ਅੰਦਰ ਜਮੀਰਾਂ ਨਹੀਂ ਹਨ, ਬੀਬੀ ਜਗੀਰ ਕੌਰ ਨੇ ਕਿਹਾ ਕਿ ਇਹ ਇਲਜਾਮ ਲਾਉਂਦੇ ਸੀ ਬੀਬੀ ਮੈਂਬਰਾਂ ਨੂੰ ਖ਼ਰੀਦ ਰਹੀ ਹੈ ਤੇ ਏਜੰਸੀਆਂ ਨਾਲ ਮਿਲ ਕੇ ਕੰਮ ਰਹੀ ਹੈ ਜਦੋਂ ਕਿ ਇਹ ਏਜੰਸੀਆਂ ਨਾਲ ਮਿਲੇ ਹੋਏ ਹਨ ਤੇ ਇਨ੍ਹਾਂ ਨੇ ਮੈਂਬਰ ਖਰੀਦੇ ਹਨ। ਉਨ੍ਹਾਂ ਮੁੜ ਦਹੁਰਾਇਆ ਕਿ ਮੈਂਬਰਾਂ ਦੀਆਂ ਜਮੀਰਾਂ ਮਰੀਆਂ ਹੋਈਆਂ ਹਨ, ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਫਸੋਸ ਹੈ ਕਿ ਸ਼੍ਰੋਮਣੀ ਕਮੇਟੀ ਦੀ ਮੈਂਬਰ ਵੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾ ਰਹੇ ਹਨ।


ਜਨਰਲ ਇਜਲਾਸ ਦੌਰਾਨ ਚੁਣੇ ਗਏ ਸ਼੍ਰੋਮਣੀ ਕਮੇਟੀ ਅਹੁਦੇਦਾਰ ਤੇ ਅੰਤ੍ਰਿੰਗ ਮੈਂਬਰ


ਪ੍ਰਧਾਨ - ਐਡਵੋਕੇਟ ਹਰਜਿੰਦਰ ਸਿੰਘ ਧਾਮੀ


ਸੀਨੀਅਰ ਮੀਤ ਪ੍ਰਧਾਨ - ਰਘੂਜੀਤ ਸਿੰਘ ਵਿਰਕ


ਜੂਨੀਅਰ ਸੀਨਅਰ ਮੀਤ ਪ੍ਰਧਾਨ - ਬਲਦੇਵ ਸਿੰਘ ਕਲਿਆਣ


ਜਨਰਲ ਸਕੱਤਰ - ਸ਼ੇਰ ਸਿੰਘ ਮੰਡਵਾਲਾ


ਅੰਤ੍ਰਿੰਗ ਕਮੇਟੀ ਮੈਂਬਰ


ਬੀਬੀ ਹਰਜਿੰਦਰ ਕੌਰ


ਅਮਰੀਕ ਸਿੰਘ ਵਿਛੋਆ


ਸੁਰਜੀਤ ਸਿੰਘ ਤੁਗਲਵਾਲਾ


ਪਰਮਜੀਤ ਸਿੰਘ ਖ਼ਾਲਸਾ


ਸੁਰਜੀਤ ਸਿੰਘ ਗੜ੍ਹੀ


ਬਲਦੇਵ ਸਿੰਘ ਕਾਇਮਪੁਰ


ਦਲਜੀਤ ਸਿੰਘ ਭਿੰਡਰ


ਸੁਖਹਰਪ੍ਰੀਤ ਸਿੰਘ ਰੋਡੇ


ਰਵਿੰਦਰ ਸਿੰਘ ਖ਼ਾਲਸਾ


ਜਸਵੰਤ ਸਿੰਘ ਪੁੜੈਣ


ਪਰਮਜੀਤ ਸਿੰਘ ਰਾਏਪੁਰ


ਆਨਰੇਰੀ ਮੁੱਖ ਸਕੱਤਰ - ਕੁਲਵੰਤ ਸਿੰਘ ਮੰਨਣ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :