ਚੰਡੀਗੜ੍ਹ: ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਦੀ ਮੁੜ ਜ਼ੁਬਾਨ ਫਿਸਲ ਗਈ। ਇਸ ਵਾਰ ਬਾਦਲ ਪਰਿਵਾਰ ਬਾਰੇ ਹੀ ਉਲਟਾ-ਸਿੱਧਾ ਬੋਲ ਗਏ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਦਰਅਸਲ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਮੰਚ ਤੋਂ ਹੀ ਭੂੰਦੜ ਕਹਿ ਦਿੱਤਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪੁਰਖਿਆਂ ਨੇ ਬੰਦਾ ਸਿੰਘ ਬਹਾਦਰ ਦਾ ਸਿਰ ਵੱਢਿਆ ਸੀ। ਇਸ ਦੀ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੈ।
ਸਿਰਫ਼ 41 ਸੈਕਿੰਡ ਦੀ ਇਸ ਵੀਡੀਓ ਵਿੱਚ ਖ਼ੁਦ ਗ਼ਲਤ ਇਤਿਹਾਸ ਦੱਸਣ ਵਾਲੇ ਭੂੰਦੜ ਨੇ ਹਾਜ਼ਰ ਸੰਗਤ ਨੂੰ ਇਤਿਹਾਸ ਪੜ੍ਹਨ ਲਈ ਆਖਦਿਆਂ ਦੱਸਿਆ ਕਿ ਸੁਖਬੀਰ ਬਾਦਲ ਦੇ ਸੱਤਵੀਂ ਪੀੜ੍ਹੀ ਦੇ ਪੁਰਖੇ ਫਤਹਿ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਸਿਰ ਵੱਢਿਆ ਸੀ। ਉਨ੍ਹਾਂ ਆਖਿਆ ਕਿ ਕੋਈ ਵੀ ਇਤਿਹਾਸਕਾਰ ਇਹ ਨਹੀਂ ਦੱਸਦਾ ਕਿ ਬਾਦਲ ਪਰਿਵਾਰ ਨੇ ਕਦੋਂ ਤੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਹਨ ਤੇ ਇਹ ਪਰਿਵਾਰ ਕਦੋਂ ਤੋਂ ਸਜ਼ਾ ਭੁਗਤ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਲੀਡਰ ਸੇਵਾ ਸਿੰਘ ਸੇਖਵਾਂ ਨੇ ਆਖਿਆ ਕਿ ਪਿਛਲੀ ਅਕਾਲੀ ਸਰਕਾਰ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਵਿਰੋਧ ਕਰਦਿਆਂ ਜਿਹੜੇ ਦੋ ਨੌਜਵਾਨ ਗੋਲੀਆਂ ਨਾਲ ਸ਼ਹੀਦ ਹੋਏ ਸਨ, ਉਨ੍ਹਾਂ ਦੀਆਂ ਆਤਮਾਵਾਂ ਹੀ ਇਨ੍ਹਾਂ ਲੀਡਰਾਂ ਨੂੰ ਇਹ ਸਭ ਬੋਲਣ ਲਈ ਮਜਬੂਰ ਕਰ ਰਹੀਆਂ ਹਨ। ਉਨ੍ਹਾਂ ਆਖਿਆ ਕਿ ਇਹ ਬਾਦਲਾਂ ਦੇ ਮਾੜੇ ਦਿਨਾਂ ਦੀ ਨਿਸ਼ਾਨੀ ਹੈ ਕਿਉਂਕਿ ਇਹ ਇਤਿਹਾਸ ਨੂੰ ਤੋੜ-ਮਰੋੜ ਕੇ ਸੰਗਤ ਸਾਹਮਣੇ ਪੇਸ਼ ਕਰ ਕੇ ਸੰਗਤ ਨੂੰ ਗੁਮਰਾਹ ਕਰਨ ਦੇ ਯਤਨਾਂ ਵਿਚ ਹਨ।
ਸੇਖਵਾਂ ਨੇ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ 1716 ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਗੁਰਦਾਸ ਨੰਗਲ ਤੋਂ ਤੁਰਕ ਫ਼ੌਜਾਂ ਨੇ ਕਈ ਮਹੀਨਿਆਂ ਦੀ ਘੇਰਾਬੰਦੀ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਤੇ ਫਿਰ ਦਿੱਲੀ ’ਚ ਜਨਤਕ ਤੌਰ ’ਤੇ ਸ਼ਹੀਦ ਕੀਤਾ ਗਿਆ ਸੀ। ਉਧਰ, ਅਕਾਲੀ ਲੀਡਰ ਲਖਬੀਰ ਸਿੰਘ ਲੋਧੀਨੰਗਲ ਨੇ ਆਖਿਆ ਕਿ ਅਸਲ ’ਚ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਨਾਨਕੇ ਚੱਕ ਫਤਹਿ ਸਿੰਘ ਹਨ। ਬਾਬਾ ਫਤਹਿ ਸਿੰਘ ਨੇ ਹੀ ਬਹਾਦਰੀ ਦੇ ਜੌਹਰ ਵਿਖਾਉਂਦਿਆਂ ਤੁਰਕ ਜਰਨੈਲ ਦਾ ਸਿਰ ਵੱਢਿਆ ਸੀ ਪਰ ਭੂੰਦੜ ਸਾਹਿਬ ਕੋਲੋਂ ਸ਼ਬਦਾਂ ਦਾ ਹੇਰ-ਫੇਰ ਹੋ ਗਿਆ।
ਬਾਦਲਾਂ ਦੀ ਤਾਰੀਫ ਕਰਦੇ-ਕਰਦੇ ਭੂੰਦੜ ਕਹਿ ਗਏ ਵੱਡੀ ਗੱਲ, ਵੀਡੀਓ ਵਾਇਰਲ ਹੋਣ ਮਗਰੋਂ ਵਿਵਾਦ
ਏਬੀਪੀ ਸਾਂਝਾ
Updated at:
17 Jan 2020 05:41 PM (IST)
ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਦੀ ਮੁੜ ਜ਼ੁਬਾਨ ਫਿਸਲ ਗਈ। ਇਸ ਵਾਰ ਬਾਦਲ ਪਰਿਵਾਰ ਬਾਰੇ ਹੀ ਉਲਟਾ-ਸਿੱਧਾ ਬੋਲ ਗਏ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਦਰਅਸਲ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਮੰਚ ਤੋਂ ਹੀ ਭੂੰਦੜ ਕਹਿ ਦਿੱਤਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪੁਰਖਿਆਂ ਨੇ ਬੰਦਾ ਸਿੰਘ ਬਹਾਦਰ ਦਾ ਸਿਰ ਵੱਢਿਆ ਸੀ। ਇਸ ਦੀ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੈ।
- - - - - - - - - Advertisement - - - - - - - - -