ਰਵਨੀਤ ਕੌਰ ਦੀ ਰਿਪੋਰਟ

ਚੰਡੀਗੜ੍ਹ :
ਪੰਜਾਬ 'ਚ ਆਪ ਸਰਕਾਰ ਬਣ ਤੋਂ ਬਾਅਦ ਕਈ ਬਦਲਾਅ ਦੇਖਣ ਨੂੰ ਮਿਲ ਰਹੇ ਹਨ। ਇਸ ਦੌਰਾਨ ਪੰਜਾਬ ਪੁਲਿਸ ਨੇ ਇਕ ਹੋਰ ਨਿਰਦੇਸ਼ ਜਾਰੀ ਕੀਤਾ ਹੈ। ਸੂਬੇ 'ਚ ਹੁਣ ਮੋਡੀਫਾਈ ਮੋਟਰਸਾਈਕਲ ਭਾਵ (ਜੁਗਾੜੂ ਰੇਹੜੀ) ਚੱਲਣ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਸਾਰਿਆਂ ਜ਼ਿਲ੍ਹਿਆਂ ਦੇ ਐਸਐਸਪੀ ਨੂੰ ਆਰਡਰ ਦਿੱਤਾ ਹੈ ਇਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। 



ਪੰਜਾਬ 'ਚ ਜੁਗਾੜੂ ਮੋਟਰਸਾਈਕਲ ਚਲਾਉਣ 'ਤੇ ਪਾਬੰਦੀ, SSP's ਨੂੰ ਕਾਰਵਾਈ ਕਰਨ ਦੇ ਹੁਕਮ

ਸੂਬੇ 'ਚ ਆਏ ਦਿਨ ਜੁਗਾੜੂ ਮੋਟਰਸਾਈਕਲਾਂ ਦੀ ਭਰਮਾਰ ਹੋ ਰਹੀ ਹੈ। ਆਮ ਸੜਕਾਂ 'ਚ ਦੇਖਿਆ ਜਾਂਦਾ ਹੈ ਕਿ ਮੋਡੀਫਾਈ ਮੋਟਰਸਾਈਕਲ ਸਾਮਾਨ ਢੋਅ ਕੇ ਲੈ ਕੇ ਜਾਂਦੇ ਹਨ ਜਾਂ ਫਿਰ ਸਵਾਰੀਆਂ ਦੀਆ ਢੋਆ-ਢੁਆਈ ਕਰਦੇ ਹਨ। ਇਸ ਨਾਲ ਆਮ ਲੋਕਾਂ ਦੀ ਜਾਨ ਨੂੰ ਖਤਰਾ ਤਾਂ ਹੁੰਦਾ ਪਰ ਡਰਾਈਵਰ ਆਪਣੀ ਜਾਨ ਦੀ ਪਰਵਾਹ ਵੀ ਨਹੀਂ ਕਰਦੇ ਹਨ। ਕਈ ਜ਼ਿਲ੍ਹਿਆਂ 'ਚ ਮੋਟਰਸਾਈਕਲ ਆਮ ਦੇਖੇ ਜਾਂਦੇ ਹਨ। 


ਇਸ ਨਾਲ ਕਈ ਵਾਰ ਰੇਤਾਂ, ਬਜਰੀ ਜਾਂ ਕੋਈ ਭਾਰਾਂ ਸਾਮਾਨ ਲੱਦ ਕੇ ਲਿਜਾ ਰਹੇ ਹੁੰਦੇ ਹਨ ਜਿਸ ਨਾਲ ਕਈ ਮੋਟਰਸਾਈਕਲ ਆਪਣਾ ਸੰਤੁਲਨ ਗੁਆ ਲੈਂਦੇ ਹਨ ਤੇ ਪਲਟ ਜਾਂਦੇ ਹਨ। ਕਈ ਵਾਰ ਐਕਸੀਡੈਂਟ ਦਾ ਕਾਰਨ ਬਣ ਜਾਂਦੇ ਹਨ। 

ਸੂਬਾ ਸਰਕਾਰ ਵੱਲੋਂ ਪੰਜਾਬ ਦੀ ਤਰੱਕੀ ਲਈ ਕਈ ਵੱਡੇ ਕਦਮ ਚੁੱਕੇ ਜਾ ਰਹੇ ਹਨ। ਵਿਧਾਇਕਾਂ ਤੇ ਮੰਤਰੀਆਂ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਕਿ ਸਰਕਾਰੀ ਦਫ਼ਤਰਾਂ 'ਚ ਕਰਮਚਾਰੀ ਕਿੰਨੇ ਵਜੇ ਪਹੁੰਚ ਜਾਂਦੇ ਹਨ ਤੇ ਕੰਮਕਾਜ ਕਿਵੇਂ ਹੋ ਰਿਹਾ ਹੈ।