ਅੰਮ੍ਰਿਤਸਰ: ਇੱਥੇ ਦੀ ਦਿਹਾਤੀ ਪੁਲਿਸ ਨੇ ਪਹਿਲਾਂ ਆਪਣੇ ਖੇਤਰ ‘ਚ ਡਰੋਨਾਂ ਦੀ ਵਰਤੋਂ ਉੱਤੇ ਮੁਕਮੰਲ ਤੌਰ ‘ਤੇ ਪਾਬੰਦੀ ਲਾਈ ਸੀ। ਹੁਣ ਕਮਿਸ਼ਨਰੇਟ ਖੇਤਰ ਤੇ ਏਅਰਪੋਰਟ ‘ਚ ਵੀ ਡਰੋਨ ਦੇ ਇਸਤੇਮਾਲ ਦੇ ਮੁਕਮੰਲ ਪਾਬੰਦੀ ਲਾ ਦਿੱਤੀ ਹੈ। ਸ਼ਹਿਰ ‘ਚ ਜਿੰਨੇ ਵੀ ਮੈਰਿਜ ਪੈਲੇਸ ਜਾਂ ਫੋਟੋਗ੍ਰਾਫਰ ਹਨ, ਉਨ੍ਹਾਂ ਨੂੰ ਵੀ ਡਰੋਨ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ।


ਅੰਮ੍ਰਿਤਸਰ ਦੇ ਡੀਸੀਪੀ ਜਗਮੋਹਨ ਸਿੰਘ ਨੇ ਦੱਸਿਆ ਕਿ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਮੁਲਜ਼ਮਾਂ ਖਿਲਾਫ ਸੀਆਰਪੀਸੀ ਦੀ ਧਾਰਾ 144 ਤਹਿਤ ਕਾਰਵਾਈ ਕੀਤੀ ਜਾਵੇਗੀ। ਦੱਸ ਦਈਏ ਕਿ ਅੰਮ੍ਰਿਤਸਰ ਜ਼ਿਲ੍ਹਾ ਪਾਕਿਸਤਾਨ ਨਾਲ ਅੰਤਰਾਸ਼ਟਰੀ ਸੀਮਾ ਸਾਂਝੀ ਕਰਦਾ ਹੈ ਤੇ ਪਾਕਿਤਾਨ ਤੋਂ ਪਿਛਲੇ ਸਮੇਂ ‘ਚ ਹਥਿਆਰਾਂ ਅਤੇ ਹੈਰੋਇਨ ਦੀ ਡਰੋਨਾਂ ਰਾਹੀਂ ਸਪਲਾਈ ਕਰਨ ਦੀ ਘਟਨਾਵਾਂ ਹੋ ਰਹੀਆਂ ਹਨ।

ਡਰੋਨਾਂ ਰਾਹੀਂ ਸਪਲਾਈ ਕਰਨ ਦੀ ਘਟਨਾਵਾਂ ਤੋਂ ਬਾਅਦ ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਪਹਿਲਾਂ ਹੀ ਚੌਕਸੀ ਵਧਾ ਦਿੱਤੀ ਸੀ। ਜ਼ਿਲ੍ਹੇ ਦੇ ਦਿਹਾਤੀ ਖੇਤਰ ਵਿੱਚ ਪਹਿਲਾਂ ਹੀ ਡਰੋਨ ਦੇ ਇਸਤੇਮਾਲ ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਸੀ। ਹੁਣ ਅੰਮ੍ਰਿਤਸਰ ਸਿਟੀ ਪੁਲਸ ਨੇ ਵੀ ਇਹ ਕਦਮ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਚੁੱਕਿਆ ਹੈ।