ਫਰੀਦਕੋਟ: ਬਰਗਾੜੀ ਬੇਅਦਬੀ ਮਾਮਲੇ ਦੇ ਸਬੰਧ ਵਿੱਚ ਬਹਿਬਲ ਕਲਾਂ ਤੇ ਕੋਟਕਪੁਰਾ ਗੋਲ਼ੀਕਾਂਡ ਕਾਂਡ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਅਕਾਲੀ ਦਲ ਦੇ ਸੀਨੀਅਰ ਬੁਲਾਰਾ ਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੂੰ ਪੁੱਛ-ਗਿੱਛ ਲਈ ਤਲਬ ਕੀਤਾ ਹੈ। ਪੁੱਛ-ਗਿੱਛ ਲਈ ਐਸਆਈਟੀ ਨੇ ਡਾ. ਚੀਮਾ ਨੂੰ 29 ਦਸੰਬਰ, 2018 ਨੂੰ ਫਰੀਦਕੋਟ ਦੇ ਕੈਂਪ ਦਫ਼ਤਰ ਵਿੱਚ ਪੇਸ਼ ਹੋਣ ਦਾ ਸੰਮਣ ਜਾਰੀ ਕੀਤਾ ਹੈ।
ਉੱਧਰ ਬੇਅਦਬੀ ਤੇ ਗੋਲ਼ੀਕਾਂਡ ਦੇ ਇਨਸਾਫ ਸਬੰਧੀ ਬਰਗਾੜੀ ਇਨਸਾਫ ਮੋਰਚੇ ਦੇ ਲੀਡਰ ਵੀ ਦੋਫਾੜ ਹੋ ਗਏ ਹਨ। ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ‘ਇਨਸਾਫ਼ ਮੋਰਚਾ’ ਜਾਰੀ ਰਹਿਣ ਦਾ ਐਲਾਨ ਕਰਦਿਆਂ 8 ਜਨਵਰੀ ਨੂੰ ਪਿੰਡ ਰਣਸੀਂਹ ਕਲਾਂ ਵਿੱਚ ‘ਪੰਥਕ ਕਨਵੈਨਸ਼ਨ’ ਬੁਲਾਈ ਹੈ। ਉਨ੍ਹਾਂ ਨੇ ਨਿਆਂ ਪਸੰਦ ਸੰਸਥਾਵਾਂ ਤੇ ਸ਼ਖਸੀਅਤਾਂ ਨੂੰ ਕਨਵੈਨਸ਼ਨ ਵਿੱਚ ਆਉਣ ਲਈ ਵੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ- ਬਰਗਾੜੀ ਮੋਰਚਾ ਜਾਰੀ ਰੱਖਣ ਦਾ ਐਲਾਨ, ‘ਪੰਥਕ ਕਨਵੈਨਸ਼ਨ’ ਬੁਲਾਈ