ਚੰਡੀਗੜ੍ਹ: ਯੂਥ ਕਾਂਗਰਸ ਦੇ ਪ੍ਰਧਾਨ ਦੀਆਂ ਚੋਣਾਂ ਜਿੱਤਣ ਵਾਲੇ ਬਰਿੰਦਰ ਢਿੱਲੋਂ ਨੇ ਆਪਣੀ ਚੋਣ ਉੱਤੇ ਰੋਕ ਲੱਗਣ ਦੀਆਂ ਖਬਰਾਂ ਨੂੰ ਨਕਾਰ ਦਿੱਤਾ ਹੈ। ਢਿੱਲੋਂ ਦਾ ਕਹਿਣਾ ਹੈ ਕਿ ਉਨ੍ਹਾਂ ਚੋਣ ਨੂੰ ਲੈ ਕੇ ਗਲਤ ਖਬਰਾਂ ਚਲਾਈਆਂ ਜਾ ਰਹੀਆਂ ਹਨ। ਪਿਛਲੇ ਦਿਨੀਂ ਚਰਚਾਵਾਂ ਸਾਹਮਣੇ ਆਈਆਂ ਸਨ ਕਿ ਕਾਂਗਰਸ ਪਾਰਟੀ ਨੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਦੇ ਤੌਰ ਉੱਤੇ ਬਰਿੰਦਰ ਢਿੱਲੋਂ ਦੀ ਨਿਯੁਕਤੀ ਫਿਲਹਾਲ ਰੋਕ ਦਿੱਤੀ ਹੈ। ਵੱਡੀ ਗੱਲ ਇਹ ਹੈ ਕਿ ਹੁਣ ਖੁਦ ਬਰਿੰਦਰ ਢਿੱਲੋਂ ਕਹਿ ਰਹੇ ਹਨ ਕਿ ਇਸ ਤਰ੍ਹਾਂ ਦੀ ਕੋਈ ਵੀ ਖ਼ਬਰ ਸਹੀ ਨਹੀਂ। ਹਾਲਾਂਕਿ ਕੁਝ ਪ੍ਰਸਾਰਿਤ ਖ਼ਬਰਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕਾਂਗਰਸ ਵੱਲੋਂ ਜਸਵਿੰਦਰ ਸਿੰਘ ਜੱਸੀ ਨਾਲ ਹੋਏ ਵਿਵਾਦ ਤੋਂ ਬਾਅਦ ਬਰਿੰਦਰ ਢਿੱਲੋਂ ਦੀ ਪ੍ਰਧਾਨ ਵਜੋਂ ਤਾਜਪੋਸ਼ੀ ਅਜੇ ਰੋਕੀ ਜਾ ਸਕਦੀ ਹੈ। ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਕਾਂਗਰਸ ਵੱਲੋਂ ਯੂਥ ਕਾਂਗਰਸ ਦੇ ਫੇਸਬੁੱਕ ਪੇਜ਼ ਉੱਤੇ ਪਾਈਆਂ ਗਈਆਂ ਬਰਿੰਦਰ ਢਿੱਲੋਂ ਦੀਆਂ ਤਸਵੀਰਾਂ ਨੂੰ ਹਟਾ ਦਿੱਤਾ ਗਿਆ। ਇਸ ਦੇ ਨਾਲ ਹੀ ਹੁਣ ਕਾਂਗਰਸ ਬਰਿੰਦਰ ਢਿੱਲੋਂ ਦੇ ਨਾਂ ਦਾ ਐਲਾਨ ਜੇਤੂ ਵਜੋਂ ਨਹੀਂ ਕਰੇਗੀ। ਅੱਜ ਮੀਡੀਆ ਨਾਲ ਗੱਲ ਕਰਦੇ ਹੋਏ ਬਰਿੰਦਰ ਢਿੱਲੋਂ ਨੇ ਕਿਹਾ ਕਿ ਇਸ ਤਰ੍ਹਾਂ ਦਾ ਕੁਝ ਵੀ ਨਹੀਂ। ਰਾਜਸਥਾਨ ਵਿੱਚ ਚੋਣਾਂ ਹੋਣ ਕਰਕੇ ਥੋੜ੍ਹਾ ਦੇਰੀ ਹੋਈ ਹੈ। ਜਦੋਂ ਹੀ ਰਾਜਸਥਾਨ ਦੀਆਂ ਚੋਣਾਂ ਖ਼ਤਮ ਹੋਣਗੀਆਂ, ਉਸ ਤੋਂ ਬਾਅਦ ਪੂਰੀ ਰਿਪੋਰਟ ਭੇਜੀ ਜਾਵੇਗੀ ਤੇ ਪ੍ਰਧਾਨ ਵਜੋਂ ਤਾਜਪੋਸ਼ੀ ਹੋਵੇਗੀ। ਬਰਿੰਦਰ ਢਿੱਲੋਂ ਦਾ ਕਹਿਣਾ ਹੈ ਕਿ ਸ਼ਹੀਦੀ ਦਿਵਸ ਹੋਣ ਕਰਕੇ ਛੱਬੀ ਦਸੰਬਰ ਤੱਕ ਉਨ੍ਹਾਂ ਦੀ ਤਾਜਪੋਸ਼ੀ ਜ਼ਰੂਰ ਰੋਕੀ ਹੈ ਪਰ ਪਰ ਅਠਾਈ ਦਸੰਬਰ ਨੂੰ ਉਨ੍ਹਾਂ ਨੂੰ ਯੂਥ ਕਾਂਗਰਸ ਦੇ ਪ੍ਰਧਾਨ ਵਜੋਂ ਚੁਣਿਆ ਜਾ ਸਕਦਾ ਹੈ। ਹਾਲਾਂਕਿ ਬਰਿੰਦਰ ਢਿੱਲੋਂ ਨੇ ਇਹ ਵੀ ਕਿਹਾ ਕਿ ਉਹ ਹੁਣ ਵੀ ਆਪਣੇ ਨਾਂ ਨਾਲ ਇਲੈਕਟ ਕਾਂਗਰਸ ਪ੍ਰੈਜੀਡੈਂਟ ਲਾਉਂਦੇ ਹਨ ਕਿਉਂਕਿ ਅਜੇ ਮਨਜ਼ੂਰੀ ਨਹੀਂ ਮਿਲੀ ਪਰ ਰੋਕ ਦੀਆਂ ਖ਼ਬਰਾਂ ਪਲਾਟ ਕੀਤੀਆਂ ਗਈਆਂ ਹਨ। ਜਾਣਬੁੱਝ ਕੇ ਕੁਝ ਮੀਡੀਆ ਹਾਊਸ ਵੱਲੋਂ ਚਲਾਈਆਂ ਜਾ ਰਹੀਆਂ ਹਨ ਤੇ ਹਿੱਸਾ ਕੁਝ ਵਿਰੋਧੀਆਂ ਦੇ ਇਸ਼ਾਰੇ ਉੱਤੇ ਹੋ ਰਿਹਾ ਹੈ।