ਬਰਨਾਲਾ: ਜ਼ਿਲ੍ਹਾ ਬਰਨਾਲਾ ਵਿੱਚ Royal Enfield Bullet ਦੇ ਪਟਾਕੇ ਮਾਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ ਹੈ। ਪੁਲਿਸ ਨੇ ਪਟਾਕੇ ਵਜਾਉਣ ਵਾਲਿਆਂ ਦੇ ਪਟਾਕੇ ਕੁੱਝ ਜ਼ਿਆਦਾ ਹੀ ਚੰਗੀ ਤਰ੍ਹਾਂ ਪਵਾ ਦਿੱਤੇ ਹਨ।ਪੁਲਿਸ ਨੇ ਜ਼ਿਲ੍ਹੇ ਵਿੱਚ ਹੁਣ ਤੱਕ 150 ਦੇ ਕਰੀਬ ਪਟਾਕਿਆਂ ਵਾਲੇ ਸਿਲੈਂਸਰ ਉਤਾਰ ਕੇ ਨਸ਼ਟ ਕਰ ਦਿੱਤੇ ਹਨ।


ਪੁਲਿਸ ਨੇ ਬਲਡੋਜਰ ਚੜ੍ਹਾ ਕੇ ਪਟਾਕਿਆਂ ਵਾਲੇ ਸਿਲੈਂਸਰਾਂ ਨੂੰ ਮਿਧ ਦਿੱਤਾ ਹੈ। ਬੁਲਿਟ ਦੇ ਪਟਾਕੇ ਪਵਾਉਣ ਵਾਲਿਆਂ ਦੇ ਹੁਣ ਖੈਰ ਨਹੀਂ ਹੈ। ਬਰਨਾਲਾ ਪੁਲਿਸ ਖ਼ੁਦ ਪਟਾਕੇ ਪਾਉਣ ਲੱਗੀ ਹੈ।ਬੁਲੇਟ ਮੋਟਰਸਾਈਕਲ ’ਤੇ ਪਟਾਕੇ ਪਾ ਕੇ ਹੁੱਲੜਬਾਜ਼ੀ ਕਰਨ ਵਾਲਿਆਂ ਤੇ ਪੁਲਿਸ ਵਲੋਂ ਸਖ਼ਤੀ ਵਰਤੀ ਜਾ ਰਹੀ ਹੈ। 


 




ਪੁਲਿਸ ਵਲੋਂ ਜ਼ਿਲੇ ਦੇ ਵੱਖ ਵੱਖ ਥਾਵਾਂ ’ਤੇ ਨਾਕੇਬੰਦੀ ਕਰਕੇ ਪਟਾਕੇ ਮਾਰਨ ਵਾਲੇ ਬੁਲੇਟ ਮੋਟਰਸਾਇਕਲਾਂ ਦੇ ਸਿਲੈਂਸਰ ਉਤਾਰੇ ਜਾ ਰਹੇ ਹਨ, ਜਿਹਨਾਂ ਨੂੰ ਬਾਅਦ ਵਿੱਚ ਰੋਡ ਰੋਲਰ ਚੱਲਾ ਕੇ ਮਿਧਿਆ ਵੀ ਜਾ ਰਿਹਾ ਹੈ ਤਾਂ ਕਿ ਹੁੱਲੜਬਾਜ਼ ਪਟਾਕੇ ਮਾਰਨ ਦੀਆਂ ਹਰਕਤਾਂ ਤੋਂ ਬਾਜ਼ ਆ ਜਾਣ। 


ਪੁਲਿਸ ਵਲੋਂ ਹੁਣ ਜ਼ਿਲ੍ਹੇ ਵਿੱਚ 150 ਦੇ ਕਰੀਬ ਪਟਾਕਿਆਂ ਵਾਲੇ ਸਿਲੈਂਸਰ ਉਤਾਰ ਕੇ ਨਸ਼ਟ ਕਰਨ ਦਾ ਦਾਅਵਾ ਕੀਤਾ ਗਿਆ ਹੈ। ਬਰਨਾਲਾ ਦੇ ਐਸਐਸਪੀ ਸੰਦੀਪ ਗੋਇਲ ਨੇ ਕਿਹਾ ਕਿ "ਜੇਕਰ ਹੁੱਲੜਬਾਜ਼ਾਂ ਨੇ ਪੁਲਿਸ ਦੀ ਇਸ ਚੇਤਾਵਨੀ ’ਤੇ ਵੀ ਪਟਾਕੇ ਮਾਰਨੇ ਬੰਦ ਨਾ ਕੀਤੇ ਤਾਂ ਉਹਨਾਂ ਦੇ ਮੋਟਰਸਾਈਕਲ ਜ਼ਬਤ ਕਰਕੇ ਭਾਰੀ ਜ਼ੁਰਮਾਨੇ ਕੀਤੇ ਜਾਣਗੇ।"


ਇਸ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਬਰਨਾਲਾ ਦੇ ਐਸਐਸਪੀ ਸੰਦੀਪ ਗੋਇਲ ਨੇ ਦੱਸਿਆ ਕਿ ਬਰਨਾਲਾ ਜ਼ਿਲੇ ਵਿੱਚ ਕੁੱਝ ਲੋਕ ਬੁਲੇਟ ਮੋਟਰਸਾਈਕਲਾਂ ਦੇ ਪਟਾਕੇ ਮਾਰ ਕੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਹਨਾਂ ਵਲੋਂ ਇਸ ਤਰਾਂ ਪਟਾਕੇ ਪਾ ਕੇ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜੋ ਗੈਰ ਕਾਨੂੰਨੀ ਹੈ। ਇਹਨਾਂ ਸ਼ਰਾਰਤੀ ਅਨਸਰਾਂ ’ਤੇ ਨਕੇਲ ਕਸਣ ਲਈ ਬਰਨਾਲਾ ਪੁਲਿਸ ਵਲੋਂ ਪਟਾਕੇ ਮਾਰਨ ਵਾਲਿਆਂ ’ਤੇ ਸਖ਼ਤੀ ਕੀਤੀ ਗਈ ਹੈ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ