Ashwani Sekhri Join BJP : ਪੰਜਾਬ ਵਿੱਚ ਕਾਂਗਰਸ ਪਾਰਟੀ ਨੂੰ ਲਗਾਤਾਰ ਝੱਟਕੇ ਲੱਗ ਰਹੇ ਹਨ। ਕੁਝ ਦਿਨ ਪਹਿਲਾਂ ਬੀਜੇਪੀ ਵਿੱਚ ਸ਼ਾਮਲ ਹੋਏ ਕਾਂਗਰਸ ਦੇ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਅਸ਼ਵਨੀ ਸੇਖੜੀ ਦਾ ਅੱਜ ਸੁਨੀਲ ਜਾਖੜ ਜ਼ੋਰਦਾਰ ਸਵਾਗਤ ਕੀਤਾ ਹੈ। ਅਸ਼ਵਨੀ ਸੇਖੜੀ ਕਰੀਬ 10 ਦਿਨ ਪਹਿਲਾਂ ਦਿੱਲੀ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਪਹੁੰਚੇ ਸੀ, ਜਿਸ ਤੋਂ ਬਾਅਦ ਪੰਜਾਬ ਕਾਂਗਰਸ ਨੇ ਵੀ ਉਨ੍ਹਾਂ ਦੀ ਇਸ ਹਰਕਤ 'ਤੇ ਸਵਾਲ ਖੜ੍ਹੇ ਕੀਤੇ ਸਨ। 



ਅੱਜ ਚੰਡੀਗੜ੍ਹ ਵਿੱਚ ਬੀਜੇਪੀ ਪੰਜਾਬ ਦੇ ਦਫ਼ਤਰ ਵਿੱਚ ਅਸ਼ਵਨੀ ਸੇਖੜੀ ਨੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ, ਫਤਹਿਜੰਗ ਬਾਜਵਾ, ਪਰਮਿੰਦਰ ਬਰਾੜ ਸਮੇਤ ਹੋਰ ਬੀਜੇਪੀ ਲੀਡਰਾਂ ਨਾਲ ਸਾਂਝੀ ਕਾਨਫੰਰਸ ਕੀਤੀ। ਇਸ ਦੌਰਾਨ ਅਸ਼ਵਨੀ ਸੇਖੜੀ ਦੇ ਨਿਸ਼ਾਨੇ 'ਤੇ ਕਾਂਗਰਸ ਅਤੇ ਕਾਂਗਰਸੀ ਲੀਡਰ ਰਹੇ ਹਨ। 


ਅਸ਼ਵਨੀ ਸੇਖੜੀ ਨੇ ਕਿਹਾ ਕਿ ਮੈਨੁੰ ਇਹ ਸਿਖਾਇਆ ਗਿਆ ਹੈ ਕਿ ਲੜਾਈ ਲੋਕਾਂ ਲਈ ਲੜਨੀ ਚਾਹੀਦੀ ਹੈ। ਪਰ ਕਾਂਗਰਸ ਵਿੱਚ ਤਾਂ ਅਹੁਦਿਆਂ ਦੀ ਲੜਾਈ ਲੜੀ ਜਾ ਰਹੀ ਹੈ। ਇਹੀ ਕਾਰਨ ਹੈ ਕਿ ਜੋ ਕਾਂਗਰਸ ਦੇ ਵਧੀਆ ਲੀਡਰ ਅੱਜ ਇਸ ਪਾਰਟੀ ਨੁੰ ਅਲਵਿਦਾ ਆਖ ਗਏ ਹਨ। 


ਅਸ਼ਵਨੀ ਸੇਖੜੀ ਨੇ ਭਾਜਪਾ ਦੇ ਨਵੇਂ ਬਣੇ ਪ੍ਰਧਾਨ ਸੁਨੀਲ ਜਾਖੜ ਦੀ ਸਿਫ਼ਤ ਕਰਦੇ ਹੋਏ ਕਿਹਾ ਕਿ ਕਾਂਗਰਸ ਦੀ ਵਧੀਆ ਲੀਡਰਸ਼ਿਪ ਅੱਜ ਜਾਖੜ ਸਾਬ੍ਹ ਦੀ ਪ੍ਰਧਾਨਗੀ ਹੇਠ ਭਾਜਪਾ ਵਿੱਚ ਆ ਰਹੀ ਹੈ। 


ਅਸ਼ਵਨੀ ਸੇਖੜੀ ਨੇ ਵੀ ਕਾਂਗਰਸ 'ਤੇ ਤੰਜ ਕਸਦਿਆ ਕਿਹਾ ਕਿ ਪੰਜਾਬ ਕਾਂਗਰਸ 'ਚ ਹੁਣ ਸਿਰਫ ਕੁਰਸੀ ਦੀ ਲੜਾਈ ਰਹਿ ਗਈ ਹੈ, ਪੰਜਾਬ ਲਈ ਲੋਕਾਂ ਲਈ ਕੋਈ ਨਹੀਂ ਸੋਚਦਾ। ਪੰਜਾਬ ਕਾਂਗਰਸ ਦੀ ਗੱਲ ਕਰੀਏ ਤਾਂ ਇੱਥੇ ਕਾਬਲੀਅਤ ਕੰਮ ਨਹੀਂ ਕਰਦੀ। ਇੱਥੇ ਸਿਰਫ਼ ਪੈਸਾ ਹੀ ਮਾਇਨੇ ਰੱਖਦਾ ਹੈ। ਕਾਂਗਰਸ ਵੀ ਝੁਕ ਗਈ ਹੈ।



ਅਸ਼ਵਨੀ ਸੇਖੜੀ ਕਾਂਗਰਸ ਵਿੱਚ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਸਨ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਸ਼ਵਨੀ ਸੇਖੜੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਜਾ ਰਹੇ ਸਨ। ਜਿਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਹੀ ਅਸ਼ਵਨੀ ਨੂੰ ਕਾਂਗਰਸ ਨਾ ਛੱਡਣ ਲਈ ਕਿਹਾ ਸੀ। ਅੱਜ ਅਮਰਿੰਦਰ ਸਿੰਘ ਰਾਜਾ ਵੜਿੰਗ  ਪੰਜਾਬ ਕਾਂਗਰਸ ਦੇ ਪ੍ਰਧਾਨ ਹਨ। ਤੇ ਰਾਜਾ ਵੜਿੰਗ ਅਸ਼ਵਨੀ ਸ਼ਰਮਾਂ ਨੂੰ ਬੀਜੇਪੀ ਵਿੱਚ ਸ਼ਾਮਲ ਹੋਣ ਤੋਂ ਰੋਕ ਨਹੀਂ ਸਕੇ।