Bathinda News : ਬਠਿੰਡਾ ਦੇ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ਵਿੱਚੋਂ 4 ਦਿਨ ਦਾ ਬੱਚਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚਾ ਚੋਰੀ ਹੋਣ ਨਾਲ ਜਿਥੇ ਮਾਪਿਆਂ ਦਾ ਬੁਰਾ ਹਾਲ ਹੈ , ਓਥੇ ਹੀ ਪ੍ਰਸਾਸ਼ਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ, ਜਦੋਂ ਕਿ ਬਠਿੰਡਾ ਪੁਲੀਸ ਨੇ CCTV ਕੈਮਰੇ ਦੀ ਫੁਟੇਜ ਲੈ ਕੇ ਬੱਚਾ ਚੁੱਕਣ ਵਾਲਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। 

 

ਜਾਣਕਾਰੀ ਅਨੁਸਾਰ ਬੀਤੇ ਕੱਲ ਦੁਪਹਿਰ ਸਮੇਂ ਸਿਵਲ ਹਸਪਤਾਲ ਵਿਚ ਉਸ ਸਮੇਂ ਹਫੜਾ-ਦਫੜੀ ਮਚ ਗਈ ,ਜਦੋਂ ਬਠਿੰਡਾ ਦੇ ਇੱਕ ਪਰਿਵਾਰ ਦਾ ਚਾਰ ਦਿਨਾਂ ਦਾ ਬੱਚਾ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ਵਿੱਚੋਂ ਚੋਰੀ ਕਰ ਲਿਆ ਗਿਆ, ਚੋਰੀ ਕਰਨ ਵਾਲੀਆਂ ਔਰਤਾਂ ਨਰਸ ਦੇ ਲਿਬਾਸ ਵਿੱਚ ਆਈਆਂ ਸਨ। ਬੱਚੇ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਮਾਂ ਇਕ ਦਸੰਬਰ ਹੈ। ਸਿਵਲ ਹਸਪਤਾਲ ਸਜੇਰੀਅਨ ਅਪਰੇਸ਼ਨ ਨਾਲ ਬੱਚਾ ਹੋਇਆ ਸੀ, ਬੀਤੇ ਕੱਲ ਦੁਪਹਿਰ ਸਮੇਂ ਦੋ ਔਰਤਾਂ ਆਈਆਂ ,ਜਿਨ੍ਹਾਂ ਵਿੱਚੋਂ ਇੱਕ ਦੇ ਨਰਸ ਦਾ ਲਿਬਾਸ ਪਾਇਆ ਹੋਇਆ ਸੀ, ਜੋ ਬੱਚੇ ਨੂੰ ਟਿੱਕਾ ਲਗਾਉਣ ਦੇ ਬਹਾਨੇ ਲੈ ਗਈਆਂ। 

 

ਉਧਰ ਸਿਵਲ ਹਸਪਤਾਲ ਦੇ ਪ੍ਰਸਾਸ਼ਨ ਨੂੰ ਇਸ ਮਾਮਲੇ ਦਾ ਪਤਾ ਲੱਗਦਿਆਂ ਉਨ੍ਹਾਂ ਨੂੰ ਵੇਖ ਹੱਥਾਂ ਪੈਰਾਂ ਦੀ ਪੈ ਗਈ, ਹਸਪਤਾਲ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਤਾ ਲੱਗਦੇ ਹੀ ਇਸਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ ਗਈ ਹੈ। 

ਬਠਿੰਡਾ ਪੁਲਿਸ ਨੂੰ ਸ਼ਿਕਾਇਤ ਮਿਲਦੇ ਹੀ ਪੁਲਿਸ ਦੀ ਹਰਕਤ ਵਿੱਚ ਆ ਗਈ। ਪੁਲਿਸ ਨੇ ਦੋ ਵੱਖ-ਵੱਖ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਇਕੱਠੀ ਕਰਕੇ ਆਰੋਪੀ ਦੀ ਭਾਲ਼ ਸ਼ੁਰੂ ਕਰ ਦਿੱਤੀ ਹੈ। 

 

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੀੜਤ ਪਰਿਵਾਰ ਪਰਸਰਾਮ ਨਗਰ ਦਾ ਰਹਿਣ ਵਾਲਾ ਹੈ। ਇਸ ਪਰਿਵਾਰ ਦੇ ਘਰ ਦੋ ਬੱਚੇ ਸਨ, ਜਿਸ ਵਿੱਚੋਂ ਇੱਕ ਦੀ ਮੌਤ ਹੋ ਗਈ ਸੀ। ਹੁਣ ਤੀਜਾ ਬੱਚਾ 1 ਦਸੰਬਰ ਨੂੰ ਹੋਇਆ ਸੀ, ਦੋ ਔਰਤਾਂ ਬੱਚੇ ਨੂੰ ਚੁੱਕ ਕੇ ਲੈ ਗਈਆਂ ਹਨ ,ਜਿਨ੍ਹਾਂ ਦੀ ਸੀਸੀਟੀਵੀ ਇਕੱਠੀ ਕਰਕੇ ਉਹ ਫੋਟੋਗਰਾਫੀ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ। 

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।