Bathinda News: ਪੰਜਾਬ ਸਰਕਾਰ ਵੱਲੋਂ ਨੌਕਰੀ ਛੱਡ ਬਠਿੰਡਾ ਲੋਕ ਸਭਾ ਹਲਕੇ ਤੋਂ ਬੀਜੇਪੀ ਦੀ ਟਿਕਟ ਉੱਤੇ ਚੋਣ ਲੜ ਰਹੀ ਪਰਮਪਾਲ ਕੌਰ ਦੀ ਵੀਆਰਐਸ 'ਤੇ ਸਵਾਲ ਚੁੱਕਦੇ ਹੋਏ ਨੌਕਰੀ ਵਾਪਸ ਜੁਆਇਨ ਕਰਨ ਲਈ ਕਿਹਾ ਸੀ। ਇਸ ਮਗਰੋਂ ਪਰਮਪਾਲ ਕੌਰ ਨੇ ਭਗਵੰਤ ਮਾਨ ਸਰਕਾਰ ਨੂੰ ਤਿੱਖਾ ਜਵਾਬ ਦਿੱਤਾ ਹੈ। 



ਉਨ੍ਹਾਂ ਨੇ ਕਿਹਾ ਹੈ ਕਿ ਰਿਟਾਇਰਡ ਹੋ ਕੇ ਮੈਂ ਜੋ ਮਰਜ਼ੀ ਕਰਾਂ। ਇਸ ਨਾਲ ਸਰਕਾਰ ਦਾ ਕੋਈ ਮਤਲਬ ਨਹੀਂ ਹੋਣਾ ਚਾਹੀਦਾ। ਇਹ ਸਰਕਾਰ ਹੀ ਵਿਵਾਦਤ ਹੈ। ਇਸ ਲਈ ਵਿਵਾਦ ਖੜ੍ਹੇ ਕਰਦੀ ਹੈ। ਇੱਕ ਹੋਰ ਅਫਸਰ ਨੇ ਵੀ ਰਿਟਾਇਰਮੈਂਟ ਮੰਗੀ ਹੈ। ਉਸ ਨੂੰ ਦੇ ਦਿੱਤੀ ਹੈ ਜਾਂ ਨਹੀਂ ਇਸ ਬਾਰੇ ਮੈਂ ਕੁਝ ਕਹਿ ਨਹੀਂ ਸਕਦੀ। ਇੱਕ ਆਈਪੀਐਸ ਨੇ ਵੀ ਰਿਟਾਇਰਮੈਂਟ ਲਈ ਹੈ। ਉਨ੍ਹਾਂ ਨੇ ਵੀ ਨੌਕਰੀ ਤੋਂ ਰਿਟਾਇਰਮੈਟ ਲੈਣ ਮਗਰੋਂ ਕਿਹਾ ਸੀ ਕਿ ਮੈਂ ਆਜਾਦ ਮਹਿਸੂਸ ਕਰ ਰਿਹਾ ਹਾਂ।


ਪਰਮਪਾਲ ਕੌਰ ਨੇ ਕਿਹਾ ਕਿ ਮੈਂ ਇਹ ਲਿਖਿਆ ਹੈ ਕਿ ਮੈਂ ਆਪਣੀ ਮਾਂ ਨਾਲ ਰਹਿਣਾ ਹੈ। ਮੈਂ ਆਪਣੀ ਵੀਆਰਐਸ ਵਿੱਚ ਇਹ ਵੀ ਲਿਖਿਆ ਹੈ ਕਿ ਮੇਰੇ ਕੁਝ ਹੋਰ ਵੀ ਪਲੈਨ ਹਨ। ਮੈਂ ਰਿਟਾਇਰ ਹੋ ਗਈ ਹਾਂ ਤੇ ਰਿਟਾਇਰ ਵਿਅਕਤੀ ਜੋ ਮਰਜ਼ੀ ਕਰੇ। ਇਸ ਨਾਲ ਸਰਕਾਰ ਨੂੰ ਕੋਈ ਮਤਲਬ ਨਹੀਂ ਹੁੰਦਾ। ਸਾਰੀ ਉਮਰ ਲਈ ਮੈਂ ਸਰਕਾਰ ਦੀ ਗੁਲਾਮ ਨਹੀਂ ਹਾਂ। ਮੈਂ ਚਾਹੇ ਬਠਿੰਡਾ ਰਹਾਂ ਜਾਂ ਅਮਰੀਕਾ। ਪਰਮਪਾਲ ਕੌਰ ਸਿੱਧੂ ਬਠਿੰਡਾ ਤੋਂ ਬੀਜੇਪੀ ਉਮੀਦਵਾਰ ਹੈ ਤੇ ਅਕਾਲੀ ਨੇਤਾ ਸਿੰਕਦਰ ਸਿੰਘ ਮਲੂਕਾ ਦੀ ਨੂੰਹ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।