ਬਠਿੰਡਾ: ਬਠਿੰਡਾ ਵਿੱਚ ਪਿਛਲੇ ਤਕਰੀਬਨ ਅੱਠ ਸਾਲਾਂ ਤੋਂ ਦੋ ਕੁੜੀਆਂ ਸਮਾਜ ਤੇ ਪਰਿਵਾਹ ਦੀ ਪਰਵਾਹ ਕੀਤੇ ਬਿਨਾਂ ਆਪਸੀ ਵਿਆਹ ਕਰਵਾ ਕੇ ਇਕੱਠੀਆਂ ਰਹਿ ਰਹੀਆਂ ਸੀ। ਅਦਾਲਤ ਰਾਹੀਂ ਉਸ ਸਮੇਂ ਪਿੰਡ ਵੱਲੋਂ ਵੀ ਇਨ੍ਹਾਂ ਨੂੰ ਪਿੰਡ ਚ ਵੜਨ ਦਾ ਐਲਾਨ ਕੀਤਾ ਸੀ। ਅੱਜ ਉਸ ਗੱਲ ਬੀਤੀ ਨੂੰ ਤਕਰੀਬਨ ਅੱਠ ਸਾਲ ਹੋ ਗਏ ਪਰ ਅੱਜ ਇਨ੍ਹਾਂ ਦੋਨਾਂ ਕੁੜੀਆਂ ਦੇ ਵਿੱਚ ਤੀਜੀ ਕੁੜੀ ਦੇ ਦਾਖਲ ਹੋਣ ਦੇ ਕਾਰਨ ਘਰ ਵਿੱਚ ਲੜਾਈ ਝਗੜਾ ਹੋ ਗਿਆ।
ਇਨ੍ਹਾਂ ਦੋ ਕੁੜੀਆਂ ਵਿੱਚੋਂ ਇੱਕ ਪੰਜਾਬ ਪੁਲਿਸ ਦੀ ਕਾਂਸਟੇਬਲ ਹੈ ਅਤੇ ਦੂਸਰੀ ਉਸ ਦੀ ਸਹੇਲੀ। ਹੁਣ ਦੋਨਾਂ ਦੇ ਸਬੰਧ ਵਿਗੜਦੇ ਨਜ਼ਰ ਆ ਰਹੇ ਹਨ ਬੀਤੇ ਦਿਨ ਹੀ ਇਨ੍ਹਾਂ ਦੋਨਾਂ ਵਿੱਚ ਲੜਾਈ ਝਗੜਾ ਹੋਇਆ ਅਤੇ ਮਾਰਕੁੱਟ ਵੀ ਹੋਈ। ਕਾਂਸਟੇਬਲ ਕੁੜੀ ਦੀ ਸਹੇਲੀ ਨੇ ਇਲਜ਼ਾਮ ਲਗਾਇਆ ਕਿ ਉਸ ਦੇ ਵੱਲੋਂ ਮੇਰੇ ਨਾਲ ਮਾਰਕੁੱਟ ਕੀਤੀ ਜਾਂਦੀ ਹੈ ਇੱਥੋਂ ਤੱਕ ਕਿ ਪੀੜਤ ਕੁੜੀ ਵੱਲੋਂ ਕਿਹਾ ਕਿ ਮੈਂ ਪੁਲਿਸ ਕੋਲ ਜਾਨਾ ਹਾਂ ਤਾਂ ਮੇਰੀ ਕੋਈ ਸੁਣਵਾਈ ਨਹੀਂ ਹੁੰਦੀ ਮੈਨੂੰ ਕਿਤੇ ਵੀ ਇਨਸਾਫ ਨਹੀਂ ਮਿਲਦਾ।
ਪੀੜਤ ਕੁੜੀ ਨੇ ਕਿਹਾ ਕਿ ਜਿਸ ਨਾਲ ਮੇਰਾ ਵਿਆਹ ਹੋਇਆ ਹੈ, ਉਹ ਹੁਣ ਕਿਸੇ ਹੋਰ ਕੁੜੀ ਨਾਲ ਸਬੰਧ ਰੱਖਦੀ ਹੈ ਜਦੋਂ ਅਸੀਂ ਇੱਕ ਦੂਜੇ ਨਾਲ ਉਸ ਸਮਿਆਂ ਵਿੱਚ ਵਿਆਹ ਕਰਵਾਇਆ ਸੀ ਤਾਂ ਕਸਮਾਂ ਖਾਧੀਆਂ ਸੀ ਇੱਕ ਦੂਜੇ ਤੋਂ ਕਦੇ ਵੀ ਅਲੱਗ ਨਹੀਂ ਹੋਵਾਂਗੀਆਂ, ਪਰ ਅੱਜ ਸਵਰਨ ਕੌਰ ਕਾਂਸਟੇਬਲ ਮੈਨੂੰ ਛੱਡ ਕੇ ਕਿਸੇ ਹੋਰ ਕੁੜੀ ਨਾਲ ਸੰਬੰਧ ਬਣਾ ਰਹੀ ਹੈ।
ਪੀੜਤਾ ਨੇ ਕਿਹਾ ਕਿ ਅਸੀਂ ਪਰਿਵਾਰਾਂ ਤੇ ਸਮਾਜ ਦੇ ਲੋਕਾਂ ਦੇ ਬਹੁਤ ਤਾਹਣੇ-ਮਹਿਣੇ ਸਹੇ ਪਰ ਅੱਜ ਉਸ ਨੇ ਇਹ ਗਲਤ ਕਦਮ ਚੁੱਕਿਆ। ਉਸ ਨੇ ਮੰਗ ਕੀਤੀ ਕਿ ਮੈਨੂੰ ਇਨਸਾਫ ਦਿੱਤਾ ਜਾਵੇ। ਇੱਥੋਂ ਤੱਕ ਕਿ ਕਾਂਸਟੇਬਲ ਸਵਰਨ ਕੌਰ ਵੱਲੋਂ ਹੁਣ ਉਸ ਨੂੰ ਮਾਰਿਆ ਕੁੱਟਿਆ ਵੀ ਜਾਂਦਾ ਹੈ।
ਦੂਜੇ ਪਾਸੇ ਜਦ ਇਸ ਪੂਰੇ ਮਾਮਲੇ ਬਾਰੇ ਬਠਿੰਡਾ ਦੇ ਕੈਨਾਲ ਥਾਣਾ ਐੱਸ ਐੱਚ ਓ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਸ਼ਿਕਾਇਤ ਆਈ ਹੈ ਜਿਸ ਦੀ ਜਾਂਚ ਪੜਤਾਲ ਕਰ ਰਹੇ ਹਾਂ। ਅਗਰ ਕਿਸੇ ਵੀ ਪ੍ਰਕਾਰ ਦੀ ਕਿਸੇ ਦੇ ਖਿਲਾਫ ਕੋਈ ਕੋਈ ਕਾਰਵਾਈ ਸਾਹਮਣੇ ਆਈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।