ਗਗਨਦੀਪ ਸ਼ਰਮਾ


ਅੰਮ੍ਰਿਤਸਰ: ਪਾਕਿਸਤਾਨ ਨੇ ਗੁਲਾਮ ਫਰੀਦ ਤੋਂ ਇਲਾਵਾ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਤਿਲਕ ਰਾਜ, ਜੋ ਗਲਤੀ ਨਾਲ ਜੰਮੂ ਕਸ਼ਮੀਰ ਦੇ ਸਰਹੱਦ ਰਾਹੀਂ ਪਾਕਿਸਤਾਨ ਦਾਖ਼ਲ ਹੋ ਗਿਆ ਸੀ, ਨੂੰ 14 ਸਾਲ ਬਾਦ ਰਿਹਾ ਕਰ ਦਿੱਤਾ ਹੈ।


ਤਿਲਕ ਰਾਜ ਨੂੰ ਭਾਰਤੀ ਏਜੰਸੀਆਂ ਨੇ ਆਪਣੀ ਕਸਟਡੀ 'ਚ ਲੈਣ ਤੋਂ ਬਾਅਦ ਪੁੱਛ-ਗਿੱਛ ਉਪਰੰਤ ਅੰਮ੍ਰਿਤਸਰ ਪ੍ਰਸ਼ਾਸ਼ਨ ਦੇ ਹਵਾਲੇ ਕਰ ਦਿੱਤਾ ਹੈ। ਉਸ ਨੂੰ ਰੈਡ ਕਰਾਸ 'ਚ ਰੱਖਿਆ ਹੋਇਆ ਹੈ।


ਤਿਲਕ ਰਾਜ ਦੇ ਜੰਮੂ ਨੇੜੇ ਰਹਿ ਰਹੇ ਮੀਰਾਪੁਰ ਪਿੰਡ 'ਚ ਪਰਿਵਾਰ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਜੰਮੂ ਕਸ਼ਮੀਰ ਪੁਲਿਸ ਨੂੰ ਵੀ ਦੱਸ ਦਿੱਤਾ ਗਿਆ ਹੈ। ਪਰ ਹਾਲੇ ਤਕ ਤਿਲਕ ਰਾਜ ਨੂੰ ਲੈਣ ਕੋਈ ਨਹੀਂ ਪੁੱਜਾ।