ਬਠਿੰਡਾ: ਇੱਥੋਂ ਦੀ ਸਿਵਲ ਲਾਈਨ ਪੁਲਿਸ ਨੇ ਡੀਐਸਪੀ ਗੁਰਸ਼ਰਨ ਸਿੰਘ ਨੂੰ ਮਹਿਲਾ ਦਾ ਸਰੀਰਕ ਸੋਸ਼ਣ ਕਰਨ ਦੇ ਇਲਜ਼ਾਮ 'ਚ ਗ੍ਰਿਫਤਾਰ ਕੀਤਾ ਹੈ। ਡੀਐਸਪੀ ਗੁਰਸ਼ਰਨ ਸਿੰਘ ਤੇ ਉਨ੍ਹਾਂ ਦੀ ਟੀਮ ਨੇ ਕਰੀਬ ਸੱਤ ਮਹੀਨੇ ਪਹਿਲਾਂ ਪੰਜਾਬ ਪੁਲਿਸ ਦੇ ਇੱਕ ਏਐਸਆਈ, ਉਸ ਦੀ ਪਤਨੀ ਤੇ ਬੇਟੇ ਨੂੰ 121 ਗ੍ਰਾਮ ਚਿੱਟੇ ਨਾਲ ਗ੍ਰਿਫਤਾਰ ਕਰਕੇ ਮਾਮਲਾ ਦਰਜ ਕੀਤਾ ਸੀ।
ਮਾਮਲੇ 'ਚ ਏਐਸਆਈ ਦੀ ਪਤਨੀ ਜ਼ਮਾਨਤ ਦੇ ਬਾਹਰ ਆ ਗਈ ਸੀ ਪਰ ਉਸ ਦਾ ਬੇਟਾ ਤੇ ਏਐਸਆਈ ਖੁਦ ਅਜੇ ਵੀ ਜੇਲ੍ਹ 'ਚ ਬੰਦ ਸਨ। ਪੀੜਤ ਮਹਿਲਾ ਪਿਛਲੇ ਸਮੇਂ ਤੋਂ ਡੀਐਸਪੀ ਗੁਰਸ਼ਰਨ ਸਿੰਘ ਨੂੰ ਆਪਣੇ ਪਤੀ ਤੇ ਬੇਟੇ ਨੂੰ ਜੇਲ੍ਹ ਤੋਂ ਬਾਹਰ ਕਢਵਾਉਣ ਲਈ ਅਪੀਲ ਕਰ ਰਹੀ ਸੀ। ਅਜਿਹੇ 'ਚ ਇਲਜ਼ਾਮ ਹਨ ਕਿ ਡੀਐਸਪੀ ਗੁਰਸ਼ਰਨ ਸਿੰਘ ਮਦਦ ਕਰਨ ਦੀ ਬਜਾਏ ਮਹਿਲਾ ਦਾ ਸਰੀਰਕ ਸੋਸ਼ਣ ਕਰ ਰਿਹਾ ਸੀ।
ਡੀਐਸਪੀ ਤੋਂ ਦੁਖੀ ਹੋ ਕੇ ਪੀੜਤ ਮਹਿਲਾ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਤਕ ਮਾਮਲਾ ਪਹੁੰਚਾਇਆ। ਮਹਿਲਾ ਦੇ ਮੁਤਾਬਕ ਸੋਮਵਾਰ ਨੂੰ ਵੀ ਡੀਐਸਪੀ ਗੁਰਸ਼ਰਨ ਸਿੰਘ ਨੇ ਹਨੂਮਾਨ ਚੌਕ ਕੋਲ ਸਥਿਤ ਹੋਟਲ 'ਚ ਮਹਿਲਾ ਨੂੰ ਬੁਲਾਇਆ ਸੀ ਪਰ ਮਹਿਲਾ ਨੇ ਇਸਦੀ ਜਾਣਕਾਰੀ ਪਹਿਲਾਂ ਹੀ ਪੁਲਿਸ ਅਧਿਕਾਰੀਆਂ ਨੂੰ ਦੇ ਦਿੱਤੀ ਸੀ। ਪੁਲਿਸ ਟੀਮ ਥਾਣਾ ਸਿਵਿਲ ਲਾਈਨ ਨੇ ਟ੍ਰੈਪ ਲਾ ਕੇ ਹੋਟਲ 'ਚੋਂ ਡੀਐਸਪੀ ਨੂੰ ਫੜ ਲਿਆ।
ਮੋਦੀ ਸਰਕਾਰ ਨੇ ਰੇਲਾਂ ਚਲਾਉਣ ਲਈ ਕੈਪਟਨ ਅੱਗੇ ਰੱਖੀ ਇਹ ਸ਼ਰਤ, ਪੰਜਾਬ 'ਚ ਆਰਥਿਕ ਸੰਕਟ ਦਾ ਖਤਰਾ
ਬਠਿੰਡਾ ਦੇ ਐਸਐਸਪੀ ਭੁਪਿੰਦਰਜੀਤ ਸਿੰਘ ਵਿਰਕ ਦਾ ਕਹਿਣਾ ਹੈ ਕਿ ਪੀੜਤ ਮਹਿਲਾ ਨੇ ਪੁਲਿਸ ਨੂੰ ਦੋ ਵਾਰ ਪਹਿਲਾਂ ਵੀ ਇਸ ਡੀਐਸਪੀ ਵੱਲੋਂ ਸਬੰਧ ਬਣਾਏ ਜਾਣ ਦੀ ਗੱਲ ਕਹੀ ਗਈ। ਹੁਣ ਤੀਜੀ ਵਾਰ ਜਦੋਂ ਮਹਿਲਾ ਨੂੰ ਬੁਲਾਇਆ ਤਾਂ ਸ਼ਿਕਾਇਤ ਦੇ ਆਧਾਰ 'ਤੇ ਟੀਮ ਨੇ ਮੁਲਜ਼ਮ ਡੀਐਸਪੀ ਨੂੰ ਗ੍ਰਿਫਤਾਰ ਕਰ ਲਿਆ ਜਿਸ ਦੇ ਖਿਲਾਫ ਪੀੜਤ ਮਹਿਲਾ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ।
ਕੇਂਦਰੀ ਰੇਲ ਮੰਤਰੀ ਦੀ ਕੈਪਟਨ ਨੂੰ ਦੋ ਟੁੱਕ, ਪੰਜਾਬ 'ਚ ਰੇਲ ਸੇਵਾਵਾਂ ਦੀ ਪੂਰਨ ਬਹਾਲੀ ਯਕੀਨੀ ਬਣਾਈ ਜਾਵੇ
ਭਾਰਤ ਪਹੁੰਚੇ ਅਮਰੀਕਾ ਦੇ ਵਿਦੇਸ਼ ਤੇ ਰੱਖਿਆ ਮੰਤਰੀ, ਦੋ ਪੱਖੀ ਵਾਰਤਾ 'ਚ ਅਹਿਮ ਮੁੱਦਿਆਂ 'ਤੇ ਹੋਵੇਗੀ ਚਰਚਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ