ਰਮਨਦੀਪ ਕੌਰ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ 'ਚ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਦਿਨ ਬ ਦਿਨ ਭਖ ਰਿਹਾ ਹੈ। ਅਜਿਹੇ 'ਚ ਕੇਂਦਰ ਨੇ ਮਾਲ ਗੱਡੀਆਂ ਚਲਾਉਣ ਲਈ ਪਹਿਲਾਂ ਯਾਤਰੀ ਟਰੇਨਾਂ ਨੂੰ ਲੰਘਣ ਦੇਣ ਦੀ ਸ਼ਰਤ ਰੱਖ ਦਿੱਤੀ ਹੈ। ਹੁਣ ਕੇਂਦਰੀ ਰੇਲ ਮੰਤਰੀ ਪੀਊਸ਼ ਗੋਇਲ ਨੇ ਪੰਜਾਬ ਦੇ ਮੁੱਖ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਰੇਲ ਸੇਵਾਵਾਂ ਦੀ ਪੂਰਨ ਬਹਾਲੀ ਯਕੀਨੀ ਬਣਾਉਣ ਲਈ ਕਿਹਾ ਹੈ।
ਉਨ੍ਹਾਂ ਚਿੱਠੀ ਲਿਖ ਕੇ ਕਿਹਾ ਕਿ ਮੁੱਖ ਮੰਤਰੀ ਪੂਰਨ ਤੌਰ 'ਤੇ ਸੁਰੱਖਿਆ ਤੈਅ ਕਰਨ ਅਤੇ ਪ੍ਰਦਰਸ਼ਨਕਾਰੀਆਂ ਨੂੰ ਟਰੈਕ ਖਾਲੀ ਕਰਨ ਲਈ ਕਹਿਣ ਤਾਂ ਜੋ ਰੇਲ ਸੇਵਾਵਾਂ ਦੀ ਬਹਾਲੀ ਬਿਨਾਂ ਕਿਸੇ ਰੁਕਾਵਟ ਦੇ ਹੋ ਸਕੇ। ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੇਲ ਮੰਤਰੀ ਪੀਊਸ਼ ਗੋਇਲ ਨੂੰ ਚਿੱਠੀ ਲਿਖ ਕੇ ਪੰਜਾਬ 'ਚ ਰੇਲ ਆਵਾਜਾਈ ਬਹਾਲ ਕਰਵਾਉਣ ਲਈ ਰੇਲ ਮੰਤਰੀ ਤੋਂ ਨਿੱਜੀ ਦਖਲ ਦੀ ਮੰਗ ਕੀਤੀ ਸੀ।
ਕੈਪਟਨ ਨੇ ਕਿਹਾ ਸੀ ਕਿ ਰੇਲਵੇ ਵੱਲੋਂ ਪੰਜਾਬ 'ਚ ਮਾਲ ਗੱਡੀਆਂ ਨਾ ਚਲਾਉਣ ਦਾ ਫੈਸਲਾ ਸੂਬਾ ਸਰਕਾਰ ਵੱਲੋਂ ਕਿਸਾਨਾਂ ਨਾਲ ਗੱਲਬਾਤ ਕਰਨ ਦੇ ਯਤਨਾਂ ਸਦਕਾ ਹੁਣ ਤਕ ਹਾਸਲ ਕੀਤੀ ਸਫਲਤਾ ਨੂੰ ਸੱਟ ਮਾਰਨਾ ਹੈ। ਉਨ੍ਹਾਂ ਇਹ ਵੀ ਚੇਤਾਵਨੀ ਦਿੱਤੀ ਸੀ ਕਿ ਰੇਲਵੇ ਦਾ ਇਹ ਫੈਸਲਾ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਹੋਰ ਭੜਕਾ ਸਕਦਾ ਹੈ।
ਪਰ ਹੁਣ ਕੇਂਦਰੀ ਰੇਲ ਮੰਤਰੀ ਨੇ ਸਾਰੀ ਗੱਲ ਕੈਪਟਨ 'ਤੇ ਸੁੱਟਦਿਆਂ ਕਿਹਾ ਕਿ ਉਹ ਪੰਜਾਬ 'ਚ ਰੇਲ ਸੇਵਾਵਾਂ ਪੂਰੀ ਤਰ੍ਹਾਂ ਬਹਾਲ ਕਰਾਉਣਾ ਯਕੀਨੀ ਬਣਾਉਣ। ਅਜਿਹੇ 'ਚ ਪੰਜਾਬ ਦੇ ਮੁੱਖ ਮੰਤਰੀ ਦੀ ਸਥਿਤੀ ਕਸੂਤੀ ਬਣ ਗਈ ਹੈ। ਕਿਉਂਕਿ ਕੈਪਟਨ ਕਿਸਾਨਾਂ ਨੂੰ ਰੇਲਵੇ ਟਰੈਕ ਪੂਰਨ ਤੌਰ 'ਤੇ ਖਾਲੀ ਕਰਨ ਬਾਰੇ ਕਹਿ ਕੇ ਕਿਸਾਨਾਂ ਦੇ ਰੋਹ ਦਾ ਸ਼ਿਕਾਰ ਨਹੀਂ ਹੋਣਾ ਚਾਹੁਣਗੇ। ਦੂਜੇ ਪਾਸੇ ਮਾਲ ਗੱਡੀਆਂ ਦੀ ਆਮਦ ਰੁਕਣ 'ਤੇ ਸੂਬੇ 'ਚ ਮੁੜ ਤੋਂ ਕਈ ਚੀਜ਼ਾਂ ਵਸਤਾਂ ਦੀ ਘਾਟ ਜਿਵੇਂ ਕੋਲਾ ਵੱਡੀ ਸਿਰਦਰਦੀ ਬਣ ਜਾਵੇਗਾ।
ਹਵਾ ਪ੍ਰਦੂਸ਼ਣ ਕਾਬੂ ਕਰਨ ਲਈ ਕੇਂਦਰ ਸਰਕਾਰ ਦੀ ਵੱਡੀ ਰਣਨੀਤੀ, ਸੁਪਰੀਮ ਕੋਰਟ ਨੇ ਵੀ ਕੀਤਾ ਸੁਆਗਤ
ਚੰਨ੍ਹ ਦੀ ਸਤ੍ਹਾ 'ਤੇ ਮੌਜੂਦ ਹੈ ਪਾਣੀ, NASA ਨੇ ਕੀਤਾ ਵੱਡਾ ਖੁਲਾਸਾ
ਕੇਂਦਰ ਤੋਂ ਉਮੀਦ ਸੀ ਪਰ ਰੇਲ ਮੰਤਰੀ ਨੇ ਵੀ ਦੋ ਟੁੱਕ ਸੁਣਾਉਂਦਿਆ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪੂਰਨ ਤੌਰ 'ਤੇ ਰੇਲ ਸੇਵਾਵਾਂ ਬਹਾਲ ਕਰਾਉਣਾ ਯਕੀਨੀ ਬਣਾਉਣ। ਇਸ ਹਾਲਾਤ 'ਚ ਪੰਜਾਬ ਚ ਕਿਸਾਨੀ ਸੰਘਰਸ਼ ਅੱਗੇ ਕੀ ਮੋੜ ਲਵੇਗਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਕੇਂਦਰ ਦੇ ਇਸ ਰਵੱਈਏ ਤੋਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਚ ਇਕ ਵਾਰ ਫਿਰ ਭਾਰੀ ਰੋਸ ਹੈ।
ਭਾਰਤ ਪਹੁੰਚੇ ਅਮਰੀਕਾ ਦੇ ਵਿਦੇਸ਼ ਤੇ ਰੱਖਿਆ ਮੰਤਰੀ, ਦੋ ਪੱਖੀ ਵਾਰਤਾ 'ਚ ਅਹਿਮ ਮੁੱਦਿਆਂ 'ਤੇ ਹੋਵੇਗੀ ਚਰਚਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ