ਵਾਸ਼ਿੰਗਟਨ: ਅਮਰੀਕੀ ਪੁਲਾੜ ਏਜੰਸੀ NASA ਨੇ ਚੰਗ ਬਾਰੇ ਦਿਲਚਸਪ ਐਲਾਨ ਕੀਤਾ ਹੈ। NASA ਨੇ ਚੰਦਰਮਾ ਦੀ ਸਤ੍ਹਾ 'ਤੇ ਪਾਣੀ ਹੋਣ ਦਾ ਖੁਲਾਸਾ ਕੀਤਾ ਹੈ। NASA ਦੇ tratospheric Observatory for Infrared Astronomy (SOFIA) ਨੇ ਚੰਨ੍ਹ ਦੇ ਸਨਲਿਟ ਸਰਫੇਸ 'ਤੇ ਪਾਣੀ ਹੋਣ ਦੀ ਪੁਸ਼ਟੀ ਕੀਤੀ ਹੈ। ਇਹ ਇਕ ਵੱਡੀ ਸਫਲਤਾ ਹੈ। NASA ਦੇ ਮੁਤਾਬਕ SOFIA ਨੇ ਕਲੇਵਿਅਸ ਕ੍ਰੇਟਰ 'ਚ ਪਾਣੀ ਦੇ ਮੌਲਿਕਿਊਲ H20 ਦਾ ਪਤਾ ਲਾਇਆ। ਕਲੇਵਿਅਸ ਕ੍ਰੇਟਰ ਚੰਦਰਮਾ ਦੇ ਦੱਖਣੀ ਗੋਲਾਅਰਧ 'ਚ ਸਥਿਤ ਪ੍ਰਿਥਵੀ ਤੋਂ ਦਿਖਾਈ ਦੇਣ ਵਾਲੇ ਸਭ ਤੋਂ ਵੱਡੇ ਕ੍ਰੇਟਰਾਂ 'ਚੋਂ ਇਕ ਹੈ।





ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਨਾਸਾ ਦੇ ਮਿਸ਼ਨ ਮੂਨ ਨੂੰ ਲੈਕੇ ਕੁਝ ਮਹੱਤਵਪੂਰਨ ਜਾਣਕਾਰੀ ਹੱਥ ਲੱਗੀ ਹੈ। ਜੋ ਚੰਦ 'ਤੇ ਜੀਵਨ ਦੀ ਸੰਭਾਵਨਾ ਲੱਭਣ ਦੇ ਅਭਿਆਨ 'ਚ ਮਦਦਗਾਰ ਸਾਬਿਤ ਹੋਵੇਗੀ। ਪਿਛਲੀ ਕਈ ਵਾਰ ਖੋਜ 'ਚ ਇਸ ਗੱਲ ਦਾ ਪਤਾ ਲੱਗਾ ਹੈ ਕਿ ਚੰਨ੍ਹ 'ਤੇ ਹਾਈਡ੍ਰੋਜਨ ਹੈ ਪਰ ਪਾਣੀ ਦੀ ਪੁਸ਼ਟੀ ਨਹੀਂ ਹੋਈ ਸੀ।


ਚੰਨ੍ਹ 'ਤੇ ਮਨੁੱਖੀ ਬਸਤੀਆਂ ਵਸਾਉਣ ਦੀ ਯੋਜਨਾ


NASA ਪਹਿਲਾਂ ਤੋਂ ਹੀ ਸਾਲ 2024 'ਚ ਚੰਨ ਦੀ ਸਤ੍ਹਾ 'ਤੇ ਇਕ ਪੁਰਸ਼ ਤੇ ਪਹਿਲੀ ਵਾਰ ਕਿਸੇ ਮਹਿਲਾ ਨੂੰ ਭੇਜਣ ਦੀ ਤਿਆਰੀ 'ਚ ਜੁੱਟਿਆ ਹੈ। ਇਸ ਪੂਰੀ ਯੋਜਨਾ 'ਤੇ 28 ਬਿਲੀਅਨ ਡਾਲਰ ਤਕ ਦਾ ਖਰਚ ਆਉਣ ਦੀ ਸੰਭਾਵਨਾ ਹੈ। ਇਸ 'ਚੋਂ 16 ਬਿਲੀਅਨ ਡਾਲਰ ਚੰਦਰ ਲੈਂਡਿੰਗ ਮੌਡਿਊਲ 'ਤੇ ਖਰਚ ਕੀਤਾ ਜਾਵੇਗਾ।


NASA ਦੇ ਮੁਖੀ ਜਿਮ ਬ੍ਰਿਡੇਂਸਟਾਇਨ ਦਾ ਕਹਿਣਾ ਹੈ ਕਿ ਤਿੰਨ ਵੱਖ-ਵੱਖ ਯੋਜਨਾਵਾਂ 'ਚ ਚੰਦਰ ਲੈਂਡਰ ਦਾ ਨਿਰਮਾਣ ਕਰਨ ਦੀ ਯੋਜਨਾ ਹੈ। ਆਰਟੇਮਿਸ I ਦੀ ਪਹਿਲੀ ਉਡਾਣ 2021 ਦੇ ਸਤੰਬਰ 'ਚ ਨਿਰਧਾਰਤ ਕੀਤੀ ਗਈ ਹੈ। ਜਿਸ ਨੂੰ ਮਨੁੱਖ ਰਹਿਤ ਕੀਤਾ ਜਾਵੇਗਾ। ਇਸ ਤੋਂ ਬਾਅਦ ਆਰਟੇਮਿਸ II ਸਾਲ 2023 'ਚ ਕਕਸ਼ਾ 'ਚ ਪੁਲਾੜ ਯਾਤਰੀਆਂ ਨੂੰ ਲੈਕੇ ਜਾਵੇਗਾ। ਪਰ ਜ਼ਮੀਨ 'ਤੇ ਨਹੀਂ ਉੱਤਰੇਗਾ। ਇਸ ਯੋਜਨਾ ਦੇ ਅੰਤ 'ਚ ਆਰਟੇਮਿਸ III ਪੁਲਾੜ ਯਾਤਰੀਆਂ ਨੂੰ ਲੈਕੇ ਚੰਦਰਮਾ ਦੀ ਸਤ੍ਹਾ 'ਤੇ ਉੱਤਰੇਗਾ। ਇਹ ਚੰਦਰਮਾ ਦੀ ਸਤ੍ਹਾ 'ਤੇ ਇਕ ਹਫਤੇ ਤਕ ਰੁਕਣ ਦੇ ਨਾਲ ਹੀ ਸਾਧਾਰਨ ਗਤੀਵਿਧੀਆਂ ਵੀ ਕਰੇਗਾ।