ਬਠਿੰਡਾ: ਤਿਉਹਾਰ ਦੇ ਦਿਨਾਂ ਵਿੱਚ ਪਿਆਜ਼ ਦੀਆਂ ਕੀਮਤਾਂ ਅਸਮਾਨੀਂ ਛੂਹ ਰਹੀਆਂ ਹਨ। ਅਜਿਹੇ ਵਿੱਚ ਪਿਆਜ਼ ਨਾਲ ਲੱਦੇ ਇੱਕ ਟਰੱਕ ਨੂੰ ਲੁੱਟਣ ਦੀ ਨੀਅਤ ਨਾਲ ਕੁਝ ਅਣਪਛਾਤੇ ਲੋਕਾਂ ਨੇ ਟਰੱਕ ਚਾਲਕ ਬਨਵਾਰੀ ਲਾਲ ਦਾ ਕਤਲ ਕਰ ਦਿੱਤਾ। ਇਹ ਟਰੱਕ ਸਵੇਰ ਤੋਂ ਬਾਦਲ ਫਲਾਈਵਰ ਕੋਲੋਂ ਲੰਘ ਰਿਹਾ ਸੀ ਤਾਂ ਕਿਸੇ ਨੇ ਟਰੱਕ ਚਾਲਕ ਬਨਵਾਰੀ ਲਾਲ 'ਤੇ ਹਮਲਾ ਕਰ ਦਿੱਤਾ। ਸ਼ੱਕ ਹੈ ਕਿ ਹਮਲਾਵਰ ਵੀ ਟਰੱਕ 'ਚ ਹੀ ਸਵਾਰ ਸਨ।


ਜ਼ਖ਼ਮੀ ਹਾਲਤ ਵਿੱਚ ਟਰੱਕ ਚਾਲਕ ਨੂੰ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਆਉਂਦਿਆਂ ਹੀ ਉਸ ਦੀ ਮੌਤ ਹੋ ਗਈ। ਪੁਲਿਸ ਨੇ ਘਟਨਾ ਵੇਲੇ ਮੌਕੇ 'ਤੇ ਮੌਜੂਦ ਦੂਜੇ ਟਰੱਕ ਚਾਲਕ ਨੂੰ ਹਿਰਾਸਤ ਵਿੱਚ ਲਿਆ ਹੈ। ਟਰੱਕ ਵਿੱਚ ਲੱਦੇ ਇਹ ਪਿਆਜ਼ ਨਾਸਿਕ ਤੋਂ ਬਠਿੰਡਾ ਲਈ ਆਏ ਸੀ।


ਬਠਿੰਡਾ ਪੁਲਿਸ ਨੇ ਦੱਸਿਆ ਕਿ ਪਿਆਜ਼ ਲੁੱਟਣ ਦੀ ਕੋਸ਼ਿਸ਼ ਵਿੱਚ ਡ੍ਰਾਈਵਰ ਦਾ ਦੋ ਗੰਨ ਸ਼ਾਰਟ ਨਾਲ ਕਤਲ ਕੀਤਾ ਗਿਆ। ਇਸ ਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਦੂਜੇ ਚਾਲਕ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।