ਬਠਿੰਡਾ: ਅੱਜ ਦੁਪਹਿਰ ਖ਼ਬਰ ਮਿਲੀ ਸੀ ਕਿ ਪ੍ਰਜਾਪਤ ਕਾਲੋਨੀ ਵਿੱਚ ਇੱਕ ਦੁਕਾਨ ਤੋਂ ਬੱਚਾ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਪਰ ਕੁਝ ਘੰਟੇ ਬਾਅਦ ਸਾਹਮਣੇ ਆਇਆ ਕਿ ਇਹ ਲੈਣ-ਦੇਣ ਮਾਮਲਾ ਸੀ। ਪੁਲਿਸ ਦੀ ਜਾਂਚ ਵਿੱਚ ਬੱਚਾ ਚੁੱਕਣ ਦਾ ਇਹ ਮਾਮਲਾ ਝੂਠਾ ਨਿਕਲਿਆ। ਇਫਲਹਾਲ ਪੁਲਿਸ ਬੱਚੇ ਦੇ ਪਿਤਾ ਤੇ ਗਲੀ ਦੇ ਇੱਕ ਹੋਰ ਆਦਮੀ ਖਿਲਾਫ ਮਾਮਲਾ ਦਰਜ ਕਰਨ ਵਿੱਚ ਲੱਗੀ ਹੈ।
ਦਰਅਸਲ ਦੁਕਾਨ ਦੇ ਗੁਆਂਢ ਵਿੱਚ ਕਾਕਾ ਨਾਂ ਦਾ ਆਦਮੀ ਰਹਿੰਦਾ ਸੀ ਜਿਸ ਕੋਲੋਂ ਇੱਕ ਕਾਰ ਸਵਾਰ ਅਕਸ਼ਵੀਰ ਨੇ 2000 ਰੁਪਏ ਲੈਣੇ ਸੀ। ਪਰ ਜਦੋਂ ਉਹ ਦੁਕਾਨ ਦੇ ਕੋਲ ਜਾ ਕੇ ਉਸ ਦੀ ਉਡੀਕ ਕਰਨ ਲੱਗਾ ਤੇ ਦੁਕਾਨ ਮਾਲਕ ਕੋਲੋਂ ਜਾ ਕੇ ਬੀੜੀ ਦਾ ਬੰਡਲ ਖਰੀਦਿਆ ਤਾਂ ਉੱਥੇ ਇੱਕ ਬੱਚਾ ਵੀ ਮੌਜੂਦ ਸੀ।
ਜਦੋਂ ਤਕ ਉਹ ਉੱਥੋਂ ਬੰਡਲ ਲੈ ਕੇ ਵਾਪਸ ਆਉਂਦਾ ਉਦੋਂ ਤਕ ਦੁਕਾਨ ਵਾਲੇ ਨੇ ਸ਼ੋਰ ਮਚਾ ਦਿੱਤਾ ਕਿ ਉਹ ਬੱਚਾ ਚੁੱਕਣ ਵਾਲੇ ਹਨ। ਜਦੋਂ ਉਹ ਉੱਥੋਂ ਨੱਠੇ ਤਾਂ ਉਨ੍ਹਾਂ ਦੀ ਕਾਰ 'ਤੇ ਵੀ ਪੱਥਰਾਂ ਨਾਲ ਹਮਲਾ ਕਰ ਦਿੱਤਾ। ਪੀੜਤ ਨੌਜਵਾਨ ਜ਼ਖ਼ਮੀ ਵੀ ਹੋਇਆ ਹੈ। ਬਠਿੰਡਾ ਦੇ ਹਸਪਤਾਲ ਵਿੱਚ ਉਸ ਦਾ ਇਲਾਜ ਚੱਲ ਰਿਹਾ ਹੈ। ਕਾਰ ਵੀ ਨੁਕਸਾਨੀ ਗਈ ਹੈ।
ਇਹ ਵੀ ਪੜ੍ਹੋ: ਬਠਿੰਡਾ 'ਚ ਬੱਚਾ ਚੁੱਕਣ ਦੀ ਕੋਸ਼ਿਸ਼, ਰੌਲ਼ਾ ਪੈਣ 'ਤੇ ਭੱਜੇ