ਖਟਕੜ ਕਲਾਂ: ਦੇਸ਼ ਦੇ 74 ਵੇ ਆਜ਼ਾਦੀ ਦਿਹਾੜੇ ਮੌਕੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਵੀ ਆਜ਼ਾਦੀ ਦਿਹਾੜਾ ਮਨਾਇਆ ਗਿਆ। ਇੱਥੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਇਸ ਤੋਂ ਬਾਅਦ ਕਰੀਬ 6 ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਕੰਮਾਂ ਅਤੇ ਸੈਲਾਨੀ ਸੁਵਿਧਾ ਸੈਂਟਰ ਦੀ ਰਸਮੀ ਸ਼ੁਰੂਆਤ ਕੀਤੀ। ਚੰਨੀ ਨੇ ਨਵਾਂਸ਼ਹਿਰ ਦੇ ਆਈਟੀਆਈ ਗਰਾਊਂਡ ਵਿਖੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।
ਆਜ਼ਾਦੀ ਦਿਹਾੜੇ ਮੌਕੇ ਕੈਪਟਨ ਵੱਲੋਂ ਪੰਜਾਬ ਲਈ ਦੋ ਵੱਡੇ ਪ੍ਰੋਜੈਕਟਾਂ ਦਾ ਐਲਾਨ
ਕਰੋਨਾ ਮਹਾਮਾਰੀ ਕਰਕੇ ਪ੍ਰੋਗਰਾਮ ਦੀ ਰੌਣਕ ਥੋੜੀ ਫਿੱਕੀ ਨਜ਼ਰ ਆਈ। ਆਮ ਜਨਤਾ ਨੂੰ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਦੀ ਮਨਜ਼ੂਰੀ ਨਹੀਂ ਸੀ। ਇਸ ਮੌਕੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕੇ ਮੈਨੂੰ ਮਾਣ ਹੈ ਇਕ ਸ਼ਹੀਦ ਦੇ ਜ਼ਿਲ੍ਹੇ ਵਿਚ ਆਕੇ ਫੁੱਲ ਮਾਲਾ ਭੇਂਟ ਕਰਨ ਅਤੇ ਝੰਡਾ ਲਹਿਰਾਉਣ ਦਾ ਮੌਕਾ ਮਿਲਿਆ ਹੈ।
ਉਨ੍ਹਾਂ ਦੱਸਿਆ ਕੇ 6 ਕਰੋੜ ਰੁਪਏ ਦੀ ਲਾਗਤ ਨਾਲ ਸ਼ਹੀਦ ਭਗਤ ਸਿੰਘ ਦੇ ਘਰ ਨੂੰ ਜਾਣ ਵਾਲੇ ਰਸਤੇ ਦੇ ਸੁੰਦਰੀਕਰਨ ਅਤੇ ਸੈਲਾਨੀਆਂ ਲਈ ਸੁਵਿਧਾ ਕੇਂਦਰ ਦੇ ਕੰਮ ਨੂੰ ਸ਼ੁਰੂ ਵੀ ਕੀਤਾ ਗਿਆ ਹੈ।
ਕੀ ਹੈ ਮੋਦੀ ਵੱਲੋਂ ਐਲਾਨਿਆਂ ਨੈਸ਼ਨਲ ਡਿਜੀਟਲ ਹੈਲਥ ਮਿਸ਼ਨ? ਕਿਸ ਤਰ੍ਹਾਂ ਲੋਕਾਂ ਲਈ ਹੋਵੇਗਾ ਲਾਹੇਵੰਦ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ