ਮੁਹਾਲੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਜ਼ਾਦੀ ਦਿਹਾੜੇ ਮੌਕੇ ਸ਼ਨੀਵਾਰ ਮੋਹਾਲੀ ਜ਼ਿਲ੍ਹੇ ਲਈ ਦੋ ਵੱਡੇ ਪ੍ਰੋਜੈਕਟਾਂ ਦਾ ਐਲਾਨ ਕੀਤਾ। ਇਸ 'ਚ 66 ਕੇਵੀ ਸਬ ਸਟੇਸ਼ਨ ਅਤੇ ਪੰਜਾਬ ਬਾਇਓਟੈਕਨਾਲੋਜੀ ਇਨਕਿਊਬੇਟਰ ਸ਼ਾਮਲ ਹੈ।
66 ਕੇਵੀ ਸਬ-ਸਟੇਸ਼ਨ ਮੁਹਾਲੀ ਦੇ 82 ਸੈਕਟਰ ਦੇ ਆਈਟੀ ਚੌਕ 'ਚ ਸਥਾਪਤ ਕੀਤਾ ਜਾਵੇਗਾ ਜਦਕਿ ਸੈਕਟਰ 81 'ਚ 31 ਕਰੋੜ ਦੀ ਲਾਗਤ ਨਾਲ ਪੰਜਾਬ ਬਾਇਓਟੈਕਨਾਲੋਜੀ ਇਨਕਿਊਬੇਟਰ ਦੀ ਬਿਲਡਿੰਗ ਹੋਵੇਗੀ। ਇਨਕਿਊਬੇਟਰ ਦੀ ਇਮਾਰਤ ਦਾ ਕੰਮ ਹਾਲ ਹੀ 'ਚ ਸ਼ੁਰੂ ਹੋ ਚੁੱਕਾ ਹੈ।
ਆਜ਼ਾਦੀ ਦਿਹਾੜੇ ਮੌਕੇ ਬੋਲਦਿਆਂ ਕੈਪਟਨ ਨੇ ਕਿਹਾ ਕੋਰੋਨਾ ਮਹਾਮਾਰੀ ਦੌਰਾਨ ਚੰਗੀਆਂ ਸੇਵਾਵਾਂ ਨਿਭਾਉਣ ਵਾਲਿਆਂ ਨੂੰ 26 ਜਨਵਰੀ, 2021 ਨੂੰ ਸਰਕਾਰ ਵੱਲੋਂ ਸਨਮਾਨਤ ਕੀਤਾ ਜਾਵੇਗਾ।
ਲਾਲ ਕਿਲ੍ਹੇ ਤੋਂ ਮੋਦੀ ਨੇ ਨੈਸ਼ਨਲ ਹੈਲਥ ਮਿਸ਼ਨ ਦਾ ਕੀਤਾ ਐਲਾਨ
ਭਾਰਤ ਦੇ 74ਵੇਂ ਆਜ਼ਾਦੀ ਦਿਹਾੜੇ 'ਤੇ ਅਮਰੀਕਾ 'ਚ ਰਚਿਆ ਜਾਵੇਗਾ ਇਤਿਹਾਸ
74ਵਾਂ ਆਜ਼ਾਦੀ ਦਿਹਾੜਾ: ਮੋਦੀ ਨੇ 7ਵੀਂ ਵਾਰ ਲਾਲ ਕਿਲ੍ਹੇ 'ਤੇ ਤਿਰੰਗਾ ਲਹਿਰਾ ਕੇ ਬਣਾਇਆ ਨਵਾਂ ਰਿਕਾਰਡ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ