ਨਿਊਯਾਰਕ: ਆਜ਼ਾਦੀ ਦੇ 73 ਸਾਲ ਪੂਰੇ ਹੋਣ 'ਤੇ ਦੇਸ਼ ਭਰ 'ਚ ਜਸ਼ਨ ਮਨਾਇਆ ਜਾ ਰਿਹਾ ਹੈ। ਕੋਰੋਨਾ ਵਾਇਰਸ ਨੂੰ ਦੇਖਦਿਆਂ ਇਸ ਵਾਰ ਬੇਸ਼ੱਕ ਆਜ਼ਾਦੀ ਸਮਾਗਮ ਦੇ ਰੰਗ ਕੁਝ ਬਦਲੇ ਹਨ ਪਰ ਜੋਸ਼ 'ਚ ਕੋਈ ਕਮੀ ਨਹੀਂ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਦੇਸ਼ਾਂ 'ਚ ਵੱਸੇ ਭਾਰਤੀ ਮੂਲ ਦੇ ਲੋਕਾਂ 15 ਅਗਸਤ ਦੇ ਦਿਨ ਦੇਸ਼ ਦੀ ਆਜ਼ਾਦੀ ਦੀ ਖੁਸ਼ੀ ਜ਼ਾਹਰ ਕਰਨਗੇ। ਅਮਰੀਕਾ 'ਚ ਇਸ ਨੂੰ ਲੈਕੇ ਖਾਸ ਤਿਆਰੀ ਕੀਤੀ ਗਈ ਹੈ।


ਅਮਰੀਕਾ ਦੇ ਖਾਸ ਸ਼ਹਿਰ ਨਿਊਯਾਰਕ 'ਚ ਇਸ ਵਾਰ ਆਜ਼ਾਦੀ ਦਿਹਾੜੇ 'ਤੇ ਤਿਰੰਗਾ ਲਹਿਰਾਏਗਾ। ਇਹ ਨਿਊਯਾਰਕ ਦੇ ਕਿਸੇ ਆਮ ਥਾਂ 'ਤੇ ਨਹੀਂ ਬਲਕਿ ਦੁਨੀਆਂ ਭਰ 'ਚ ਪ੍ਰਸਿੱਧ ਟਾਇਮਜ਼ ਸਕੁਏਅਰ 'ਤੇ ਲਹਿਰਾਇਆ ਜਾਏਗਾ। ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਇਸ ਮਸ਼ਹੂਰ ਥਾਂ 'ਤੇ ਤਿਰੰਗਾ ਲਹਿਰਾਇਆ ਜਾਵੇਗਾ।


74ਵਾਂ ਆਜ਼ਾਦੀ ਦਿਹਾੜਾ: ਮੋਦੀ ਨੇ 7ਵੀਂ ਵਾਰ ਲਾਲ ਕਿਲ੍ਹੇ 'ਤੇ ਤਿਰੰਗਾ ਲਹਿਰਾ ਕੇ ਬਣਾਇਆ ਨਵਾਂ ਰਿਕਾਰਡ


ਤਿੰਨ ਸੂਬਿਆਂ ਨਿਊਯਾਰਕ, ਨਿਊ ਜਰਸੀ ਤੇ ਕਨੈਕਟਿਕਟ ਦੇ ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ ਨੇ ਇਕ ਬਿਆਨ 'ਚ ਕਿਹਾ ਕਿ ਟਾਇਮਜ਼ ਸਕੁਏਅਰ 'ਤੇ ਪਹਿਲੀ ਵਾਰ ਤਿਰੰਗਾ ਲਹਿਰਾ ਕੇ 15 ਅਗਸਤ, 2020 ਨੂੰ ਇਤਿਹਾਸ ਰਚਿਆ ਜਾਵੇਗਾ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ