ਨਵੀਂ ਦਿੱਲੀ: ਦੇਸ਼ ਆਜ਼ਾਦ ਹੋਇਆਂ ਅੱਜ 73 ਸਾਲ ਬੀਤ ਗਏ ਹਨ। ਇਸ ਮੌਕੇ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਲਾਲ ਕਿਲ੍ਹੇ ਤੋਂ ਤਿਰੰਗਾ ਲਹਿਰਾਉਣ ਤੋਂ ਬਾਅਦ ਦੇਸ਼ ਨੂੰ ਸੰਬੋਧਨ ਕੀਤਾ।
ਮੋਦੀ ਨੇ ਕੋਰੋਨਾ ਸੰਕਟ ਦੌਰਾਨ ਤਨਦੇਹੀ ਨਾਲ ਡਿਊਟੀ ਨਿਭਾਉਣ ਵਾਲਿਆਂ ਦਾ ਸ਼ੁਕਰੀਆ ਅਦਾ ਕੀਤਾ। ਉਨ੍ਹਾਂ ਕਿਹਾ ਕੋਰੋਨਾ ਦੇ ਸੰਕਟ ਸਮੇਂ ਸੇਵਾ ਭਾਵਨਾ ਨਾਲ ਆਪਣੀ ਜ਼ਿੰਦਗੀ ਦੀ ਪਰਵਾਹ ਕੀਤੇ ਬਿਨਾਂ ਸਾਡੇ ਡਾਕਟਰ, ਨਰਸਾਂ, ਪੈਰਾਮੈਡੀਕਲ ਸਟਾਫ, ਐਂਬੂਲੈਂਸ ਕਰਮੀ, ਸਫਾਈ ਕਰਮਚਾਰੀ, ਪੁਲਿਸ ਕਰਮੀ, ਸੇਵਾ ਕਰਮੀ ਤੇ ਹੋਰ ਅਨੇਕਾਂ ਲੋਕ ਚੌਵੀ ਘੰਟੇ ਲਗਾਤਾਰ ਕੰਮ ਕਰ ਰਹੇ ਹਨ। ਮੈਂ ਉਨ੍ਹਾਂ ਦਾ ਸ਼ੁਕਰੀਆ ਅਦਾ ਕਰਦਾ ਹਾਂ।
ਨੈਸ਼ਨਲ ਹੈਲਥ ਡਿਜੀਟਲ ਮਿਸ਼ਨ ਦਾ ਐਲਾਨ:
ਮੋਦੀ ਨੇ ਲਾਲ ਕਿਲ੍ਹੇ ਤੋਂ ਕਿਹਾ ਕਿ ਅੱਜ ਤੋਂ ਦੇਸ਼ 'ਚ ਇਕ ਹੋਰ ਬਹੁਤ ਵੱਡਾ ਅਭਿਆਨ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਹ ਨੈਸ਼ਨਲ ਡਿਜੀਟਲ ਹੈਲਥ ਮਿਸ਼ਨ ਹੈ। ਇਹ ਮਿਸ਼ਨ ਭਾਰਤ ਦੇ ਹੈਲਥ ਸੈਕਟਰ 'ਚ ਕ੍ਰਾਂਤੀ ਲੈਕੇ ਆਵੇਗਾ। ਇਸ ਤਹਿਤ ਹਰ ਨਾਗਰਿਕ ਨੂੰ ਇਕ ਹੈਲਥ ਆਈਡੀ ਦਿੱਤੀ ਜਾਵੇਗੀ। ਇਸ ਤੋਂ ਬਾਅਦ ਤੁਹਾਡੇ ਹਰ ਟੈਸਟ, ਹਰ ਬਿਮਾਰੀ, ਕਿਸ ਡਾਕਟਰ ਨੇ ਕਿਹੜੀ ਦਵਾਈ ਦਿੱਤੀ, ਕਦੋਂ ਦਿੱਤੀ, ਤੁਹਾਡੀਆਂ ਰਿਪੋਰਟਾਂ ਕੀ ਸਨ ਇਹ ਸਾਰੀ ਜਾਣਕਾਰੀ ਉਸ ਇਕ ਹੈਲਥ ਆਈਡੀ 'ਚ ਸਮਾਈ ਹੋਵੇਗੀ।
ਆਜ਼ਾਦੀ ਲਈ ਕੋਨੇ-ਕੋਨੇ ਤੋਂ ਯਤਨ ਹੋਏ:
ਮੋਦੀ ਨੇ ਕਿਹਾ ਗੁਲਾਮੀ ਦਾ ਕੋਈ ਕਾਲਖੰਡ ਅਜਿਹਾ ਨਹੀਂ ਸੀ ਜਦੋਂ ਹਿੰਦੋਸਤਾਨ 'ਚ ਕਿਸੇ ਕੋਨੇ 'ਚ ਆਜ਼ਾਦੀ ਲਈ ਯਤਨ ਨਹੀਂ ਹੋਇਆ, ਜਾਨਾਂ ਨਾ ਵਾਰੀਆਂ ਗਈਆਂ ਹੋਣ। ਸਾਨੂੰ ਉਨ੍ਹਾਂ ਬਹਾਦਰ ਵੀਰਾਂ ਦਾ ਯੋਗਦਾਨ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ। ਅਗਲੇ ਸਾਲ ਜਦੋਂ ਅਸੀਂ ਆਜ਼ਾਦੀ ਦੇ 75ਵੇਂ ਵਰ੍ਹੇ 'ਚ ਦਾਖ਼ਲ ਹੋਵਾਂਗੇ ਤਾਂ ਅਸੀਂ ਆਪਣੇ ਸੰਕਲਪਾਂ ਨੂੰ ਤਿਉਹਾਰ ਵਾਂਗ ਮਨਾਵਾਂਗੇ। ਅੱਜ ਅਸੀਂ ਆਜ਼ਾਦੀ ਮਨਾ ਰਹੇ ਹਾਂ ਇਹ ਉਨ੍ਹਾਂ ਵੀਰਾਂ ਦੀ ਬਦੌਲਤ ਹੀ ਹੋਇਆ।
ਆਤਮ ਨਿਰਭਰ ਭਾਰਤ 'ਤੇ ਜ਼ੋਰ
ਪ੍ਰਧਾਨ ਮੰਤਰੀ ਨੇ ਕਿਹਾ ਆਤਮ ਨਿਰਭਰ ਭਾਰਤ ਸਿਰਫ਼ ਇਕ ਸ਼ਬਦ ਨਹੀਂ, ਸੰਕਲਪ ਬਣ ਗਿਆ ਹੈ। ਮੈਂ ਮੰਨਦਾ ਹਾਂ ਸਾਹਮਣੇ ਚੁਣੌਤੀਆਂ ਹਨ ਪਰ ਦੇਸ਼ ਦੇ ਕਰੋੜਾਂ ਨਾਗਰਿਕ ਇਸ ਨੂੰ ਪੂਰਾ ਕਰਨ ਦਾ ਸੰਕਲਪ ਲੈਣ ਤਾਂ ਕੰਮ ਬਿਲਕੁਲ ਔਖਾ ਨਹੀ ਹੈ। ਆਜ਼ਾਦ ਭਾਰਤ ਦੀ ਮਾਨਸਿਕਤਾ 'ਵੋਕਲ ਫਾਰ ਲੋਕਲ' ਨਹੀਂ ਹੋਣੀ ਚਾਹੀਦੀ। ਆਖਿਰ ਕਦੋਂ ਤਕ ਸਾਡੇ ਦੇਸ਼ ਤੋਂ ਗਿਆ ਕੱਚਾ ਮਾਲ, ਫਿਨਿਸ਼ਡ ਪ੍ਰੋਡਕਟ ਬਣਕੇ ਭਾਰਤ 'ਚ ਆਉਂਦਾ ਰਹੇਗਾ। ਆਤਮਨਿਰਭਰ ਭਾਰਤ ਦਾ ਮਤਲਬ ਸਿਰਫ਼ ਆਯਾਤ ਘੱਟ ਕਰਨਾ ਹੀ ਨਹੀਂ, ਸਾਡੀ ਸਮਰੱਥਾ, ਸਾਡੀ ਕ੍ਰੀਏਟੀਵਿਟੀ ਅਤੇ ਸਾਡੇ ਹੁਨਰ ਨੂੰ ਵਧਾਉਣਾ ਵੀ ਹੈ।
ਮੇਕ ਫਾਰ ਵਰਲਡ ਦੀ ਸੰਕਲਪਨਾ:
ਪੀਐਮ ਮੋਦੀ ਨੇ ਕਿਹਾ ਅੱਜ ਦੁਨੀਆਂ ਦੀਆਂ ਬਹੁਤ ਵੱਡੀਆਂ-ਵੱਡੀਆਂ ਕੰਪਨੀਆਂ ਭਾਰਤ ਦਾ ਰੁਖ ਕਰ ਰਹੀਆਂ ਹਨ। ਸਾਨੂੰ 'ਮੇਕ ਇਨ ਇੰਡੀਆਂ' ਦੇ ਨਾਲ-ਨਾਲ 'ਮੇਕ ਫਾਰ ਵਰਲਡ' ਦੇ ਮੰਤਰ ਨਾਲ ਅੱਗੇ ਵਧਣਾ ਹੈ।
ਨੈਸ਼ਨਲ ਇੰਸਫ੍ਰਾਸਟ੍ਰਕਚਰ ਪ੍ਰੋਜੈਕਟ ਦਾ ਐਲਾਨ:
ਪੀਐਮ ਮੋਦੀ ਨੇ ਕਿਹਾ ਕਿ ਭਾਰਤ ਨੂੰ ਆਧੁਨਿਕਤਾ ਵੱਲ ਤੇਜ਼ ਗਤੀ ਨਾਲ ਲਿਜਾਣ ਲਈ ਦੇਸ਼ ਦੇ ਓਵਰਆਲ ਇੰਫ੍ਰਾਸਟ੍ਰਕਚਰ ਡਿਵੈਲਪਮੈਂਟ ਨੂੰ ਇਕ ਨਵੀਂ ਦਿਸ਼ਾ ਦੇਣ ਦੀ ਲੋੜ ਹੈ। ਇਹ ਲੋੜ ਨੈਸ਼ਨਲ ਇੰਫ੍ਰਾਸਟ੍ਰਕਚਰ ਪਾਈਪਲਾਈਨ ਪ੍ਰੋਜੈਕਟ ਨਾਲ ਪੂਰੀ ਹੋਵੇਗੀ। ਇਸ 'ਤੇ ਦੇਸ਼ 100 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕਰਨ ਦੀ ਦਿਸ਼ਾ 'ਚ ਅੱਗੇ ਵਧ ਰਿਹਾ ਹੈ। ਵੱਖ-ਵੱਖ ਸੈਕਟਰਾਂ ਦੇ ਲਗਪਗ 7 ਹਜ਼ਾਰ ਪ੍ਰੋਜੈਕਟਾਂ ਨੂੰ ਪਹਿਚਾਣਿਆ ਜਾ ਚੁੱਕਾ ਹੈ। ਇਹ ਇਕ ਤਰ੍ਹਾਂ ਨਾਲ ਇੰਫ੍ਰਾਸਟ੍ਰਕਚਰ 'ਚ ਇਕ ਨਵੀਂ ਕ੍ਰਾਂਤੀ ਵਾਂਗ ਹੋਵੇਗਾ।
ਸੰਤੁਲਿਤ ਵਿਕਾਸ ਕਰਨਾ ਜ਼ਰੂਰੀ:
ਸਾਡੇ ਦੇਸ਼ ਦੇ 110 ਜ਼ਿਲ੍ਹਿਆਂ ਦੀ ਪਛਾਣ ਕੀਤੀ ਹੈ ਜੋ ਦੇਸ਼ ਦੀ ਵਿਕਾਸ ਯਾਤਰਾ 'ਚ ਕਿਤੇ ਪਿੱਛੇ ਰਹਿ ਰਹੇ ਹਨ। ਉਨ੍ਹਾਂ ਨੂੰ ਵਿਕਾਸ ਦੀ ਮੁੱਖ ਧਾਰਾ 'ਚ ਲਿਆਵਾਂਗੇ ਤੇ ਉਨ੍ਹਾਂ ਦਾ ਸੰਤੁਲਿਤ ਵਿਕਾਸ ਹੋਵੇਗਾ।
ਭਾਰਤ ਦੇ 74ਵੇਂ ਆਜ਼ਾਦੀ ਦਿਹਾੜੇ 'ਤੇ ਅਮਰੀਕਾ 'ਚ ਰਚਿਆ ਜਾਵੇਗਾ ਇਤਿਹਾਸ
74ਵਾਂ ਆਜ਼ਾਦੀ ਦਿਹਾੜਾ: ਮੋਦੀ ਨੇ 7ਵੀਂ ਵਾਰ ਲਾਲ ਕਿਲ੍ਹੇ 'ਤੇ ਤਿਰੰਗਾ ਲਹਿਰਾ ਕੇ ਬਣਾਇਆ ਨਵਾਂ ਰਿਕਾਰਡ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਲਾਲ ਕਿਲ੍ਹੇ ਤੋਂ ਮੋਦੀ ਨੇ ਨੈਸ਼ਨਲ ਹੈਲਥ ਮਿਸ਼ਨ ਦਾ ਕੀਤਾ ਐਲਾਨ
ਏਬੀਪੀ ਸਾਂਝਾ
Updated at:
15 Aug 2020 09:26 AM (IST)
ਮੋਦੀ ਨੇ ਲਾਲ ਕਿਲ੍ਹੇ ਤੋਂ ਕਿਹਾ ਕਿ ਅੱਜ ਤੋਂ ਦੇਸ਼ 'ਚ ਇਕ ਹੋਰ ਬਹੁਤ ਵੱਡਾ ਅਭਿਆਨ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਹ ਨੈਸ਼ਨਲ ਡਿਜੀਟਲ ਹੈਲਥ ਮਿਸ਼ਨ ਹੈ। ਇਹ ਮਿਸ਼ਨ ਭਾਰਤ ਦੇ ਹੈਲਥ ਸੈਕਟਰ 'ਚ ਕ੍ਰਾਂਤੀ ਲੈਕੇ ਆਵੇਗਾ।
- - - - - - - - - Advertisement - - - - - - - - -