ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਸਾਂਸਦ ਭਗਵੰਤ ਨਾਲ ਨੇ ਰਾਜਾ ਵੜਿੰਗ ਦੇ ਇਸ ਬਿਆਨ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਹ ਬੇਹੱਦ ਸ਼ਰਮਨਾਕ ਬਿਆਨ ਹੈ ਤੇ ਇਸ ਤੋਂ ਕਾਂਗਰਸ ਦੀ ਘਟੀਆ ਸੋਚ ਬਾਰੇ ਪਤਾ ਚੱਲਦਾ ਹੈ। ਰਾਜਾ ਵੜਿੰਗ ਲੋਕਾਂ ਨੂੰ ਮਾਰ ਕੇ ਹੀ ਖ਼ੁਸ਼ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਬੀਬੀ ਜਗੀਰ ਕੌਰ ਨੇ ਵੀ ਸ਼ਰਮਨਾਕ ਬਿਆਨ ਦਿੱਤਾ ਸੀ।
ਇਸ ਦੇ ਨਾਲ ਹੀ ਮਾਨ ਨੇ ਕੇਵਲ ਢਿੱਲੋਂ ਵੱਲੋਂ ਨਾਰਾਜ਼ ਕਾਂਗਰਸੀਆਂ ਨੂੰ ਮਨਾਉਣ ਦੀ ਕਵਾਇਦ ਬਾਰੇ ਕਿਹਾ ਕਿ ਰੁੱਸੇ ਲੀਡਰਾਂ ਨੂੰ ਮਨਾਉਣ ਨਾਲ ਕੋਈ ਫਰਕ ਨਹੀਂ ਪੈਣਾ। ਮਨਾਉਣਾ ਹੀ ਹੈ ਤਾਂ ਵੋਟਰਾਂ ਨੂੰ ਮਨਾਇਆ ਜਾਣਾ ਚਾਹੀਦਾ ਹੈ। ਲੋਕਾਂ ਨੂੰ ਰੁਜ਼ਗਾਰ ਦੇ ਕੇ ਤੇ ਸਾਰੇ ਕੀਤੇ ਵਾਅਦੇ ਪੂਰੇ ਕਰਕੇ ਮਨਾਇਆ ਜਾ ਸਕਦਾ ਹੈ।
ਵੇਖੋ ਵੀਡੀਓ-