Bhagwant Mann Cabinet : ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਅੱਜ 10 ਵਿਧਾਇਕ ਮੰਤਰੀ ਵਜੋਂ ਸਹੁੰ ਚੁੱਕਣਗੇ। ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਦੇ ਮੰਤਰੀਆਂ ਦਾ ਸਹੁੰ ਚੁੱਕ ਸਮਾਗਮ ਅੱਜ ਸਵੇਰੇ 11 ਵਜੇ ਪੰਜਾਬ ਰਾਜ ਭਵਨ ਵਿਖੇ ਹੋਵੇਗਾ। ਮੁੱਖ ਮੰਤਰੀ ਮਾਨ ਨੇ ਆਪਣੇ ਮੰਤਰੀ ਮੰਡਲ 'ਚ ਸ਼ਾਮਲ ਹੋਣ ਵਾਲੇ 10 ਵਿਧਾਇਕਾਂ ਦੇ ਨਾਂ ਅਤੇ ਉਨ੍ਹਾਂ ਦੀਆਂ ਤਸਵੀਰਾਂ ਟਵਿੱਟਰ 'ਤੇ ਸਾਂਝੀਆਂ ਕਰਦਿਆਂ ਕਿਹਾ ਕਿ ਨਵੀਂ ਕੈਬਨਿਟ ਅੱਜ ਸਹੁੰ ਚੁੱਕੇਗੀ। 

 

ਪੰਜਾਬ ਦੀ ਨਵੀਂ ਸਰਕਾਰ ਵਿੱਚ ਜਿਹੜੇ ਆਗੂ ਮੰਤਰੀ ਵਜੋਂ ਸਹੁੰ ਚੁੱਕਣ ਜਾ ਰਹੇ ਹਨ, ਉਨ੍ਹਾਂ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਪਾਲ ਸਿੰਘ ਚੀਮਾ ਪ੍ਰਮੁੱਖ ਹਨ। ਇਸ ਤੋਂ ਇਲਾਵਾ ਡਾ: ਬਲਜੀਤ ਕੌਰ, ਹਰਭਜਨ ਸਿੰਘ ਈਟੀਓ, ਡਾ. ਵਿਜੇ ਸਿੰਗਲਾ, ਗੁਰਮੀਤ ਸਿੰਘ ਮੀਤ ਹੇਅਰ, ਹਰਜੋਤ ਸਿੰਘ ਬੈਂਸ, ਲਾਲ ਚੰਦ ਕਟਾਰੂਚੱਕ, ਕੁਲਦੀਪ ਸਿੰਘ ਧਾਲੀਵਾਲ, ਲਾਲਜੀਤ ਸਿੰਘ ਭੁੱਲਰ, ਬ੍ਰਹਮ ਸ਼ੰਕਰ (ਜ਼ਿੰਪਾ) ਵੀ ਮੰਤਰੀ ਵਜੋਂ ਸਹੁੰ ਚੁੱਕਣਗੇ। ਆਓ ਜਾਣਦੇ ਹਾਂ ਕਿ ਭਗਵੰਤ ਮਾਨ ਦੀ ਕੈਬਨਿਟ ਦੇ 10 ਮੰਤਰੀ ਕੌਣ ਹਨ।


 

(1) ਹਰਪਾਲ ਚੀਮਾ

ਵਿਧਾਇਕ- ਦਿੜਬਾ
ਉਮਰ-48 ਸਾਲ
ਪੜਾਈ-LLB


ਹਰਪਾਲ ਚੀਮਾ ਨੇ ਅਕਾਲੀ ਦਲ ਦੇ ਗੁਲਜ਼ਾਰ ਸਿੰਘ ਨੂੰ 50329 ਵੋਟਾਂ ਨਾਲ ਹਰਾਇਆ ਹੈ। 

ਹਰਪਾਲ ਚੀਮਾ ਦੂਜੀ ਵਾਰ ਦਿੜਬਾ ਤੋਂ ਜਿੱਤੇ ਹਨ। 

2017 ‘ਚ ਹਰਪਾਲ ਚੀਮਾ ਨੇ AAP ਜੁਆਇਨ ਕੀਤੀ ਸੀ। 
2018 ‘ਚ ਸੁਖਪਾਲ ਖਹਿਰਾ ਤੋਂ ਬਾਅਦ ਹਰਪਾਲ ਚੀਮਾ ਨੂੰ ਵਿਰੋਧੀ ਧਿਰ ਦਾ ਲੀਡਰ ਬਣਾਇਆ ਗਿਆ ਸੀ। 

 

 

(2) ਗੁਰਮੀਤ ਸਿੰਘ ਮੀਤ ਹੇਅਰ

ਵਿਧਾਇਕ-ਬਰਨਾਲਾ
ਉਮਰ-32 ਸਾਲ
ਪੜਾਈ-Btech

ਮੀਤ ਹੇਅਰ ਨੇ ਅਕਾਲੀ ਦਲ ਦੇ ਉਮੀਦਵਾਰ ਕੁਲਵੰਤ ਕੀਤੂ ਨੂੰ 37101 ਵੋਟਾਂ ਨਾਲ ਹਰਾਇਆ ਹੈ। 
ਮੀਤ ਹੇਅਰ ਦੂਜੀ ਵਾਰ ਬਰਨਾਲਾ ਤੋਂ MLA ਬਣੇ ਹਨ। 


 

(3) ਡਾ. ਬਲਜੀਤ ਕੌਰ
  ਵਿਧਾਇਕ-ਮਲੋਟ
 ਉਮਰ-46 ਸਾਲ
 ਪੇਸ਼ਾ-ਔਪਥਮੋਲਿਜਸਟ


ਬਲਜੀਤ ਕੌਰ ਨੇ SAD ਦੇ ਹਰਪ੍ਰੀਤ ਸਿੰਘ ਨੂੰ 39722 ਵੋਟਾਂ ਦੇ ਫਰਕ ਨਾਲ ਹਰਾਇਆ ਹੈ। 
ਬਲਜੀਤ  ਕੌਰ ਫਰੀਦਕੋਟ ਤੋਂ ਸਾਬਕਾ MP ਪ੍ਰੋ ਸਾਧੂ ਸਿੰਘ ਦੀ ਬੇਟੀ ਹੈ।

ਬਲਜੀਤ  ਕੌਰ ਪੇਸ਼ੇ ਤੋਂ ਡਾਕਟਰ ਹਨ। 
ਡਾ. ਬਲਜੀਤ  ਕੌਰ  ਔਪਥਮੋਲਿਜਸਟ (ਅੱਖਾਂ ਦੇ ਡਾਕਟਰ ) ਹਨ।  

 

(4) ਡਾ. ਵਿਜੇ ਸਿੰਗਲਾ
ਵਿਧਾਇਕ-ਮਾਨਸਾ
ਉਮਰ-52 ਸਾਲ
ਪੇਸ਼ਾ-ਡੈਂਟਲ ਡਾਕਟਰ


ਡਾ. ਵਿਜੇ ਸਿੰਗਲਾ ਨੇ ਕਾਂਗਰਸ ਦੇ ਸਿੱਧੂ ਮੂਸੇਵਾਲਾ ਨੂੰ 63 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ ਹੈ। 
ਡਾ. ਵਿਜੇ ਸਿੰਗਲਾ 2015 ‘ਚ AAP ‘ਚ ਸ਼ਾਮਿਲ ਹੋਏ ਸਨ। 
ਡਾ. ਵਿਜੇ ਸਿੰਗਲਾ AAP ਵਪਾਰ ਵਿੰਗ ਦੇ ਪ੍ਰਧਾਨ ਰਹਿ ਚੁੱਕੇ ਹਨ। 
ਵਿਜੇ ਸਿੰਗਲਾ ਪੇਸ਼ੇ ਤੋਂ ਦੰਦਾਂ ਦੇ ਡਾਕਟਰ ਹਨ। 

 

 

(5) ਹਰਜੋਤ ਸਿੰਘ ਬੈਂਸ

ਵਿਧਾਇਕ- ਅਨੰਦਪੁਰ ਸਾਹਿਬ
ਉਮਰ-31 ਸਾਲ
ਪੜਾਈ-LLB

ਹਰਜੋਤ ਸਿੰਘ ਬੈਂਸ ਮਾਨ ਕੈਬਨਿਟ ਦੇ ਸਭ ਤੋਂ ਛੋਟੀ ਉਮਰ ਦੇ ਮੰਤਰੀ ਬਣਨਗੇ। 
ਹਰਜੋਤ ਬੈਂਸ ਨੇ ਸਾਬਕਾ ਸਪੀਕਰ ਰਾਣਾ KP ਸਿੰਘ ਨੂੰ 45535 ਵੋਟਾਂ ਦੇ ਫਰਕ ਨਾਲ ਹਰਾਇਆ ਹੈ। 
ਹਰਜੋਤ ਸਿੰਘ ਬੈਂਸ 2017 ‘ਚ ਸਾਹਨੇਵਾਲ ਤੋਂ ਲੜੇ ਅਤੇ 39 ਹਜ਼ਾਰ ਵੋਟਾਂ ਨਾਲ ਹਾਰੇ ਸਨ। 


 

(6) ਲਾਲ ਸਿੰਘ ਕਟਾਰੂਚੱਕ 
ਵਿਧਾਇਕ-ਭੋਆ
ਪੜਾਈ-10ਵੀਂ ਪਾਸ
ਉਮਰ-51 ਸਾਲ

 

ਲਾਲ ਸਿੰਘ ਕਟਾਰੂਚੱਕ ਨੇ ਕਾਂਗਰਸ ਦੇ ਜੋਗਿੰਦਰ ਪਾਲ ਨੂੰ ਹਰਾਇਆ ਹੈ। 
ਲਾਲ ਸਿੰਘ ਕਟਾਰੂਚੱਕ ਨੇ 1204 ਵੋਟਾਂ ਦੇ ਫਰਕ ਨਾਲ ਜਿੱਤ ਹਾਸਿਲ ਕੀਤੀ ਹੈ। 

 

(7) ਹਰਭਜਨ ਸਿੰਘ ETO
ਵਿਧਾਇਕ-ਜੰਡਿਆਲਾ
ਉਮਰ-53
ਪੜਾਈ-ਮਾਸਟਰਜ਼ ਇਨ ਪੋਲੀਟਿਕਲ ਸਾਇਸ
ਹਰਭਜਨ ਸਿੰਘ ETO ਨੇ ਕਾਂਗਰਸ ਦੇ ਸੁਖਵਿੰਦਰ ਸਿੰਘ ਡੈਨੀ ਵਡਾਲਾ ਨੂੰ 25383 ਵੋਟਾਂ ਦੇ ਫਰਕ ਨਾਲ ਹਰਾਇਆ ਹੈ। 
ਹਰਭਜਨ ਸਿੰਘ 2012 ‘ਚ PCS ਪਾਸ ਕਰਕੇ ETO ਬਣੇ ਸਨ। 
ਹਰਭਜਨ ਸਿੰਘ ਨੇ 2017 ‘ਚ ਸਵੈ ਇੱਛਾ ਦੇ ਨਾਲ ਰਿਟਾਇਰਮੈਂਟ ਲਈ ਸੀ।  
2017 ‘ਚ ਹਰਭਜਨ ਸਿੰਘ ਡੈਨੀ ਵਡਾਲਾ ਤੋਂ ਹਾਰ ਗਏ ਸਨ।  

 

 

(8) ਬ੍ਰਹਮ ਸ਼ੰਕਰ ਜਿੰਪਾ
ਵਿਧਾਇਕ-ਹੁਸ਼ਿਆਰਪੁਰ
ਉਮਰ-56
ਪੜਾਈ-12ਵੀਂ ਪਾਸ
ਮੰਤਰੀ ਮੰਡਲ ‘ਚ ਦੁਆਬਾ ਤੋਂ ਇਕਲੌਤਾ ਚਿਹਰਾ
ਬ੍ਰਹਮ ਸ਼ੰਕਰ ਜਿੰਪਾ ਨੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ 13859 ਵੋਟਾਂ ਦੇ ਫਰਕ ਨਾਲ ਹਰਾਇਆ ਹੈ।
ਬ੍ਰਹਮ ਸ਼ੰਕਰ ਜਿੰਪਾ AAP ਤੋਂ ਪਹਿਲਾਂ ਕਾਂਗਰਸ ‘ਚ ਸਨ। 
ਬ੍ਰਹਮ ਸ਼ੰਕਰ ਜਿੰਪਾ ਕਾਂਗਰਸ ਤੋਂ ਕਾਊਂਸਲਰ ਵੀ ਰਹੇ ਹਨ। 

 

(9) ਕੁਲਦੀਪ ਸਿੰਘ ਧਾਲੀਵਾਲ 
   ਵਿਧਾਇਕ-ਅਜਨਾਲਾ
  ਉਮਰ-60
ਪੜਾਈ-10 ਵੀਂ ਪਾਸ
ਪੇਸ਼ਾ-ਖੇਤੀਬਾੜੀ 
ਕੁਲਦੀਪ ਸਿੰਘ ਧਾਲੀਵਾਲ ਨੇ SAD ਦੇ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ 7843 ਵੋਟਾਂ ਨਾਲ ਹਰਾਇਆ ਹੈ।
ਧਾਲੀਵਾਲ ਮਾਨ ਕੈਬਨਿਟ ਦੇ ਸਭ ਤੋਂ ਵੱਧ ਉਮਰ ਦੇ ਮੰਤਰੀ ਬਣਨ ਵਾਲੇ ਹਨ।


ਕੁਲਦੀਪ ਧਾਲੀਵਾਲ ਖਿਲਾਫ਼ ਅਪਰਾਧਿਕ ਮਾਮਲਾ ਵੀ ਦਰਜ ਹੈ।  

 

(10) ਲਾਲਜੀਤ ਸਿੰਘ ਭੁੱਲਰ

ਵਿਧਾਇਕ-ਪੱਟੀ
ਉਮਰ-40 ਸਾਲ
ਪੜਾਈ-12ਵੀਂ ਪਾਸ

 ਲਾਲਜੀਤ ਸਿੰਘ ਭੁੱਲਰ ਨੇ SAD ਦੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ 10999 ਵੋਟਾਂ ਦੇ ਫਰਕ ਨਾਲ ਹਰਾਇਆ ਹੈ।

  ਲਾਲਜੀਤ ਸਿੰਘ ਭੁੱਲਰ ਖੇਤੀ ਅਤੇ ਆੜਤ ਦਾ ਕੰਮ ਕਰਦੇ ਹਨ।  

 

 ਤੁਹਾਨੂੰ ਦੱਸ ਦੇਈਏ ਕਿ ਪੰਜਾਬ ਮੰਤਰੀ ਮੰਡਲ ਵਿੱਚ ਮੁੱਖ ਮੰਤਰੀ ਸਮੇਤ 18 ਮੰਤਰੀ ਹੋ ਸਕਦੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਸਹੁੰ ਚੁੱਕਣ ਤੋਂ ਬਾਅਦ ਮੰਤਰੀ ਅਹੁਦਾ ਸੰਭਾਲਣਗੇ ਅਤੇ ‘ਆਪ’ ਸਰਕਾਰ ਦੀ ਪਹਿਲੀ ਕੈਬਨਿਟ ਮੀਟਿੰਗ ਦੁਪਹਿਰ ਬਾਅਦ ਹੋਵੇਗੀ। ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਬੁੱਧਵਾਰ ਨੂੰ ਭਗਵੰਤ ਮਾਨ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾਈ ਸੀ। ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ 117 ਮੈਂਬਰੀ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਨੂੰ ਕੁੱਲ 92 ਸੀਟਾਂ ਮਿਲੀਆਂ ਹਨ।