Jalandhar By Election: 10 ਜੁਲਾਈ ਨੂੰ ਜਲੰਧਰ ਦੇ ਹਲਕਾ ਪੱਛਮੀ ਵਿੱਚ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਜਿਸ ਦੇ ਲਈ ਸਿਆਸੀ ਅਖਾੜਾ ਪੂਰੀ ਤਰ੍ਹਾਂ ਨਾਲ ਭੱਖ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵਿੱਚ ਕੋਠੀ ਕਿਰਾਏ 'ਤੇ ਲੈ ਕੇ ਬੀਤੇ ਦਿਨੀ ਉਸ ਵਿੱਚ ਪਰਿਵਾਰ ਸਮੇਤ ਰਿਹਾਇਸ਼ ਕਰ ਲਈ ਸੀ। 


ਭਗਵੰਤ ਮਾਨ ਦੀ ਜਲੰਧਰ 'ਚ ਰਿਹਾਇਸ਼ 'ਤੇ ਤੰਜ ਕੱਸਦਿਆ ਵਿਰੋਧੀ ਧਿਰ ਦੇ ਲੀਡਰ ਪ੍ਰਧਾਨ ਸਿੰਘ ਬਾਵਜਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਜਲੰਧਰ ਵਿੱਚ ਜਿਹੜਾ ਕਿਰਾਏ 'ਤੇ ਘਰ ਲਿਆ ਹੈ ਇਸ ਦੀ ਲੋੜ ਹੀ ਨਹੀਂ ਪੈਣੀ ਕਿਉਂਕਿ ਜਲੰਧਰ ਪੱਛਮੀ ਦੇ ਚੋਣ ਨਤੀਜਿਆਂ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਨੂੰ ਮੰਜੇ ਸਣੇ ਪਿੰਡ ਸਤੌਜ ਛੱਡ ਕੇ ਆਉਣਾ ਹੈ। 


ਬਾਜਵਾ ਨੇ ਕਿਹਾ ਕਿ ਜਲੰਧਰ ਮਕਾਨ ਲੈਣ ਨਾਲ ਲੋਕਾਂ ਨੂੰ ਸਹੂਲਤ ਦੀ ਥਾਂ ਪ੍ਰੇਸ਼ਾਨੀਆਂ ਵਿੱਚੋਂ ਲੰਘਣਾ ਪਵੇਗਾ ਕਿਉਂਕਿ ਮੁੱਖ ਮੰਤਰੀ ਦੀ ਸੁਰੱਖਿਆ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਰੋਕਾਂ ਲੱਗ ਜਾਣਗੀਆਂ। ਉਨ੍ਹਾਂ ਕਿਹਾ ਮੁੱਖ ਮੰਤਰੀ 13, 0 ਦਾ ਵੱਡਾ ਦਾਅਵਾ ਕਰਦੇ ਸਨ ਪਰ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ 13 ਤੋਂ ਤਿੰਨ 'ਤੇ ਲਿਆਂਦਾ ਹੈ, ਰਹਿੰਦੀ ਕਸਰ ਜਲੰਧਰ ਦੇ ਲੋਕਾਂ ਨੇ 10 ਜੁਲਾਈ ਨੂੰ ਕੱਢ ਦੇਣੀ ਹੈ। ਇਸੇ ਲਈ ਜਦੋਂ 13 ਜੁਲਾਈ ਦਾ ਨਤੀਜਾ ਆ ਗਿਆ ਤਾਂ ਲੋਕਾਂ ਨੇ ਸਣੇ ਮੰਜਾ ਚੁੱਕ ਕੇ ਭਗਵੰਤ ਮਾਨ ਨੂੰ ਉਨ੍ਹਾਂ ਦੇ ਜੱਦੀ ਪਿੰਡ ਛੱਡ ਆਉਣਾ ਹੈ।




 


ਵਿਰੋਧੀ ਧਿਰ ਦੇ ਆਗੂ ਨੇ ਮੁੱਖ ਮੰਤਰੀ 'ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਜਿਹੜੇ ਚੋਣ ਵਾਅਦੇ ਉਨ੍ਹਾਂ ਨੇ 2022 ਵਿੱਚ ਕੀਤੇ ਸਨ ਹਾਲੇ ਤੱਕ ਉਹ ਤਾਂ ਪੂਰੇ ਨਹੀਂ ਹੋਏ। ਭਗਵੰਤ ਮਾਨ ਨੇ ਕਿਹਾ ਸੀ ਕਿ ਸੁਸ਼ੀਲ ਕੁਮਾਰ ਰਿੰਕੂ ਨੂੰ ਇੱਕ ਸਾਲ ਲਈ ਐਮਪੀ ਬਣਾ ਦਿਉ ਤੇ ਇੱਕ ਸਾਲ ਵਿੱਚ ਹੀ ਜਲੰਧਰ ਦੀ ਕਾਇਆ ਕਲਪ ਨਾ ਹੋਈ ਤਾਂ ਦੁਬਾਰਾ ਵੋਟਾਂ ਮੰਗਣ ਨਹੀਂ ਆਉਣਗੇ। ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਇੱਕ ਵੀ ਗੱਲ ਦੱਸ ਦੇਣ ਜਿਹੜੀ ਉਨ੍ਹਾਂ ਨੇ ਪੂਰੀ ਕੀਤੀ ਹੋਵੇ।



ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।