Bhagwant Maan Marriage: ਹਰਿਆਣਾ ਦੀ ਧੀ ਨਾਲ ਅੱਜ ਪੰਜਾਬ ਦੇ ਸੀਐੱਮ ਭਗਵੰਤ ਮਾਨ ਵਿਆਹ ਦੇ ਬੰਧਨ  'ਚ ਬੱਝ ਗਏ ਹਨ ਅਤੇ ਹਰਿਆਣਾ ਦੇ ਜਵਾਈ ਬਣ ਚੁੱਕੇ ਹਨ। ਕੁਰੂਕਸ਼ੇਤਰ ਜ਼ਿਲ੍ਹੇ ਦੇ ਪਿਹੋਵਾ ਦੀ ਡਾ: ਗੁਰਪ੍ਰੀਤ ਕੌਰ (ਗੋਪੀ) ਅੱਜ ਵਿਆਹ ਦੇ ਬੰਧਨ ਵਿੱਚ ਬੱਝ ਗਈ। ਡਾ: ਗੁਰਪ੍ਰੀਤ ਕੌਰ ਨੂੰ ਪਿਹੋਵਾ ਸਥਿਤ ਆਪਣੇ ਘਰ ਅਤੇ ਆਂਢ-ਗੁਆਂਢ ਦੇ ਲੋਕ ਗੋਪੀ ਦੇ ਨਾਂ ਨਾਲ ਜਾਣਦੇ ਹਨ ਜੋ ਕਿ ਸੀਐੱਮ ਮਾਨ ਤੋਂ 16 ਸਾਲ ਛੋਟੀ ਹੈ। 


ਮੁੱਖ ਮੰਤਰੀ ਭਗਵੰਤ ਮਾਨ ਦਾ ਦੂਜਾ ਵਿਆਹ 
ਸੀਐੱਮ ਭਗਵੰਤ ਮਾਨ ਦੂਜੀ ਵਾਰ ਵਿਆਹ ਦੇ ਬੰਧਨ  'ਚ ਬੱਝੇ ਹਨ ਉਹਨਾਂ ਦੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਨਾਲ ਉਹਨਾਂ ਦਾ 2015 'ਚ ਤਲਾਕ ਹੋ ਗਿਆ ਸੀ ਜੋ ਕਿ ਹੁਣ ਆਪਣੇ 2 ਬੱਚਿਆਂ ਨਾਲ ਅਮਰੀਕਾ 'ਚ ਰਹਿੰਦੇ ਹਨ। 



ਜਾਣੋ ਗੁਰਪ੍ਰੀਤ ਕੌਰ ਦੀ ਪੜ੍ਹਾਈ ਬਾਰੇ 
ਪਿਹੋਵਾ ਦੀ ਰਹਿਣ ਵਾਲੀ ਗੁਰਪ੍ਰੀਤ ਕੌਰ (ਗੋਪੀ) ਨੇ ਟੈਗੋਰ ਪਬਲਿਕ ਸਕੂਲ (ਪਿਹੋਵਾ) ਵਿੱਚ 10ਵੀਂ ਜਮਾਤ ਤੱਕ ਪੜ੍ਹਾਈ ਕੀਤੀ। ਇਸ ਤੋਂ ਬਾਅਦ ਗੁਰਪ੍ਰੀਤ ਨੇ ਚੰਡੀਗੜ੍ਹ ਤੋਂ 11ਵੀਂ/12ਵੀਂ (ਮੈਡੀਕਲ) ਦੀ ਪੜ੍ਹਾਈ ਕੀਤੀ।



ਮੁਲਾਨਾ ਮੈਡੀਕਲ ਕਾਲਜ ਵਿੱਚ ਕੀਤੀ ਡਾਕਟਰ ਦੀ ਪੜ੍ਹਾਈ
ਗੁਰਪ੍ਰੀਤ ਕੌਰ ਬਚਪਨ ਤੋਂ ਹੀ ਡਾਕਟਰ ਬਣਨਾ ਚਾਹੁੰਦੀ ਸੀ। ਉਹਨਾਂ ਨੇ 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਅੰਬਾਲਾ ਦੇ ਮੁਲਾਣਾ ਮੈਡੀਕਲ ਕਾਲਜ ਵਿੱਚ ਐਮਬੀਬੀਐਸ ਵਿੱਚ ਦਾਖਲਾ ਲਿਆ। ਉਹਨਾਂ ਨੇ ਸਾਲ 2017 ਵਿੱਚ ਐਮਬੀਬੀਐਸ ਪੂਰੀ ਕੀਤੀ। 



ਦੋ ਭੈਣਾਂ ਵਿਦੇਸ਼ 'ਚ 
ਦੱਸ ਦੇਈਏ ਕਿ ਗੁਰਪ੍ਰੀਤ ਕੌਰ (ਗੋਪੀ) ਪਰਿਵਾਰ ਦੀ ਸਭ ਤੋਂ ਛੋਟੀ ਬੇਟੀ ਹੈ। ਉਹਨਾਂ ਦੀ ਵੱਡੀ ਭੈਣ ਨੀਰੂ ਆਪਣੇ ਪਰਿਵਾਰ ਨਾਲ ਅਮਰੀਕਾ ਵਿੱਚ ਰਹਿੰਦੀ ਹੈ ਅਤੇ ਦੂਜੀ ਭੈਣ ਜੱਗੂ ਆਸਟ੍ਰੇਲੀਆ ਵਿੱਚ ਰਹਿੰਦੀ ਹੈ। ਗੁਰਪ੍ਰੀਤ ਕੌਰ ਦੇ ਪਿਤਾ ਇੰਦਰਜੀਤ ਸਿੰਘ ਕੋਲ ਕੈਨੇਡਾ ਦੀ ਨਾਗਰਿਕਤਾ ਹੈ, ਜਦਕਿ ਉਹਨਾਂ ਦੀ ਮਾਤਾ ਰਾਜ ਹਰਜਿੰਦਰ ਕੌਰ ਘਰੇਲੂ ਔਰਤ ਹੈ। ਇੰਨਾ ਹੀ ਨਹੀਂ, ਇਹ ਵੀ ਕਿਹਾ ਜਾ ਰਿਹਾ ਹੈ ਕਿ ਗੁਰਪ੍ਰੀਤ ਨੇ ਪੰਜਾਬ ਵਿਧਾਨ ਸਭਾ ਚੋਣਾਂ 'ਚ ਭਗਵੰਤ ਮਾਨ ਦੀ ਕਾਫੀ ਮਦਦ ਕੀਤੀ ਸੀ।